ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਵਿਧਾਨ ਸਭਾ ਵਿੱਚ ਮਾਲੀ ਵਰ੍ਹੇ 2022-23 ਲਈ 75,800 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਦਿੱਲੀ ਦੇ ਵਿੱਤ ਮੰਤਰਾਲਾ ਦਾ ਵਿਭਾਗ ਵੀ ਸਿਸੋਦੀਆ ਦੇ ਕੋਲ ਹੀ ਹੈ। ਦਿੱਲੀ ਵਿੱਚ ਲਗਾਤਾਰ 8 ਬਜਟ ਪੇਸ਼ ਕਰਨ ਵਾਲੇ ਮਨੀਸ਼ ਸਿਸੋਦੀਆ ਪਹਿਲੇ ਵਿੱਤ ਮੰਤਰੀ ਬਣ ਗਏ ਹਨ।
ਇਸ ਬਜਟ ਨੂੰ ਰੋਜ਼ਗਾਰ ਬਜਟ ਨਾਂ ਦਿੱਤਾ ਗਿਆ। ਸਿਸੋਦੀਆ ਨੇ ਕਿਹਾ ਕਿ ਮੌਜੂਦਾ ‘ਰੋਜ਼ਗਾਰ’ ਬਜਟ 2014-15 ਦੇ 30,940 ਕਰੋੜ ਦੇ ਬਜਟ ਨਾਲੋਂ ਢਾਈ ਗੁਣਾ ਵੱਡਾ ਹੈ। ਇਸ ਦਾ ਮਕਸਦ ਆਰਥਿਕ ਕਲਿਆਣ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਗਲੇ ਪੰਜ ਸਾਲ ਦਿੱਲੀ ਦੇ ਲੋਕਾਂ ਨੂੰ 20 ਲੱਖ ਨਕੌਰੀਆਂ ਦੇਵੇਗੀ।
ਡਿਪਟੀ ਸੀ.ਐੱਮ. ਨੇ ਕਿਹਾ ਕਿ ਕੇਜਰੀਵਾਲ ਦੀ ਅਗਵਾਈ ਵਿੱਚ ਆਏ 7 ਬਜਟਾਂ ਨਾਲ ਦਿੱਲੀ ਦੇ ਸਕੂਲ ਚੰਗੇ ਹੋਏ, ਬਿਜਲੀ ਮਿਲ ਰਹੀ ਹੈ, ਲੋਕਾਂ ਦੇ ਜ਼ੀਰੋ ਬਿੱਲ ਆ ਰਹੇ ਹਨ, ਮੈਟਰੋ ਦਾ ਵਿਸਥਾਰ ਹੋ ਰਿਹਾ ਹੈ। ਹੁਣ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ।
ਸਿਸੋਦੀਆ ਨੇ ਕਿਹਾ ਕਿ ਇਸ ਸਾਲ ਦਾ ਬਜਟ ਰੋਜ਼ਗਾਰ ਬਜਟ ਹੈ। ਮਾਲੀ ਵਰ੍ਹੇ 2022-23 ਲਈ ਦਿੱਲੀ ਦਾ ਬਜਟ 75 ਹਜ਼ਾਰ 800 ਕਰੋੜ ਰੁਪਏ ਦਾ ਹੈ। ਇਸ ਬਜਟ ਵਿੱਚ ਲੋਕਲ ਬਾਡੀਜ਼ ਲਈ 6154 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਇੱਕ ਸਟਾਰਅਪ ਪਾਲਿਸੀ ਲੈ ਕੇ ਆ ਰਹੀ ਹੈ। ਇਸ ਰਾਹੀਂ ਨੌਕਰੀ ਮੰਗਣ ਵਾਲੇ ਲੋਕਾਂ ਦੀ ਅਬਾਦੀ ਨੂੰ ਨੌਕਰੀ ਦੇਣ ਵਾਲਿਆਂ ਵਿੱਚ ਬਦਲਣਾ ਹੈ।
ਰੁਜ਼ਗਾਰ ਪਹਿਲਕਦਮੀਆਂ ਬਾਰੇ ਅੱਗੇ ਬੋਲਦੇ ਹੋਏ, ਸਿਸੋਦੀਆ ਨੇ ਕਿਹਾ ਕਿ ‘ਦਿੱਲੀ ਰੋਜ਼ਗਾਰ ਪੋਰਟਲ’ ਨੇ ਕੋਵਿਡ ਤੋਂ ਬਾਅਦ ਦੀ ਮਿਆਦ ਵਿੱਚ 1.78 ਲੱਖ ਸਰਕਾਰੀ ਨੌਕਰੀਆਂ ਅਤੇ 10 ਲੱਖ ਤੋਂ ਵੱਧ ਨਿੱਜੀ ਨੌਕਰੀਆਂ ਪੈਦਾ ਕੀਤੀਆਂ ਹਨ।
ਆਮ ਆਦਮੀ ਪਾਰਟੀ (ਆਪ) ਦੇ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਗਲੇ 5 ਸਾਲਾਂ ਵਿੱਚ ਰੀਟੇਲ ਖੇਤਰ ਵਿੱਚ 3 ਲੱਖ ਨੌਕਰੀਆਂ ਅਤੇ ਅਗਲੇ ਸਾਲ 1.20 ਲੱਖ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਉਮੀਦ ਕਰ ਰਹੀ ਹੈ।
ਦਿੱਲੀ ਦੇ ਵਿੱਤ ਮੰਤਰੀ ਨੇ ਕਿਹਾ ਕਿ ਰੋਜ਼ਗਾਰ ਬਾਜ਼ਾਰ ਲਈ 20 ਕਰੋੜ ਰੁਪਏ ਰੱਖੇ ਗਏ ਹਨ, ਜਿਸ ਨਾਲ ਦਿੱਲੀ ਦੇ 10 ਲੱਖ ਵਿਕਰੇਤਾਵਾਂ ਨੂੰ ਲਾਭ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਸ਼ਹਿਰ ਵਿੱਚ ਸ਼ਾਪਿੰਗ ਫੈਸਟੀਵਲ ਲਈ 250 ਕਰੋੜ ਰੁਪਏ ਅਲਾਟ ਕੀਤੇ ਹਨ।
ਸਿਸੋਦੀਆ ਨੇ ਕਿਹਾ ਕਿ ਦਿੱਲੀ ਸ਼ਾਪਿੰਗ ਫੈਸਟੀਵਲ ਨੇ ਰੀਟੇਲ ਬਾਜ਼ਾਰ, ਹੋਲਸੇਲ ਮਾਰਕੀਟ ਲਈ ਦਿੱਲੀ ਹੋਲਸੇਲ ਸ਼ਾਪਿੰਗ ਫੈਸਟੀਵਲ ਨੂੰ ਵਧਾਉਣ ਦਾ ਪ੍ਰਸਤਾਵ ਕੀਤਾ ਹੈ। ਉਨ੍ਹਾਂ ‘ਫੂਡ ਟਰੱਕ ਨੀਤੀ” ਦਾ ਐਲਾਨ ਵੀ ਕੀਤਾ, ਜਿਸ ਦੇ ਤਹਿਤ ਇੱਕ ਫੂਡ ਟਰੱਕ ਸੇਵਾ ਰਾਤ 8 ਵਜੇ ਤੋਂ ਸਵੇਰੇ 2 ਵਜੇ ਤੱਕ ਚੱਲੇਗੀ। ਉਨ੍ਹਾਂ ਕਿਹਾ ਕਿ ਕਲਾਊਡ ਕਿਚਨ 42,000 ਨੌਕਰੀਆਂ ਪੈਦਾ ਕਰੇਗੀ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
‘ਆਪ’ ਸਰਕਾਰ ਨੇ ਆਪਣੇ 8ਵੇਂ ਬਜਟ ਵਿੱਚ ਦਿੱਲੀ ਨੂੰ ਇੱਕ ਅੰਤਰਰਾਸ਼ਟਰੀ ਬ੍ਰਾਂਡ ਵਜੋਂ ਪ੍ਰਫੁੱਲਤ ਕਰਨ ਲਈ ‘ਦਿੱਲੀ ਫਿਲਮ ਨੀਤੀ’ ਦਾ ਵੀ ਐਲਾਨ ਕੀਤਾ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਹਰ ਸਾਲ ਦਿੱਲੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦਾ ਆਯੋਜਨ ਕਰੇਗਾ।
ਸਿਸੋਦੀਆ ਨੇ ਸ਼ਨੀਵਾਰ ਨੂੰ ਕੀਤੀ ਇੱਕ ਹੋਰ ਪ੍ਰਚੂਨ ਬਾਜ਼ਾਰਾਂ ਨੂੰ ਉਤਸ਼ਾਹਤ ਕਰਨ ਲਈ “ਦਿੱਲੀ ਬਾਜ਼ਾਰ ਪੋਰਟਲ” ਦੀ ਸ਼ੁਰੂਆਤ ਦਾ ਐਲਾਨ ਕੀਤਾ। ਸਿਸੋਦੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਸਰਕਾਰ ਸਥਾਨਕ ਵਪਾਰੀਆਂ ਲਈ ਇੱਕ ਵਰਚੁਅਲ ਸਟੋਰ ਖੋਲ੍ਹੇਗੀ, ਜਿਸ ਨਾਲ ਸ਼ਹਿਰ ਦੇ 10 ਲੱਖ ਵਿਕ੍ਰੇਤਾਵਾਂ ਨੂੰ ਫਾਇਦਾ ਹੋਵੇਗਾ ਅਤੇ ਅਗਲੇ ਪੰਜ ਸਾਲਾਂ ਵਿੱਚ ਪ੍ਰਚੂਨ ਖੇਤਰ ਵਿੱਚ 3 ਲੱਖ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਮਿਲੇਗੀ।