ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਆਪਣੀ ਪਤਨੀ ਅਕਸ਼ਾ ਮੂਰਤੀ ਦੇ ਨਾਲ ਅੱਜ 10 ਸਤੰਬਰ ਨੂੰ ਦਿੱਲੀ ਦੇ ਅਕਸ਼ਰਧਾਮ ਮੰਦਰ ਪਹੁੰਚੇ। ਸਵਾਮੀਨਾਰਾਇਣ ਮੰਦਿਰ ਦੇ ਮੁੱਖ ਪੁਜਾਰੀ ਨੇ ਦੋਵਾਂ ਦਾ ਸਵਾਗਤ ਕੀਤਾ ਅਤੇ ਫਿਰ ਉਨ੍ਹਾਂ ਨੂੰ ਮੁੱਖ ਮੰਦਰ ਲੈ ਕੇ ਜਾ ਕੇ ਪੂਜਾ ਅਰਚਨਾ ਕੀਤੀ। ਰਿਸ਼ੀ ਅਤੇ ਉਨ੍ਹਾਂ ਦੀ ਪਤਨੀ 45 ਮਿੰਟ ਤੱਕ ਮੰਦਰ ਵਿੱਚ ਰਹੇ।
ਸੁਨਕ ਦੀ ਸੁਰੱਖਿਆ ਲਈ ਮੰਦਰ ਦੇ ਅੰਦਰ ਅਤੇ ਬਾਹਰ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਉਨ੍ਹਾਂ ਨੇ ਮੁੱਖ ਮੰਦਰ ਦੇ ਪਿੱਛੇ ਸਥਿਤ ਇਕ ਹੋਰ ਮੰਦਰ ‘ਚ ਜਲਾਭਿਸ਼ੇਕ ਕੀਤਾ ਹੈ। ਉਨ੍ਹਾਂ ਨੇ ਸ਼ਨੀਵਾਰ 9 ਸਤੰਬਰ ਨੂੰ ਅਕਸ਼ਰਧਾਮ ਮੰਦਰ ਜਾਣ ਦੀ ਗੱਲ ਕੀਤੀ ਸੀ।
ਸੁਨਕ ਨੇ ਕਿਹਾ- ਮੈਨੂੰ ਹਿੰਦੂ ਹੋਣ ‘ਤੇ ਮਾਣ ਹੈ। ਇਸ ਤਰ੍ਹਾਂ ਮੇਰਾ ਪਾਲਣ-ਪੋਸ਼ਣ ਹੋਇਆ ਹੈ ਅਤੇ ਮੈਂ ਇਸ ਤਰ੍ਹਾਂ ਹਾਂ। ਮੈਂ ਰਕਸ਼ਾ ਬੰਧਨ ਮਨਾਇਆ। ਸਮੇਂ ਦੀ ਘਾਟ ਕਾਰਨ ਮੈਂ ਜਨਮ ਅਸ਼ਟਮੀ ਨਹੀਂ ਮਨਾ ਸਕਿਆ। ਪਰ ਉਮੀਦ ਹੈ ਕਿ ਕਿਸੇ ਮੰਦਰ ਵਿੱਚ ਜਾ ਕੇ ਇਸ ਦੀ ਭਰਪਾਈ ਹੋ ਜਾਵੇਗੀ। ਇਹ ਵਿਸ਼ਵਾਸ ਹੈ ਜੋ ਸਾਨੂੰ ਤਾਕਤ ਦਿੰਦਾ ਹੈ।
ਸੁਨਕ ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਭਾਰਤ ਆਏ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈ।
ਵੀਡੀਓ ਲਈ ਕਲਿੱਕ ਕਰੋ -: