Boney house two positive:ਫ਼ਿਲਮ ਨਿਰਮਾਤਾ ਬੋਨੀ ਕਪੂਰ ਦੇ ਲੋਖੰਡਵਾਲਾ ਸਥਿਤ ਗਰੀਨ ਏਕਰਸ ਵਾਲੇ ਘਰ ਵਿੱਚ ਇੱਕ ਹਾਊਸ ਹੈਲਪ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਇਸ ਤੋਂ ਬਾਅਦ ਬੋਨੀ ਕਪੂਰ ਉਨ੍ਹਾਂ ਦੀਆਂ ਦੋਨੋਂ ਬੇਟੀਆਂ ਜਾਨਵੀ ਕਪੂਰ ਅਤੇ ਰਿਸ਼ੀ ਕਪੂਰ ਨਾਲ ਘਰ ਵਿੱਚ ਰਹਿਣ ਵਾਲੇ ਦੂਸਰੇ ਲੋਕਾਂ ਦਾ ਵੀ ਕਰੋਨਾ ਟੈਸਟ ਹੋਇਆ। ਜਿਸ ਵਿੱਚ ਦੋ ਹੋਰ ਲੋਕ ਕੋਰੋਨ ਪਾਜ਼ੀਟਿਵ ਪਾਏ ਗਏ। ਜਦਕਿ ਬਾਕੀ ਹੋਰ ਲੋਕ ਪੂਰੀ ਤਰ੍ਹਾਂ ਸੇਫ ਹਨ।
ਜਾਣਕਾਰੀ ਮੁਤਾਬਿਕ ਬੋਨੀ ਕਪੂਰ ਦੇ ਘਰ ਵਿੱਚ ਕੰਮ ਕਰਨ ਵਾਲੇ 23 ਸਾਲਾਂ ਦੇ ਚਰਨ ਸਾਹੂ ਨਾਮ ਦੇ ਸਹਾਇਕ ਦੀ ਸਿਹਤ ਸ਼ਨੀਵਾਰ ਨੂੰ ਹੀ ਖਰਾਬ ਹੋ ਗਈ ਸੀ। ਟੈਸਟ ਕਰਵਾਉਣ ‘ਤੇ ਉਸ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ। ਇਸ ਤੋਂ ਬਾਅਦ ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ। ਇਸ ਬਾਰੇ ‘ਚ ਉਸ ਸਮੇਂ ਸੁਸਾਇਟੀ ਵਿੱਚ ਸੂਚਨਾ ਦਿੱਤੀ ਗਈ। ਜਿਨ੍ਹਾਂ ਨੇ ਇਸ ਦੀ ਜਾਣਕਾਰੀ ਸਥਾਨੀਏ ਪ੍ਰਸ਼ਾਸਨ ਅਤੇ ਰਾਜ ਸਰਕਾਰ ਨੂੰ ਦਿੱਤੀ।
ਚਰਨ ਸਾਹੂ ਦੇ ਕਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਬੋਨੀ ਕਪੂਰ ਜਾਨਵੀ ਕਪੂਰ ਅਤੇ ਖੁਸ਼ੀ ਕਪੂਰ ਸਾਹਿਤ ਘਰ ਦੇ ਸਾਰੇ ਲੋਕਾਂ ਨੇ ਆਪ ਨੂੰ ਕੁਆਰੰਟੀਨ ਕਰ ਲਿਆ ਸੀ। ਜਿਸ ਤੋਂ ਬਾਅਦ ਸਾਰਿਆਂ ਦਾ ਟੈਸਟ ਕਰਵਾਏ ਜਾਣ ਦਾ ਫੈਸਲਾ ਲਿਆ ਗਿਆ। ਰਿਪੋਰਟ ਆਉਣ ‘ਤੇ ਪਤਾ ਚੱਲਿਆ ਕਿ ਘਰ ਵਿੱਚ ਦੋ ਹੋਰ ਸਹਾਇਕਾਂ ਨੂੰ ਵੀ ਕੋਰੋਨਾ ਹੈ। ਇਸ ਬਾਰੇ ਗੱਲ ਕਰਦੇ ਹੋਏ ਬੋਨੀ ਕਪੂਰ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਅਤੇ ਦੂਸਰੇ ਸਟਾਫ ਦੇ ਨਾਲ ਘਰ ਵਿੱਚ ਠੀਕ ਹਨ। ਜਦੋਂ ਤੋਂ ਲਾਕਡਾਉਨ ਸ਼ੁਰੂ ਹੋਇਆ ਹੈ ਉਹ ਕਦੇ ਵੀ ਬਾਹਰ ਨਹੀਂ ਨਿਕਲੇ ਹਨ। ਬੋਨੀ ਕਪੂਰ ਨੇ ਅੱਗੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਡੇ ਸਟਾਫ ਨੇ ਇਹ ਸ਼ਖਸ ਵੀ ਜਲਦ ਹੀ ਠੀਕ ਹੋ ਜਾਣਗੇ। ਕੋਰੋਨਾ ਦੇ ਸੰਪਰਕ ‘ਚ ਆਉਣ ਦੇ ਚੱਲਦੇ ਸਾਡੇ ਲੋਕਾਂ ਨੂੰ ਜੋ ਵੀ ਜ਼ਰੂਰੀ ਸੂਚਨਾਵਾਂ ਦਿੱਤੀਆਂ ਗਈਆਂ ਹਨ ਅਸੀਂ ਉਨ੍ਹਾਂ ‘ਤੇ ਅਮਲ ਕਰਾਂਗੇ।ਜਾਨਵੀ ਕਪੂਰ ਅਤੇ ਖੁਸ਼ੀ ਕਪੂਰ ਨੂੰ ਲੈ ਕੇ ਬੋਨੀ ਕਪੂਰ ਨੇ ਕਿਹਾ ਬੱਚੇ ਸਾਡੇ ਨਾਲ ਹਨ ਅਤੇ ਉਹ ਸਾਰੇ ਠੀਕ ਹਨ। ਮੇਰੇ ਸਟਾਫ ਦੇ ਹੋਰ ਲੋਕ ਵੀ ਬਿਲਕੁਲ ਠੀਕ ਹਨ।