bhumi changed viewers stories:ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਭੂਮੀ ਪੇਡਨੇਕਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।ਆਪਣੀ ਸ਼ਾਨਦਾਰ ਆਨ-ਸਕਰੀਨ ਪਰਫਾਰਮੈਂਸ ਲਈ ਮਸ਼ਹੂਰ ਅਦਾਕਾਰਾ ਭੂਮੀ ਨੇ ਖ਼ੁਦ ਨੂੰ ਇਕ ਪ੍ਰਭਾਵਸ਼ਾਲੀ ਅਦਾਕਾਰਾ ਦੇ ਰੂਪ ‘ਚ ਸਥਾਪਤ ਕੀਤਾ ਹੈ। ਹੁਣ ਆਪਣੀ ਸਫ਼ਲਤਾ ‘ਚ ਇਕ ਹੋਰ ਪ੍ਰਾਪਤੀ ਜੋੜਦੇ ਹੋਏ ਉਨ੍ਹਾਂ ਨੇ ਫਿਲਮ ‘ਸਾਂਢ ਕੀ ਆਂਖ’ ‘ਚ ਸ਼ੂਟਰ ਦਾਦੀ ਚੰਦਰੋ ਤੋਮਰ ਦਾ ਰੋਲ ਨਿਭਾਇਆ ਹੈ। ਤੁਸ਼ਾਰ ਹੀਰਾਨੰਦਨੀ ਦੇ ਨਿਰਦੇਸ਼ਨ ‘ਚ ਬਣੀ ਇਹ ਫਿਲਮ ਦੁਨੀਆ ਦੀਆਂ ਦੋ ਸਭ ਤੋਂ ਬਜ਼ੁਰਗ ਮਹਿਲਾਵਾਂ ਸ਼ਾਰਪਸ਼ੂਟਰਸ ਦੀ ਕਹਾਣੀ ਹੈ, ਜਿਨ੍ਹਾਂ ਨੇ ਆਪਣੀ ਉਮਰ ਦੇ 60ਵੇਂ ਦਹਾਕੇ ‘ਚ ਸ਼ੂਟਿੰਗ ਨੂੰ ਅਪਣਾਇਆ ਸੀ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ 30 ਮਈ ਨੂੰ ਰਾਤ 8 ਵਜੇ ਐਂਡ ਪਿਕਚਰਸ ‘ਤੇ ਹੋਣ ਜਾ ਰਹੇ ਇਸ ਫਿਲਮ ਦੇ ਪ੍ਰੀਮੀਅਰ ਮੌਕੇ ਭੂਮੀ ਨੇ ਆਪਣੇ ਇਸ ਲੀਕ ਤੋਂ ਹੱਟ ਕੇ ਰੋਲ ਨੂੰ ਲੈ ਕੇ ਆਪਣੇ ਅਨੁਭਵ ਸ਼ੇਅਰ ਕੀਤੇ ਹਨ।
ਭੂਮੀ ਨੇ ਦੱਸਿਆ ਕਿ ਬੇਸ਼ੱਕ ਇਸ ਕਿਰਦਾਰ ਦੀਆਂ ਆਪਣੀਆਂ ਚੁਣੌਤੀਆਂ ਸਨ, ਪਰ ਇਸ ਰੋਲ ਦੀ ਖ਼ੂਬਸੂਰਤੀ ਇਹ ਸੀ ਕਿ ਉਹ ਇੱਕ ਫਲਦਾਇਕ ਰੋਲ ਸੀ। ਜੋ ਪ੍ਰੇਰਣਾ ਦਿੰਦਾ ਹੈ। ਚੰਦਰੋ ਦਾ ਕਿਰਦਾਰ ਨਿਭਾਉਣ ਲਈ ਇਕ ਖ਼ਾਸ ਤਰ੍ਹਾਂ ਦੇ ਹਾਵਭਾਵ, ਭਾਸ਼ਾ ਅਤੇ ਇਕ ਅਲੱਗ ਤਰ੍ਹਾਂ ਦੀ ਵਿਚਾਰਧਾਰਾ ਦੀ ਜ਼ਰੂਰਤ ਸੀ। ਜਿਸ ਰੋਲ ਨੂੰ ਕਰ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋਇਆ।
ਭੂਮੀ ਨੇ ਜ਼ਿਆਦਾਤਰ ਸਮਾਂ ਦਾਦੀਆਂ ਨਾਲ ਬਿਤਾਇਆ। ਜਿਸ ਤੋਂ ਬਾਅਦ ਉਹਨਾਂ ਨੇ ਜਾਣਿਆ ਕਿ ਕਿਸ ਤਰ੍ਹਾਂ ਦੀ ਜ਼ਿੰਦਗੀ ਬਿਤਾਈ ਅਤੇ ਕਿਸ ਤਰ੍ਹਾਂ ਘਰ ਸੰਭਾਲਣ ਤੋਂ ਲੈ ਕੇ ਖੇਤਾਂ ‘ਚ ਕੰਮ ਕਰਨ ਤਕ ਦੀ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ। ਅਸੀਂ ਕਾਫੀ ਸਮਾਂ ਇੱਟ ਕਾਰਖ਼ਾਨੇ ‘ਚ ਵੀ ਲੰਘਾਇਆ ਤਾਂਕਿ ਅਸੀਂ ਉਨ੍ਹਾਂ ਦੀ ਜ਼ਿੰਦਗੀ ਨੂੰ ਸਮਝ ਸਕੀਏ।
ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਪ੍ਰਕਾਸ਼ੀ ਅਤੇ ਚੰਦਰੋ ਦੀ ਜ਼ਿੰਦਗੀ ਅਨੇਕ ਮੁਸ਼ਕਲਾਂ ਨਾਲ ਭਰੀ ਸੀ। 60 ਸਾਲ ਤੋਂ ਵੱਧ ਸਮੇਂ ਤਕ ਉਨ੍ਹਾਂ ਨੇ ਘੁੰਡ ‘ਚ ਰਹਿਣ ਤੋਂ ਬਾਅਦ ਉਨ੍ਹਾਂ ਨੇ ਦੁਨੀਆ ਨੂੰ ਦੇਖਣਾ ਸ਼ੁਰੂ ਕੀਤਾ ਸੀ। ਜ਼ਿੰਦਗੀ ਪ੍ਰਤੀ ਉਨ੍ਹਾਂ ਦਾ ਉਤਸ਼ਾਹ, ਭਾਸ਼ਾ, ਇਹ ਸਾਰੀਆਂ ਗੱਲਾਂ ਦੱਸਦੀਆਂ ਹਨ ਕਿ ਉਹ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਭਰਪੂਰ ਅੰਦਾਜ ‘ਚ ਜਿਊਣਾ ਚਾਹੁੰਦੀਆਂ ਸੀ।ਭੂਮੀ ਨੇ ਕਿਹਾ ਕਿ ‘ਸਾਂਢ ਕੀ ਆਂਖ’ ਉਹਨਾਂ ਦੀ ਪੰਜਵੀਂ ਫਿਲਮ ਹੈ। ਇਮਾਨਦਾਰੀ ਨਾਲ ਕਹਾਂ ਤਾਂ ਮੈਂ ਹਾਲੇ ਤਕ ਜਿੰਨੀਆਂ ਵੀ ਫਿਲਮਾਂ ਕੀਤੀਆਂ ਜਾਂ ਜਿੰਨੇ ਵੀ ਰੋਲ ਕੀਤੇ, ਉਹ ਸਾਰੇ ਇਕ-ਦੂਜੇ ਤੋਂ ਬਹੁਤ ਅਲੱਗ ਹਨ।