ਸਾਲ 1978 ਤੋਂ ਭਾਰਤ ਵਿੱਚ ਕੁੜੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਚੱਲਦੀ ਆ ਰਹੀ ਹੈ, ਜੋ ਹੁਣ ਜਲਦ ਹੀ ਬਦਲ ਕੇ 21 ਸਾਲ ਕਰ ਦਿੱਤੀ ਜਾਵੇਗੀ। ਇਸ ਵਿਚਕਾਰ ਕਈ ਸਵਾਲ ਹਨ, ਜੋ ਸਭ ਦੇ ਮਨ ਵਿੱਚ ਉੱਠ ਰਹੇ ਹਨ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਅਤੇ ਕੀ ਬਾਲਗ ਕੁੜੀ 21 ਸਾਲ ਦੀ ਉਮਰ ਤੋਂ ਪਹਿਲਾਂ ਮਰਜ਼ੀ ਨਾਲ ਵਿਆਹ ਕਰ ਸਕੇਗੀ ਜਾਂ ਨਹੀ?
ਇਸ ਵੇਲੇ ਦੇਸ਼ ਵਿੱਚ ਮਰਦਾਂ ਲਈ ਵਿਆਹ ਦੀ ਘੱਟੋ-ਘੱਟ ਉਮਰ 21 ਸਾਲ ਹੈ, ਜਦਕਿ ਔਰਤਾਂ ਲਈ 18 ਸਾਲ ਹੈ। ਪ੍ਰਧਾਨ ਮੰਤਰੀ ਮੋਦੀ ਨੇ ਔਰਤਾਂ ਲਈ ਵਿਆਹ ਦੀ ਘੱਟੋ-ਘੱਟ ਉਮਰ ਵਧਾਉਣ ਦੇ ਫੈਸਲੇ ਨੂੰ ਕੁੜੀਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਜ਼ਰੂਰੀ ਦੱਸਿਆ ਸੀ।
ਇਸ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ”ਸਰਕਾਰ ਹਮੇਸ਼ਾ ਧੀਆਂ-ਭੈਣਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਰਹੀ ਹੈ। ਧੀਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਦਾ ਸਹੀ ਉਮਰ ‘ਚ ਵਿਆਹ ਕੀਤਾ ਜਾਵੇ।” ਕਾਨੂੰਨ ‘ਚ ਬਦਲਾਅ ਤੋਂ ਬਾਅਦ ਹੁਣ ਔਰਤ ਅਤੇ ਮਰਦ ਦੋਵਾਂ ਲਈ ਵਿਆਹ ਦੀ ਘੱਟੋ-ਘੱਟ ਉਮਰ 21 ਸਾਲ ਹੋ ਜਾਵੇਗੀ।
ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਸਵਾਲ ਇਹ ਹੈ ਕਿ ਦੇਸ਼ ਵਿੱਚ ਬਾਲਗ ਹੋਣ ਦੀ ਉਮਰ 18 ਸਾਲ ਹੈ ਅਤੇ ਜੇ ਕੋਈ ਔਰਤ 18 ਸਾਲ ਤੋਂ ਉੱਪਰ ਅਤੇ 21 ਸਾਲ ਤੋਂ ਘੱਟ ਉਮਰ ਵਿੱਚ ਵਿਆਹ ਕਰਦੀ ਹੈ ਤਾਂ ਕੀ ਉਸਦਾ ਵਿਆਹ ਕਾਨੂੰਨੀ ਤੌਰ ‘ਤੇ ਜਾਇਜ਼ ਮੰਨਿਆ ਜਾਵੇਗਾ?
ਦੂਸਰਾ ਸਵਾਲ ਇਹ ਵੀ ਹੈ ਕਿ ਜੇ 18 ਸਾਲ ਤੋਂ ਵੱਧ ਉਮਰ ਦੀ ਪਰ 21 ਸਾਲ ਤੋਂ ਘੱਟ ਉਮਰ ਦੀ ਔਰਤ ਦਾ ਰਜ਼ਾਮੰਦੀ ਨਾਲ ਰਿਸ਼ਤਾ ਹੈ, ਤਾਂ ਕੀ ਉਸ ਦਾ ਸਾਥੀ ਵਿਆਹ ਦੀ ਪ੍ਰਸਤਾਵਿਤ ਉਮਰ (21 ਸਾਲ) ਤੋਂ ਘੱਟ ਉਮਰ ਵਿੱਚ ਅਜਿਹਾ ਕਰਨ ‘ਤੇ ਬਲਾਤਕਾਰ ਦੀਆਂ ਧਾਰਾਵਾਂ ਦੇ ਅਧੀਨ ਹੋਵੇਗਾ? ਆਓ ਜਾਣਦੇ ਹਾਂ ਇਨ੍ਹਾਂ ਸਵਾਲਾਂ ਦੇ ਜਵਾਬ ਕੀ ਹਨ?
ਜੇਕਰ ਲੜਕੀ 18 ਸਾਲ ਤੋਂ ਉੱਪਰ ਹੈ ਪਰ 21 ਸਾਲ ਤੋਂ ਘੱਟ ਹੈ?
ਹੁਣ ਤੱਕ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਹੋਣ ‘ਤੇ ਲੜਕੀ ਨੂੰ ਕਾਨੂੰਨੀ ਤੌਰ ‘ਤੇ ਵਿਆਹ ਲਈ ਯੋਗ ਮੰਨਿਆ ਜਾਂਦਾ ਸੀ ਪਰ ਹੁਣ ਜਦੋਂ ਲੜਕੀ ਦੀ ਵਿਆਹ ਦੀ ਉਮਰ 21 ਸਾਲ ਹੋਵੇਗੀ ਤਾਂ ਜੇ ਉਹ 18 ਸਾਲ ਤੋਂ ਵੱਧ ਪਰ 21 ਸਾਲ ਤੋਂ ਘੱਟ ਉਮਰ ਦੀ ਹੋਣ ‘ਤੇ ਜੇ ਉਹ ਵਿਆਹ ਕਰ ਲੈਂਦੀ ਹੈ ਤਾਂ ਉਸ ਨੂੰ ਵੀ ਬਾਲ ਵਿਆਹ ਦੇ ਅਧੀਨ ਆਉਣ ਦਾ ਖ਼ਤਰਾ ਹੈ, ਇਸ ਲਈ ਉਸ ਲਈ ਬਾਲਗ ਹੋਣ ਦੇ ਬਾਵਜੂਦ ਵਿਆਹ ਕਰਵਾਉਣਾ ਮੁਸ਼ਕਲ ਹੋਵੇਗਾ। ਹਾਲਾਂਕਿ ਇਸ ਸਬੰਧੀ ਸਥਿਤੀ ਕਾਨੂੰਨ ਬਣਨ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਹਾਲਾਂਕਿ ਪਿਛਲੇ ਕੁਝ ਦਹਾਕਿਆਂ ਵਿੱਚ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜਦੋਂ ਅਦਾਲਤਾਂ ਨੇ ਵੱਖ-ਵੱਖ ਆਧਾਰ ‘ਤੇ ਬਾਲ ਵਿਆਹ (ਵਿਆਹ ਲਈ ਤੈਅ ਉਮਰ ਤੋਂ ਘੱਟ ਉਮਰ ਵਿੱਚ) ਹੋਏ ਵਿਆਹਾਂ ਨੂੰ ਵੀ ਮਾਨਤਾ ਦਿੱਤੀ ਹੈ।
ਸਤੰਬਰ 2021 ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਨੇ ਇੱਕ ਅਜਿਹੇ ਹੀ ਮਾਮਲੇ ਦੀ ਸੁਣਵਾਈ ਦੌਰਾਨ ਫੈਸਲਾ ਸੁਣਾਇਆ ਸੀ ਕਿ ਨਾਬਾਲਗ ਲੜਕੀ ਨਾਲ ਵਿਆਹ ਕਾਨੂੰਨੀ ਤੌਰ ‘ਤੇ ਜਾਇਜ਼ ਹੋਵੇਗਾ, ਜੇ ਨਾਬਾਲਗ ਲੜਕੀ ਦੀ ਉਮਰ 18 ਸਾਲ ਦੀ ਹੋ ਗਈ ਹੋਵੇ ਤੇ ਉਸ ਤੋਂ ਬਾਅਦ ਵਿਆਹ ਨੂੰ ਅਯੋਗ ਕਰਾਰ ਨਾ ਦਿੱਤਾ ਜਾਵੇ। ਜਾਂ ਅਜਿਹਾ ਕਰਨ ਲਈ ਅਦਾਲਤ ਵਿੱਚ ਨਹੀਂ ਜਾਂਦੀ।
ਇਹ ਵੀ ਪੜ੍ਹੋ : 8ਵੀਂ ਦੇ ਵਿਦਿਆਰਥੀ ਦਾ ਆਨਲਾਈਨ ਕਲਾਸ ਦੌਰਾਨ ਫਟਿਆ ਮੋਬਾਈਲ, ਧਮਾਕੇ ‘ਚ ਝੁਲਸਿਆ, ਹਾਲਤ ਗੰਭੀਰ
ਇਸ ਤੋਂ ਸਪੱਸ਼ਟ ਹੈ ਕਿ ਜੇ ਕਿਸੇ ਲੜਕੀ ਦਾ ਵਿਆਹ 21 ਸਾਲ ਤੋਂ ਘੱਟ ਉਮਰ ਅਤੇ 18 ਸਾਲ ਤੋਂ ਵੱਧ ਉਮਰ ਵਿੱਚ ਕੀਤਾ ਜਾਂਦਾ ਹੈ ਅਤੇ ਉਹ 21 ਸਾਲ ਦੀ ਹੋਣ ‘ਤੇ ਵੀ ਵਿਆਹ ਨੂੰ ਰੱਦ ਕਰਵਾਉਣ ਲਈ ਅਪੀਲ ਨਹੀਂ ਕਰਦੀ ਤਾਂ ਉਸ ਦਾ ਵਿਆਹ ਕਾਨੂੰਨੀ ਮੰਨਿਆ ਜਾਵੇਗਾ।