ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਦਾਰਨਾਥ ਤੇ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਰੋਪਵੇਅ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਕੇਦਾਰਨਾਥ ਤੇ ਹੇਮਕੁੰਡ ਸਾਹਿਬ ਵਿਚ ਰੋਪਵੇਅ ਬਣਨ ਨਾਲ ਘੰਟਿਆਂ ਦਾ ਸਫਰ ਹੁਣ ਮਿੰਟਾਂ ‘ਚ ਤੈਅ ਹੋ ਜਾਵੇਗਾ।
ਰੋਪਵੇਅ ਪ੍ਰਾਜੈਕਟ ਲਈ ਕੇਂਦਰ ਸਰਕਾਰ ਨੇ 4081 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਸੋਨਪ੍ਰਯਾਗ ਤੋਂ ਕੇਦਾਰਨਾਥ ਧਾਮ ਜਾਣ ਲਈ ਯਾਤਰੀਆਂ ਨੂੰ 21 ਕਿਲੋਮੀਟਰ ਦਾ ਸਫਰ ਪੈਦਲ ਤੈਅ ਕਰਨਾ ਹੁੰਦਾ ਹੈ। ਇਸ ਪੂਰੀ ਯਾਤਰਾ ਵਿਚ 8 ਤੋਂ 9 ਘੰਟੇ ਦਾ ਸਮਾਂ ਲੱਗਦਾ ਹੈ ਤੇ ਰਸਤਾ ਵੀ ਬਹੁਤ ਮੁਸ਼ਕਲ ਹੈ। ਮੀਂਹ ਦੌਰਾਨ ਜਗ੍ਹਾ-ਜਗ੍ਹਾ ਜ਼ਮੀਨ ਖਿਸਕਣ ਦਾ ਵੀ ਖਤਰਾ ਰਹਿੰਦਾ ਹੈ। ਇਸ ਪ੍ਰਾਜੈਕਟ ਤਹਿਤ ਸਰਕਾਰ 12.9 ਕਿਲੋਮੀਟਰ ਦਾ ਰੋਪਵੇਅ ਬਣਾ ਰਹੀ ਹੈ ਜਿਸ ਨਾਲ ਧਾਮ ਦੀ ਦੂਰੀ ਘੱਟ ਕੇ ਅੱਧੀ ਰਹਿ ਜਾਵੇਗੀ। ਯਾਤਰਾ ਦਾ 9 ਘੰਟੇ ਦਾ ਸਮਾਂ 36 ਮਿੰਟਾਂ ਵਿਚ ਹੀ ਪੂਰਾ ਹੋ ਜਾਵੇਗਾ। ਇਸ ਰੋਪਵੇਅ ਦੇ ਬਣਨ ਨਾਲ ਕੇਦਾਰਨਾਥ ਧਾਮ ਜਾਣ ਵਾਲੇ ਤੀਰਥ ਯਾਤਰੀਆਂ ਨੂੰ ਸਭ ਤੋਂ ਵੱਧ ਫਾਇਦਾ ਹੋਣ ਵਾਲਾ ਹੈ।
ਲੰਬੇ ਤੇ ਮੁਸ਼ਕਲ ਸਫਰ ਦੌਰਾਨ ਤੀਰਥ ਯਾਤਰੀਆਂ ਨੂੰ ਸਿਹਤ ਸਬੰਧੀ ਦਿੱਕਤਾਂ ਵੀ ਹੁੰਦੀਆਂ ਹਨ ਪਰ ਰੋਪਵਅ ਨਾਲ ਯਾਤਰੀਆਂ ਨੂੰ ਇਹ ਦਿੱਕਤ ਵੀ ਨਹੀਂ ਆਏਗੀ। ਇਸ ਨਾਲ ਜਿਥੇ ਸਮਾਂ ਬਚੇਗਾ ਨਾਲ ਹੀ ਦੂਜੇ ਪਾਸੇ ਹਵਾਈ ਯਾਤਰਾ ਦਾ ਮਹਿੰਗਾ ਕਿਰਾਇਆ ਵੀ ਨਹੀਂ ਦੇਣਾ ਹੋਵੇਗਾ।
ਇਹ ਵੀ ਪੜ੍ਹੋ : ਬਟਾਲਾ : ਗੱਠਾਂ ਢੋਣ ਵਾਲੀ ਟਰਾਲੀ ਨਾਲ ਟ.ਕ.ਰਾਉਣ ਦੇ ਬਾਅਦ ਪਲਟੀਆਂ 2 ਕਾਰਾਂ, ਹਾ.ਦਸੇ ‘ਚ 3 ਨੇ ਛੱਡੇ ਸਾ/ਹ
ਲੋਕਾਂ ਨੂੰ ਉਮੀਦ ਹੈ ਕਿ ਹੈਲੀਕਾਪਟਰ ਤੋਂ ਘੱਟ ਕਿਰਾਏ ਵਿਚ ਤੀਰਥ ਯਾਤਰਾ ਰੋਪਵੇਅ ਜ਼ਰੀਏ ਬਾਬਾ ਕੇਦਾਰ ਦੇ ਦਰਸ਼ਨਾਂ ਲਈ ਧਾਮ ਵਿਚ ਪਹੁੰਚਣਗੇ। ਨਾਲ ਹੀ ਇਹ ਵੀ ਤੈਅ ਹੈ ਕਿ ਰੋਪਵੇਅ ਸ਼ੁਰੂ ਹੋਣ ਦੇ ਬਾਅਦ ਤੀਰਥ ਯਾਤਰੀਆਂ ਦੀ ਗਿਣਤੀ ਵੀ ਵਧੇਗੀ। ਕੇਦਾਰਨਾਥ ਲਈ ਬਣਨ ਵਾਲੇ ਰੋਪਵੇਅ ਨੂੰ ਅਤਿ-ਆਧੁਨਿਕ ਟਰਾਈ ਕੇਬਲ ਗੈਂਡੋਲਾ ਨਾਲ ਬਣਾਇਆ ਜਾ ਰਿਹਾ ਹੈ ਜਿਸ ਨਾਲ ਜ਼ਿਆਦਾ ਯਾਤਰੀ ਬਾਬਾ ਦੇ ਦਰਸ਼ਨ ਕਰ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
