Badrinath shrine portals opened: ਬਦਰੀਨਾਥ: ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਦਾ ਤੀਜਾ ਪੜਾਅ ਚੱਲ ਰਿਹਾ ਹੈ । ਉੱਥੇ ਹੀ ਦੂਜੇ ਪਾਸੇ ਉਤਰਾਖੰਡ ਵਿੱਚ ਸ਼ੁੱਕਰਵਾਰ ਸਵੇਰੇ 4.30 ਵਜੇ ਬਦਰੀਨਾਥ ਮੰਦਰ ਦੇ ਕਪਾਟ ਖੋਲ੍ਹ ਦਿੱਤੇ ਗਏ। ਕਪਾਟ ਖੋਲ੍ਹਣ ਵੇਲੇ ਉੱਥੇ ਮੁੱਖ ਪੁਜਾਰੀ ਸਮੇਤ 28 ਲੋਕ ਮੌਜੂਦ ਸਨ । ਮੰਦਿਰ ਨੂੰ ਖੋਲ੍ਹੇ ਜਾਣ ਦੇ ਮੱਦੇਨਜ਼ਰ ਫੁੱਲਾਂ ਨਾਲ ਸਜਾਇਆ ਗਿਆ ਹੈ। ਦਰਅਸਲ, ਸ਼ੁੱਕਰਵਾਰ ਨੂੰ ਬਦਰੀਨਾਥ ਧਾਮ ਦੇ ਕਪਾਟ ਸ਼ੁਭ ਸਮੇਂ ਵਿੱਚ ਖੁੱਲ੍ਹ ਗਏ ਹਨ । ਸ਼ੁੱਕਰਵਾਰ ਸਵੇਰੇ ਬ੍ਰਹਮਾ ਮੁਹਰਤ ਵਿੱਚ ਮੰਦਿਰ ਦੇ ਕਪਾਟ ਖੋਲ੍ਹਣ ਤੋਂ ਬਾਅਦ ਸਵੇਰੇ 4.30 ਵਜੇ ਬਦਰੀਨਾਥ ਭਗਵਾਨ ਨੂੰ ਅਭਿਸ਼ੇਕ ਕੀਤਾ ਗਿਆ।
ਬੁੱਧਵਾਰ ਨੂੰ ਪੁਜਾਰੀ ਜੋਸ਼ੀਮਠ ਨਰਸਿਮਹਾ ਮੰਦਿਰ ਵਿੱਚ ਅਰਚਨਾ ਕਰਨ ਤੋਂ ਬਾਅਦ ਆਦਿਗੁਰੂ ਸ਼ੰਕਰਾਚਾਰੀਆ ਦੀ ਗੱਦੀ ਅਤੇ ਤੇਲ ਕਲਾਸ਼ ਨੂੰ ਲੈ ਕੇ ਪਾਂਡੁਕੇਸ਼ਵਰ ਦੇ ਯੋਗਧਿਆਨ ਮੰਦਰ ਪਹੁੰਚੇ ਸਨ । ਇਸ ਤੋਂ ਪਹਿਲਾਂ ਜੋਸ਼ੀਮਠ ਦੇ ਨਰਸਿੰਘ ਮੰਦਿਰ ਜੋਸ਼ੀਮਠ ਵਿਖੇ ਪੂਜਾ-ਅਰਚਨਾ ਯੱਗ-ਹਵਨ ਕੀਤਾ ਗਿਆ। ਮੁੱਖ ਪੁਜਾਰੀ ਰਾਵਲ ਈਸ਼ਵਰੀ ਪ੍ਰਸਾਦ ਨੰਬੂਦਰੀ ਅਤੇ ਵੀਰਵਾਰ ਸ਼ਾਮ ਨੂੰ ਉੱਧਵ ਅਤੇ ਕੁਬੇਰ ਦੇ ਦੇਵਤਿਆਂ ਦੇ ਨਾਲ ਬਦਰੀਨਾਥ ਧਾਮ ਪਹੁੰਚੇ।
ਜ਼ਿਕਰਯੋਗ ਹੈ ਕਿ ਲਾਕਡਾਊਨ ਅਤੇ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਬੁੱਧਵਾਰ ਨੂੰ ਭਗਵਾਨ ਬਦਰੀਨਾਥ ਦੇ ਕਪਾਟ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ। ਵੀਰਵਾਰ ਨੂੰ ਸਾਦਗੀਪੂਰਨ ਢੰਗ ਨਾਲ ਆਦਿਗੁਰੂ ਸ਼ੰਕਰਾਚਾਰੀਆ ਦੀ ਗੱਦੀ ਸਣੇ ਉਧਵ ਅਤੇ ਕੁਬੇਰ ਦੇ ਵਿਗਰੇਹਾਂ ਨਾਲ ਯੋਗਾਧਿਆਨ ਬਦਰੀ ਮੰਦਿਰ ਪਾਂਡੁਕੇਸ਼ਵਰ ਤੋਂ ਬਦਰੀਨਾਥ ਧਾਮ ਲਈ ਰਵਾਨਾ ਹੋਈ। ਲਾਕਡਾਊਨ ਦੇ ਚਲਦਿਆਂ ਇਸ ਵਾਰ ਰਸਤੇ ਵਿੱਚ ਲਾਂਬਗੜ ਅਤੇ ਹਨੂੰਮਾਨ ਚੱਟੀ ਵਿਖੇ ਆਰਾਮ ਨਹੀਂ ਕੀਤਾ । ਇਸ ਵਾਰ ਇਨ੍ਹਾਂ ਸਥਾਨਾਂ ‘ਤੇ ਭੰਡਾਰਿਆਂ ਦਾ ਆਯੋਜਨ ਨਹੀਂ ਕੀਤਾ ਗਿਆ । ਹਾਲਾਂਕਿ, ਬਦਰੀਨਾਥ ਪਹੁੰਚਣ ਤੋਂ ਬਾਅਦ ਭਗਵਾਨ ਬਦਰੀ ਵਿਸ਼ਾਲ ਦੇ ਜਨਮ ਸਥਾਨ ਲੀਲਾ ਧਾਂਗੀ ਵਿਖੇ ਢੂੰਗੀ ਵਿੱਚ ਰਾਵਲਾਂ ਵੱਲੋਂ ਪੂਜਾ ਕੀਤੀ ਗਈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ 29 ਅਪ੍ਰੈਲ ਨੂੰ ਕੇਦਾਰਨਾਥ ਧਾਮ ਦੇ ਕਪਾਟ ਖੋਲ੍ਹ ਦਿੱਤੇ ਗਏ ਸਨ । ਸ੍ਰੀ ਗੰਗੋਤਰੀ-ਯਮੁਨੋਤਰੀ ਧਾਮ ਦੇ ਕਪਾਟ 26 ਅਪ੍ਰੈਲ ਨੂੰ ਖੁੱਲ੍ਹ ਗਏ ਸਨ ਜਦੋਂ ਕਿ ਦੂਜੇ ਕੇਦਾਰ ਮਹੇਸ਼੍ਵਰ ਜੀ ਦੇ ਕਪਾਟ 11 ਮਈ ਨੂੰ ਖੁੱਲ੍ਹ ਗਏ ਸਨ । ਤੀਜੇ ਕੇਦਾਰ ਤੁੰਗਨਾਥ ਜੀ ਕਪਾਟ 20 ਮਈ ਨੂੰ ਖੁੱਲ੍ਹਣਗੇ। ਚੌਥੇ ਕੇਦਾਰ ਰੁਦਰਨਾਥ ਜੀ ਦੇ ਦਰਵਾਜ਼ੇ 18 ਮਈ ਨੂੰ ਖੁੱਲ੍ਹਣਗੇ ।