Beat thalis during ‘Mann Ki Baat’ : ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਅੰਦੋਲਨ 25ਵੇਂ ਦਿਨ ਵੀ ਜਾਰੀ ਹੈ। ਕੜਾਕੇ ਦੀ ਠੰਡ ਵਿੱਚ ਵੀ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੋਈ ਹੈ। ਅੱਜ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਯਾਦ ਕੀਤਾ ਗਿਆ। ਅੱਜ ਦੇਸ਼ ਦੇ ਸਾਰੇ ਜ਼ਿਲ੍ਹਿਆਂ, ਤਹਿਸੀਲਾਂ ਅਤੇ ਪਿੰਡਾਂ ਵਿੱਚ ਸ਼ਰਧਾਂਜਲੀ ਸਭਾਵਾਂ ਕੀਤੀਆਂ ਜਾ ਰਹੀਆਂ ਹਨ। .
ਉਥੇ ਹੀ ਜਗਜੀਤ ਸਿੰਘ ਧੱਲੇਵਾਲਾ ਨੇ ਸਾਰੇ ਕਿਸਾਨ ਸਮਰਥਕਾਂ ਨੂੰ 27 ਦਸੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ‘ਮਨ ਕੀ ਬਾਤ’ ਦੌਰਾਨ ਥਾਲੀਆਂ ਵਜਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਸੰਬੋਧਨ ਤਕ ਥਾਲੀਆਂ ਵਜਾਉਂਦੇ ਰਹੋ। ਭਾਰਤੀ ਆਗੂ ਧੱਲੇਵਾਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਅਸੀਂ ਹਰਿਆਣਾ ਵਿੱਚ ਸਾਰੇ ਟੋਲ ਪਲਾਜ਼ਾ ਫ੍ਰੀ ਕਰਨ ਦਾ ਫੈਸਲਾ ਕੀਤਾ ਹੈ। ਟੋਲ ਪਲਾਜ਼ਾ 25 ਤੋਂ 27 ਦਸੰਬਰ ਤੱਕ ਫ੍ਰੀ ਕੀਤਾ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਜਦੋਂ ਤੱਕ ਬਿਲ ਵਾਪਸ ਨਹੀਂ ਹੁੰਦਾ, ਐਮਐਸਪੀ ‘ਤੇ ਕਾਨੂੰਨ ਨਹੀਂ ਬਣੇਗਾ, ਉਦੋਂ ਤੱਕ ਕਿਸਾਨ ਇੱਥੋਂ ਨਹੀਂ ਜਾਣਗੇ। 23 ਤਰੀਕ ਨੂੰ ਕਿਸਾਨ ਦਿਵਸ ਦੇ ਮੌਕੇ ਤੇ ਕਿਸਾਨ ਤੁਹਾਨੂੰ ਕਹਿ ਰਹੇ ਹਨ ਕਿ ਇਕ ਵੇਲੇ ਦਾ ਭੋਜਨ ਗ੍ਰਹਿਣ ਨਾ ਕਰੋ ਅਤੇ ਕਿਸਾਨ ਅੰਦੋਲਨ ਨੂੰ ਯਾਦ ਕਰੋ। ਉਥੇ ਹੀ ਸਵਰਾਜ ਇੰਡੀਆ ਨੇਤਾ ਯੋਗੇਂਦਰ ਯਾਦਵ ਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਸੋਮਵਾਰ ਤੋਂ ਭੁੱਖ ਹੜਤਾਲ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਭਲਕੇ ਤੋਂ ਸਾਰੇ ਵਿਰੋਧ ਸਥਾਨਾਂ ‘ਤੇ 24 ਘੰਟੇ ਦੀ ਰਿਲੇਅ ਭੁੱਖ ਹੜਤਾਲ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।