ਬਠਿੰਡਾ ਦੇ ਏਮਜ਼ ਆਯੁਸ਼ ਬਿਲਡਿੰਗ ਵਿੱਚ ਅੱਜ ਇੱਕ ਪ੍ਰੈੱਸ ਕਾਨਫਰੰਸ ਰੱਖੀ ਗਈ ਸੀ, ਜਿਸ ਵਿੱਚ ਅੱਜ ਭਾਜਪਾ ਆਗੂ ਤੇ ਰਾਜ ਸਭਾ ਦੇ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਮੀਡੀਆ ਦੇ ਰੂ-ਬ-ਰੂ ਹੋਣਾ ਸੀ ਪਰ ਇਸ ਦੀ ਖਬਰ ਮਿਲਦੇ ਹੀ ਵੱਡੀ ਗਿਣਤੀ ਵਿੱਚ ਕਿਸਾਨ ਉਥੇ ਇਕੱਠੇ ਹੋ ਗਏ ਅਤੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ।
ਦੱਸਣਯੋਗ ਹੈ ਕਿ ਏਮਜ਼ ਬਠਿੰਡਾ ਦੇ ਆਯੂਸ਼ ਬਿਲਡਿੰਗ ਕਾਨਫਰੰਸ ਰੂਮ, ਦੂਜੀ ਮੰਜ਼ਲ ਵਿਖੇ ਸਥਾਈ ਅਸਟੇਟ ਕਮੇਟੀ ਦੀ ਪਹਿਲੀ ਮੀਟਿੰਗ ਕੀਤੀ ਜਾਣੀ ਹੈ, ਜਿਸ ਵਿਚ ਭਾਜਪਾ ਤੋਂ ਸੰਸਦ ਮੈਂਬਰ (ਰਾਜ ਸਭਾ) ਸ਼ਵੇਤ ਮਲਿਕ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਸੰਸਦ ਮੈਂਬਰ (ਲੋਕ ਸਭਾ) ਗੁਰਜੀਤ ਸਿੰਘ ਨੇ ਸ਼ਾਮਲ ਹੋਣਾ ਹੈ।
ਪੁਲਿਸ ਵੱਲੋਂ ਲਗਾਤਾਰ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਪਰ ਕਿਸਾਨਾਂ ਵੀ ਲਗਾਤਾਰ ਵਿਰੋਧ ਕਰਨ ‘ਤੇ ਅੜੇ ਹੋਏ ਹਨ। ਇਸ ਦੌਰਾਨ ਪੁਲਿਸ ਨਾਲ ਧੱਕਾ-ਮੁੱਕੀ ਵੀ ਹੋਈ ਪਰ ਕਿਸਾਨਾਂ ਦੇ ਹੌਂਸਲੇ ਪੂਰੇ ਬੁਲੰਦ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਲੰਮੇ ਸਮੇਂ ਤੋਂ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ, ਜਦੋ ਤੱਕ ਖੇਤੀ ਕਾਨੂੰਨ ਵਾਪਿਸ ਨਹੀਂ ਲਏੇ ਜਾਂਦੇ ਭਾਜਪਾ ਆਗੂਆਂ ਦਾ ਵਿਰੋਧ ਇਸੇ ਤਰ੍ਹਾਂ ਚੱਲਦਾ ਰਹੇਗਾ।
ਇਹ ਵੀ ਪੜ੍ਹੋ : ਪੰਜਾਬ ‘ਚ ਬੰਦ ਪਏ ਰਿਲਾਇੰਸ ਰੀਟੇਲ ਸਟੋਰਾਂ ਕਰਕੇ ਮੁਸੀਬਤ ‘ਚ ਫਸੇ ਦੁਕਾਨਦਾਰ, ਕੈਪਟਨ ਕੋਲ ਜਾ ਕੇ ਲਾਉਣਗੇ ਗੁਹਾਰ