ਅੱਜ 1 ਮਾਰਚ ਹੈ। ਹਰ ਨਵੇਂ ਮਹੀਨੇ ਦੇ ਸ਼ੁਰੂ ਵਿਚ ਕੁਝ ਨਿਯਮ ਵੀ ਬਦਲ ਜਾਂਦੇ ਹਨ। ਅੱਜ ਤੋਂ ਵੀ ਕਈ ਨਿਯਮਾਂ ਵਿਚ ਬਦਲਾਅ ਹੋਣ ਜਾ ਰਿਹਾ ਹੈ ਜਿਸ ਦਾ ਅਸਰ ਤੁਹਾਡੀ ਜੇਬ ‘ਤੇ ਪੈਣਾ ਤੈਅ ਹੈ। ਅੱਜ ਤੋਂ LPG ਸਿਲੰਡਰ ਦੀ ਕੀਮਤ ਤੋਂ ਲੈ ਕੇ ਬੈਂਕ FD ਦੀ ਵਿਆਜ ਦਰਾਂ ਤੱਕ ਵਿਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।
LPG ਗੈਸ ਕੀਮਤਾਂ ਵਿਚ ਹੋਇਆ ਬਦਲਾਅ
1 ਮਾਰਚ ਤੋਂ ਐੱਲਪੀਜੀ ਸਿਲੰਡਰ ਦੇ ਨਵੇਂ ਰੇਟ ਤੈਅ ਹੋ ਗਏ ਹਨ। 19 ਕਿਲੋ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਇਸ ਮਹੀਨੇ ਵਧਾ ਦਿੱਤੀ ਗਈ ਹੈ। ਦਿੱਲੀ ਤੋਂ ਲੈ ਕੇ ਹੋਰ ਸ਼ਹਿਰਾਂ ਤੱਕ ਸਿਲੰਡਰ ਦੇ ਰੇਟ 6 ਰੁਪਏ ਵਧਾ ਦਿੱਤੇ ਗਏ ਹਨ ਜਦੋਂ ਕਿ ਪਿਛਲੇ ਮਹੀਨੇ ਬਜਟ ਦੇਸਮੇਂ 19 ਕਿਲੋ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 7 ਰੁਪਏ ਘੱਟ ਕੀਤੀ ਗਈ ਸੀ। ਹੁਣ ਇਹ ਰਾਹਤ ਵਾਪਸ ਲੈ ਲਈ ਗਈ ਹੈ।
UPI ਤੋਂ ਇੰਸ਼ੋਰੈਂਸ ਦਾ ਪ੍ਰੀਮੀਅਮ ਭਰਨਾ ਹੋਇਆ ਆਸਾਨ
1 ਮਾਰਚ 2025 ਤੋਂ UPI ਜ਼ਰੀਏ ਇੰਸ਼ੋਰੈਂਸ ਪ੍ਰੀਮੀਅਮ ਭਰਨਾ ਆਸਾਨ ਹੋ ਗਿਆ ਹੈ। ਯੂਨੀਫਾਈਡ ਪੇਮੈਂਟ ਇੰਟਰਫੇਸ ਟ੍ਰਾਂਜੈਕਸ਼ਨ ਵਿਚ ਵੱਡਾ ਬਦਲਾਅ ਹੋਇਆ ਹੈ। IRDAI ਨਿਯਮ ਤਹਿਤ ਹੁਣ ਯੂਪੀਆਈ ਤੋਂ ਇੰਸ਼ੋਰੈਂਸ ਪ੍ਰੀਮੀਅਮ ਦਾ ਪੇਮੈਂਟ ਕਰਨਾ ਪਹਿਲਾਂ ਤੋਂ ਵੀ ਜ਼ਿਆਦਾ ਆਸਾਨ ਹੋ ਗਿਆ ਹੈ। ਇੰਸ਼ੋਰੈਂਸ ਰੈਗੂਲੇਟਰੀ ਤੇ ਡਿਵੈਲਪਮੈਂਟ ਅਥਾਰਟੀ ਨੇ UPI ਜ਼ਰੀਏ ਬੀਮਾ-ASBA (ਐਪਲੀਕੇਸ਼ਨ ਸਪੋਰਟਡ ਬਾਏ ਬਲਾਕਡ ਅਮਾਊਂਟ) ਨਾਂ ਦਾ ਨਵਾਂ ਫੀਚਰ ਲਾਂਚ ਕੀਤਾ ਹੈ ਜਿਸ ਦਾ ਮਕਸਦ ਗਾਹਕਾਂ ਲਈ ਪੇਮੈਂਟ ਪ੍ਰਕਿਰਿਆ ਨੂੰ ਆਲਾਨ ਬਣਾਉਣਾ ਹੈ। ਨਵਾਂ ਪੇਮੈਂਟ ਸਿਸਟਮ ਅੱਜ ਤੋਂ ਲਾਗੂ ਹੋ ਗਿਆ ਹੈ।
ਏਅਰ ਟਰਬਾਈਨ ਫਿਊਲ ਦੀਆਂ ਕੀਮਤਾਂ ‘ਚ ਬਦਲਾਅ
ਅੱਜ ਤੋਂ ATF ਦੀਆਂ ਕੀਮਤਾਂ ਵਿਚ ਬਦਲਾਅ ਦੇਖਿਆ ਜਾ ਸਕਦਾ ਹੈ।ਇਸ ਦਾ ਸਿੱਧਾ ਅਸਰ ਏਅਰ ਟ੍ਰੈਵਲਰਸ ‘ਤੇ ਹੋਵੇਗਾ। ਦਰਅਸਲ ਆਇਲ ਡਿਸਟ੍ਰੀਬਿਊਸ਼ਨ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਏਅਰ ਟਰਬਾਈਨ ਫਿਊਲ ਦੀਆਂ ਕੀਮਤਾਂ ਵਿਚ ਬਦਲਾਅ ਕਰਦੀਆਂ ਹਨ। ATF ਦੀਆਂ ਕੀਮਤਾਂ ਘਟਣ ‘ਤੇ ਏਅਰਲਾਈਨ ਕੰਪਨੀਆਂ ਆਪਣਾ ਕਿਰਾਇਆ ਘੱਟ ਕਰ ਸਕਦੀਆਂ ਹਨ ਤੇ ਜੇਕਰ ਫਿਊਲ ਦੀ ਕੀਮਤ ਵਧਦੀ ਹੈ ਤਾਂ ਕਿਰਾਇਆ ਵਧ ਸਕਦਾ ਹੈ।
ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਦਰਾਂ ਵਿਚ ਬਦਲਾਅ
ਅੱਜ ਤੋਂ ਫਿਕਸਡ ਡਿਪਾਜਿਟ ਦੀਆਂ ਵਿਆਜ ਦਰਾਂ ਵਿਚ ਬਦਲਾਅ ਹੋ ਸਕਦਾ ਹੈ। ਬੈਂਕ FD ‘ਤੇ ਵਿਆਜ ਦਰਾਂ ਘਟਾ ਵੀ ਸਕਦੇ ਹਨ ਤੇ ਵਧਾ ਵੀ ਸਕਦੇ ਹਨ।
- Mutual Funds ਤੇ Demat Account ‘ਚ ਨਾਮਿਨੀ ਜੋੜਨ ਦੇ ਨਿਯਮਾਂ ‘ਚ ਬਦਲਾਅ
- 1 ਮਾਰਚ ਤੋਂ ਮਿਊਚਅਲ ਫੰਡ ਤੇ ਡੀਮੈਟ ਅਕਾਊਂਟ ਨੂੰ ਲੈ ਕੇ ਵੱਡਾ ਬਦਲਾਅ ਹੋਇਆ ਹੈ।
- ਇਨਵੈਸਟਰ ਆਪਣੇ ਮਿਊਚਲ ਫੰਡ ਪੋਰਟਫੋਲੀਓ ਤੇ ਡੀਮੈਟ ਅਕਾਊਂਟ ਵਿਚ ਮੈਕਸੀਅਮ 10 ਨਾਮਿਨੀ ਜੋੜ ਸਕਣਗੇ।
- 28 ਫਰਵਰੀ ਤੱਕ ਇਕ ਜਾਂ ਦੋ ਨੋਮਿਨੀ ਦੇ ਨਾਂ ਜੋੜਨ ਦੀ ਹੀ ਸਹੂਲਤ ਸੀ।
- ਇਨ੍ਹਾਂ ਸਾਰੇ ਨਾਮਿਨੀ ਨੂੰ ਜੁਆਇੰਟ ਅਕਾਊਂਟ ਹੋਲਡਰ ਵਜੋਂ ਦੇਖਿਆ ਜਾ ਸਕਦਾ ਹੈ ਜਾਂ ਫਿਰ ਵੱਖ-ਵੱਖ ਸਿੰਗਲ ਅਕਾਊਂਟ ਜਾਂ ਫੋਲੀਓ ਲਈ ਵੱਖ-ਵੱਖ ਨਾਮਿਨੀ ਨੂੰ ਚੁਣਿਆ ਜਾ ਸਕਦਾ ਹੈ।
- ਇਸ ਬਦਲਾਅ ਦੇ ਬਾਅਦ ਨਿਵੇਸ਼ਕਾਂ ਕੋਲ ਜ਼ਿਆਦਾ ਬਦਲ ਹਨ।
UAN ਐਕਟੀਵੇਟ ਕਰਨ ਦੀ ਡੈੱਡਲਾਈਨ 15 ਮਾਰਚ
EPFO ਨੇ ਚਾਲੂ ਵਿੱਤੀ ਸਾਲ ਵਿਚ ਨਿਯੁਕਤ ਹੋਣ ਵਾਲੇ ਮੁਲਾਜ਼ਮਾਂ ਲਈ ਯੂਨੀਵਰਸਲ ਅਕਾਊਂਟ ਨੰਬਰ ਐਕਟਿਵ ਕਰਨ ਤੇ ਬੈਂਕ ਅਕਾਊਂਟ ਨੂੰ ਆਧਾਰ ਨਾਲ ਜੋੜਨ ਦੀ ਆਖਰੀ ਤਰੀਕ 15 ਮਾਰਚ ਕਰ ਦਿੱਤੀ ਹੈ। ਹੁਣ UAN ਐਕਟੀਵੇਸ਼ਨਸ ਦਾ ਕੰਮ 15 ਮਾਰਚ ਤੱਕ ਪੂਰਾ ਕਰਨਾ ਹੋਵੇਗਾ। ਪਹਿਲਾਂ ਇਸ ਲਈ 15 ਫਰਵਰੀ ਦੀ ਤਰੀਕ ਤੈਅ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
