ਪੰਜਾਬ ਦੇ ਜਲੰਧਰ ਜ਼ਿਲ੍ਹੇ ਦੀ ਮਕਸੂਦਾ ਸਬਜ਼ੀ ਮੰਡੀ ਦੀ ਇੱਕ ਦੁਕਾਨ ਦੀ ਬੇਸਮੈਂਟ ਵਿੱਚ ਬੁੱਧਵਾਰ ਸਵੇਰੇ ਗੈਸ ਸਿਲੰਡਰ ਫਟਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਦੁਕਾਨ ਦੀ ਉਪਰੀ ਮੰਜ਼ਿਲ ਦੇ ਸ਼ੀਸ਼ੇ, ਟਾਈਲਾਂ ਤੇ ਪੱਖੇ ਤੱਕ ਟੁੱਟ ਗਏ। ਮਿਲੀ ਜਾਣਕਾਰੀ ਅਨੁਸਾਰ ਇਸ ਧਮਾਕੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ, ਜਿਸ ਨੂੰ ਲੋਕਾਂ ਨੇ ਤੁਰੰਤ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਇਸ ਹਾਦਸੇ ਵਿੱਚ ਜ਼ਖਮੀ ਦੀ ਪਹਿਚਾਣ ਗੁਲਸ਼ਨ ਦੇ ਰੂਪ ਵਿੱਚ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਨੇੜੇ ਦੁਕਾਨ ਨੰਬਰ 5 ਵਿੱਚ ਹੋਇਆ ਹੈ। ਇਸ ਮਾਮਲੇ ਵਿੱਚ ਲੋਕਾਂ ਨੇ ਦੱਸਿਆ ਕਿ ਜਿਸ ਸਮੇਂ ਇਹ ਧਮਾਕਾ ਹੋਇਆ, ਉਸ ਸਮੇਂ ਮੰਡੀ ਵਿੱਚ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਦੀ ਭੀੜ ਨਹੀਂ ਸੀ। ਨਹੀਂ ਤਾਂ ਜਿਸ ਤਰ੍ਹਾਂ ਦੁਕਾਨ ਦੇ ਸ਼ੀਸ਼ੇ ਦੂਰ-ਦੂਰ ਤੱਕ ਗਏ, ਉਸ ਨਾਲ ਕਈ ਲੋਕ ਜ਼ਖਮੀ ਹੋ ਜਾਂਦੇ ਅਤੇ ਮੰਡੀ ਵਿੱਚ ਭਗਦੜ ਵੀ ਮੱਚ ਜਾਂਦੀ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਦੁਕਾਨ ਦੇ ਕੋਲ ਇੱਕ ਵਿਅਕਤੀ ਬੀੜੀ ਪੀ ਰਿਹਾ ਸੀ, ਜੋ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ । ਉਸ ਦੀ ਪਛਾਣ ਗੁਲਸ਼ਨ ਕੁਮਾਰ ਵਜੋਂ ਹੋਈ ਹੈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਸਿਲੰਡਰ ਲੀਕ ਹੋਣ ਕਾਰਨ ਮਾਚਿਸ ਜਲਾਉਂਦੇ ਹੀ ਇਹ ਧਮਾਕਾ ਹੋਇਆ ਹੈ ।
ਦੱਸ ਦੇਈਏ ਕਿ ਸਬਜ਼ੀ ਮੰਡੀ ਦੀ ਦੁਕਾਨ ਵਿੱਚ ਧਮਾਕੇ ਤੋਂ ਬਾਅਦ ਹੁਣ ਇਹ ਸਵਾਲ ਉੱਠਣ ਲੱਗੇ ਹਨ ਕਿ ਸਬਜ਼ੀ ਜਾਂ ਫਲਾਂ ਦਾ ਧੰਦਾ ਕਰਨ ਲਈ ਇਹ ਦੁਕਾਨਾਂ ਦਿੱਤੀਆਂ ਗਈਆਂ ਹਨ। ਅਜਿਹੇ ਵਿੱਚ ਸਬਜ਼ੀ ਮੰਡੀ ਦੀ ਦੁਕਾਨ ਦੀ ਬੇਸਮੈਂਟ ਵਿੱਚ ਤਿੰਨ ਸਿਲੰਡਰ ਕਿੱਥੋਂ ਆ ਗਏ। ਉੱਥੇ ਤਿੰਨ ਸਿਲੰਡਰਾਂ ਦੀ ਵਰਤੋਂ ਕਿਸ ਚੀਜ਼ ਲਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: