bikramjit majithia says: ਬਿਕਰਮਜੀਤ ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਜਿਸ ਤਰਾਂ ਦੀ ਰਾਜਨੀਤੀ ਕਰ ਰਹੀ ਹੈ ਅਤੇ ਹਜੂਰ ਸਾਹਿਬ ਅਤੇ ਉਥੋਂ ਆਏ ਸ਼ਰਧਾਲੂਆਂ ਬਾਰੇ ਟਿੱਪਣੀਆਂ ਹਨ, ਉਹ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਮਜੀਠੀਆ ਨੇ ਕਿਹਾ ਕਿ ਇਹ ਸਿੱਖਾਂ ਲਈ ਇੱਕ ਮਹੱਤਵਪੂਰਣ ਅਤੇ ਪਵਿੱਤਰ ਸਥਾਨ ਹੈ, ਇਸ ਲਈ ਕਾਂਗਰਸ ਦੀ ਤਰਫੋਂ ਕੀਤੀ ਜਾ ਰਹੀ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮਜੀਠੀਆ ਨੇ ਕਿਹਾ ਪਹਿਲਾਂ ਐਨਆਰਆਈਜ਼ ਤੇ ਕੋਰੋਨਾ ਲਈ ਗੰਭੀਰ ਦੋਸ਼ ਲਗਾਏ ਗਏ ਜਦਕਿ ਪਹਿਲਾਂ ਉਨ੍ਹਾਂ ਦੀ ਸਪੋਰਟ ਮੰਗੀ ਜਾਂਦੀ ਸੀ। ਸਿਹਤ ਮੰਤਰੀ ਦੇ ਬਿਆਨ ਉੱਤੇ ਜਵਾਬ ਦਿੰਦਿਆਂ ਮਜੀਠੀਆ ਨੇ ਗੰਭੀਰ ਦੋਸ਼ ਲਗਾਏ ਹਨ, ਜਿਸ ਵਿੱਚ ਸਿਹਤ ਮੰਤਰੀ ਨੇ ਕਿਹਾ ਸੀ ਕਿ ਇਨ੍ਹਾਂ ਸ਼ਰਧਾਲੂਆਂ ਨੇ ਸਾਡੀ ਸਖਤ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ। ਮਜੀਠੀਆ ਨੇ ਸਿਹਤ ਵਿਭਾਗ ਦੇ ਪ੍ਰਬੰਧਨ ‘ਤੇ ਵੀ ਪ੍ਰਸ਼ਨ ਚੁੱਕੇ ਹਨ।
ਬਿਕਰਮਜੀਤ ਮਜੀਠੀਆ ਨੇ ਕਿਹਾ ਕਿ ਅਸ਼ੋਕ ਚੌਹਾਨ ਵੱਲੋਂ ਹੁਣ ਸਾਰੀ ਗੱਲ ਸਾਹਮਣੇ ਆ ਚੁੱਕੀ ਹੈ ਕਿ ਘਾਟ ਮਹਾਰਾਸ਼ਟਰ ਸਰਕਾਰ ਦੀ ਨਹੀਂ ਬਲਕਿ ਪੰਜਾਬ ਸਰਕਾਰ ਦੇ ਪੱਧਰ ‘ਤੇ ਆਈ ਹੈ। ਮਜੀਠੀਆ ਨੇ ਕਿਹਾ ਕਿ ਆਈਸੀਐਮਆਰ ਦੀ ਗਾਈਡ ਲਾਈਨ ਇਹ ਸੀ ਕਿ ਜੇ AC ਦੀ ਵਰਤੋਂ ਕੀਤੀ ਜਾਵੇਗੀ ਤਾ ਕੋਰੋਨਾ ਵੱਧ ਸਕਦਾ ਹੈ, ਪਰ ਸਰਕਾਰ ਵਲੋਂ ਇਹਨਾਂ ਨਿਰਦੇਸ਼ਾ ਨੂੰ ਨਹੀਂ ਮੰਨਿਆ ਗਿਆ। ਮਜੀਠੀਆ ਨੇ ਕਿਹਾ ਕਿ ਇਹ ਸ਼ਰਧਾਲੂ 1 ਮਹੀਨੇ ਤੋਂ ਪਹਿਲਾ ਦੇ ਉੱਥੇ ਰਹਿ ਰਹੇ ਸਨ, ਪਰ ਜੇ ਉਹ ਉੱਥੇ ਠੀਕ ਸਨ , ਤਾਂ ਇਹ ਸਪੱਸ਼ਟ ਹੈ ਕਿ ਇਹ ਉੱਥੇ ਸਕਾਰਾਤਮਕ ਨਹੀਂ ਸਨ। ਮਜੀਠੀਆ ਨੇ ਕਿਹਾ ਕਿ ਕੇਂਦਰ ਦੇ ਨਿਰਦੇਸ਼ਾ ਅਨੁਸਾਰ ਸਿਹਤ ਮੰਤਰੀ ਨੂੰ ਹਰੇਕ ਵਿਅਕਤੀ ਨੂੰ ਏਕਾਂਤਵਾਸ ਵਿੱਚ ਭੇਜਣਾ ਚਾਹੀਦਾ ਸੀ, ਪਰ ਇਸ ਤਰਾਂ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਸੀਐਮ ਨੇ ਆਪਣੇ ਇੱਕ ਟਵੀਟ ਵਿੱਚ ਮੰਨਿਆ ਕਿ ਉਹ ਸਾਰੇ ਸ਼ਰਧਾਲੂ ਆਪਣੇ ਘਰ ਪਹੁੰਚ ਗਏ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫਿਰ ਏਕਾਂਤਵਾਸ ਵਿੱਚ ਭੇਜਿਆ ਗਿਆ ਸੀ ਅਤੇ ਜਿੱਥੇ ਭੇਜਿਆ ਗਿਆ ਸੀ ਉਥੇ ਕੋਈ ਪ੍ਰਬੰਧ ਨਹੀਂ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਸਾਂ ਵਿੱਚ ਸ਼ਰਧਾਲੂ ਲਿਆਂਦੇ ਗਏ ਸਨ, ਉਨ੍ਹਾਂ ਵਿੱਚ ਵੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਅਤੇ ਸ਼ਰਧਾਲੂ 3-3 ਇਕੱਠੇ ਬੈਠ ਕੇ ਆਏ ਸਨ।
ਮਜੀਠੀਆ ਨੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦੀ ਸ਼ਲਾਘਾ ਕੀਤੀ ਅਤੇ ਕਿਹਾ ਕੇ ਪੰਜਾਬ ਦੇ ਸਿਹਤ ਮੰਤਰੀ ਨੇ ਘਰ ਦੇ ਬਾਹਰ ਲਿਖਿਆ ਹੋਇਆ ਹੈ ਕੇ ਮੈ ਕਿਸੇ ਨੂੰ ਨਹੀਂ ਮਿਲਾਂਗਾ। ਮਜੀਠੀਆ ਨੇ ਸੀਨੀਅਰ ਕਾਂਗਰਸੀ ਆਗੂ ਦਿਗ ਵਿਜੇ ਸਿੰਘ ਦੇ ਟਵੀਟ ‘ਤੇ ਕਿਹਾ ਕਿ ਉਹ ਸ਼ਰਧਾਲੂਆਂ ਨੂੰ ਬਦਨਾਮ ਕਰ ਰਹੇ ਹਨ। ਸੁਖਜਿੰਦਰ ਰੰਧਾਵਾ ਦੇ ਉਸ ਬਿਆਨ ਬਾਰੇ ਮਜੀਠੀਆ ਨੇ ਕਿਹਾ ਕਿ ਉਹ ਝੂੱਠੇ ਹਨ ਅਤੇ ਉਨ੍ਹਾਂ ਦੇ ਪਿਤਾ ਵੀ ਅਜਿਹੇ ਵੀ ਵਿਅਕਤੀ ਸਨ, ਜਿਸ ਵਿੱਚ ਰੰਧਾਵਾ ਨੇ ਕਿਹਾ ਸੀ ਕਿ ਗੁਰੁਦਵਾਰੇ ਜਗ੍ਹਾ ਨਹੀਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਖੁਦ ਕਹਿ ਚੁੱਕੇ ਹਨ ਕਿ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਸਥਾਨਾਂ ਦੀ ਵਰਤੋਂ ਕਰ ਸਕਦਾ ਹੈ।