Bollywood nargis death anniversary:ਚਾਹੇ ਅਦਾਕਾਰੀ ਹੋਵੇ, ਖੂਬਸੂਰਤੀ ਹੋਵੇ, ਜਾ ਫਿਰ ਪ੍ਰਸਨੈਲਟੀ ਨਰਗਿਸ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਨਰਗਿਸ ਆਪਣੇ ਆਪ ਵਿੱਚ ਇੱਕ ਅਜਿਹੀ ਸ਼ਖ਼ਸੀਅਤ ਸੀ। ਜਿਨ੍ਹਾਂ ਨੇ 50-60 ਦੇ ਦਹਾਕੇ ਵਿੱਚ ਜੋ ਮੁਕਾਮ ਹਾਸਿਲ ਕੀਤਾ ਉੱਥੇ ਤੱਕ ਪਹੁੰਚਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ। ਉਹ ਨਰਗਿਸ ਹੀ ਸੀ ਜਿਸ ਦੀ ਫਿਲਮ ਮਦਰ ਇੰਡੀਆ ਨੇ ਆਸਕਰ ਤੱਕ ਦਾ ਸਫਰ ਤੈਅ ਕੀਤਾ ਅਤੇ ਵਰਲਡ ਵਿੱਚ ਭਾਰਤੀ ਸਿਨੇਮਾ ਨੂੰ ਇੱਕ ਅਲੱਗ ਪਹਿਚਾਣ ਦਿਲਾਈ। ਵੈਸੇ ਤਾਂ ਨਰਗਿਸ ਅਤੇ ਰਾਜ ਕਪੂਰ ਦੀ ਆਨਸਕ੍ਰੀਨ ਜੋੜੀ ਖੂਬ ਪਸੰਦ ਕੀਤੀ ਗਈ ਅਤੇ ਦੋਨਾਂ ਦੇ ਅਫੇਅਰ ਦੇ ਵੀ ਚਰਚੇ ਹੋਏ ਪਰ ਨਰਗਿਸ ਅਤੇ ਸੁਨੀਲ ਦੱਤ ਦਾ ਰਿਲੇਸ਼ਨਸ਼ਿਪ ਵੀ ਘੱਟ ਖੂਬਸੂਰਤ ਨਹੀਂ ਸੀ।ਸੁਨੀਲ ਦੱਤ ਨਰਗਿਸ ਨਾਲ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਦੇ ਪਿਆਰ ਨੇ ਹੀ ਨਰਗਿਸ ਨੂੰ ਪਿਘਲਾ ਦਿੱਤਾ ਅਤੇ ਦੋਨੋਂ ਹਮੇਸ਼ਾਂ ਦੇ ਲਈ ਇੱਕ ਹੋ ਗਏ। ਨਰਗਿਸ ਦੀ ਡੈੱਟ ਐਨੀਵਸਿਰੀ ‘ਤੇ ਦੱਸਦੇ ਹਾਂ ਕਿਵੇਂ ਸੀ ਪਤੀ ਸੁਨੀਲ ਦੱਤ ਨਾਲ ਉਨ੍ਹਾਂ ਦਾ ਰਿਸ਼ਤਾ।
ਸੁਨੀਲ ਦੱਤ ਰੇਡੀਓ ਵਿੱਚ ਬਤੌਰ ਰੇਡੀਓ ਜੌਕੀ ਕੰਮ ਕਰਦੇ ਸਨ। ਉਸ ਸਮੇਂ ਤੱਕ ਉਨ੍ਹਾਂ ਨੇ ਐਕਟਿੰਗ ਦੀ ਦੁਨੀਆਂ ਵਿੱਚ ਕਦਮ ਵੀ ਨਹੀਂ ਰੱਖਿਆ ਸੀ ਪਰ ਨਰਗਿਸ ਵੱਡੀ ਸੁਪਰਸਟਾਰ ਬਣ ਚੁੱਕੀ ਸੀ। ਸੁਨੀਲ ਦੀ ਨਰਗਿਸ ਨਾਲ ਪਹਿਲੀ ਮੁਲਾਕਾਤ ਇੱਕ ਇੰਟਰਵਿਊ ਦੇ ਸਿਲਸਿਲੇ ਵਿੱਚ ਹੋਈ। ਸੁਨੀਲ ਦੱਤ ਨੂੰ ਰੇਡੀਓ ਦੇ ਲਈ ਨਰਗਿਸ ਇੰਟਰਵਿਊ ਲੈਣਾ ਸੀ। ਨਰਗਿਸ ਉਸ ਸਮੇਂ ਬਹੁਤ ਵੱਡੀ ਸੁਪਰਸਟਾਰ ਬਣ ਚੁੱਕੀ ਸੀ। ਉਹ ਰਾਜ ਕਪੂਰ ਅਤੇ ਦਿਲੀਪ ਕੁਮਾਰ ਵਰਗੇ ਸਟਾਰਸ ਦੇ ਨਾਲ ਕੰਮ ਕਰ ਰਹੀ ਸੀ। ਇੰਟਰਵਿਊ ਦੇ ਦੌਰਾਨ ਆਪਣੇ ਸਾਹਮਣੇ ਨਰਗਿਸ ਨੂੰ ਦੇਖ ਕੇ ਸੁਨੀਲ ਦੱਤ ਕਾਫੀ ਨਰਵਸ ਹੋ ਗਏ। ਉਹ ਉਸ ਸਮੇਂ ਇੱਕ ਵੀ ਸਵਾਲ ਨਹੀਂ ਪੁੱਛ ਪਾਏ। ਸੁਨੀਲ ਦੱਤ ਦੀ ਨੌਕਰੀ ਉਸ ਸਮੇਂ ਜਾਂਦੇ ਜਾਂਦੇ ਬਚੀ ਸੀ।
ਮਦਰ ਇੰਡੀਆ ਦੀ ਸ਼ੂਟਿੰਗ ਦੇ ਦੌਰਾਨ ਵੀ ਨਰਗਿਸ ਦਾ ਕੱਦ ਇੰਡਸਟਰੀ ਵਿੱਚ ਬਹੁਤ ਉੱਚਾ ਸੀ। ਜਦ ਕਿ ਸੁਨੀਲ ਦੱਤ ਇੱਕ ਸਟਰਗਲਿੰਗ ਅਦਾਕਾਰ ਸਨ। ਸੁਨੀਲ ਦੱਤ ਵਾਲਾ ਰੋਲ ਪਹਿਲਾਂ ਦਿਲੀਪ ਸਾਹਿਬ ਕਰਨ ਵਾਲੇ ਸਨ ਪਰ ਉਨ੍ਹਾਂ ਨੇ ਇਹ ਕਹਿ ਕੇ ਕੰਮ ਨਹੀਂ ਕੀਤਾ ਤੇ ਕਿਹਾ ਫਿਲਮਾਂ ਵਿੱਚ ਨਰਗਿਸ ਦੇ ਹੀਰੋ ਬਣਦੇ ਹਨ। ਉਨ੍ਹਾਂ ਦੇ ਬੇਟੇ ਦਾ ਰੋਲ ਕਿਵੇਂ ਕਰ ਸਕਦੇ ਹਨ। ਉਦੋਂ ਇਹ ਰੋਲ ਸੁਨੀਲ ਦੱਤ ਨੂੰ ਮਿਲਿਆ।
ਇੱਕ ਵਾਰ ਮਦਰ ਇੰਡੀਆ ਦੀ ਸ਼ੂਟਿੰਗ ਦੇ ਦੌਰਾਨ ਸੈੱਟ ‘ਤੇ ਅਚਾਨਕ ਨਾਲ ਅੱਗ ਲੱਗ ਗਈ ਅਤੇ ਨਰਗਿਸ ਉਸ ਵਿੱਚ ਫਸ ਗਈ। ਇਸ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸੁਨੀਲ ਦੱਤ ਨੇ ਉਨ੍ਹਾਂ ਨੂੰ ਬਚਾਇਆ ਸੀ। ਇਸ ਤੋਂ ਬਾਅਦ ਹੀ ਦੋਨਾਂ ਵਿੱਚ ਪਿਆਰ ਦੀ ਸ਼ੁਰੂਆਤ ਹੋਈ ਅਤੇ ਦੋਵੇਂ ਨੇੜੇ ਆਉਣ ਲੱਗੇ। ਦੋਨੋਂ ਇਕ ਦੂਸਰੇ ਨੂੰ ਪੱਤਰ ਲਿਖ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਲੱਗੇ। ਬਾਅਦ ਵਿੱਚ ਉਨ੍ਹਾਂ ਨੇ ਵਿਆਹ ਕਰ ਲਿਆ।