ਮੁਕਤਸਰ ਦੇ ਮਲੋਟ ਵਿਚ ਸੰਘਣੀ ਧੁੰਦ ਕਾਰਨ ਨਿੱਜੀ ਬੱਸ 10 ਫੁੱਟ ਡੂੰਘੀ ਖੱਡ ਵਿਚ ਪਲਟ ਗਈ। ਹਾਦਸੇ ਵਿਚ ਡਰਾਈਵਰ, ਦੋ ਮਹਿਲਾਵਾਂ ਸਣੇ 7 ਯਾਤਰੀ ਜ਼ਖਮੀ ਹਨ। ਹਾਦਸਾ ਗੰਨੇ ਨਾਲ ਭਰੇ ਟਰਾਲੇ ਨੂੰ ਬਚਾਉਣ ਦੇ ਚੱਕਰ ਵਿਚ ਹੋਇਆ ਹੈ।
ਹਾਦਸਾ ਸਵੇਰੇ 11 ਵਜੇ ਮਲੋਟ-ਅਬੋਹਰ ਰੋਡ ‘ਤੇ ਸਥਿਤ ਪਿੰਡ ਕਰਮਗੜ੍ਹ ਕੋਲ ਹੋਇਆ ਹੈ। ਸੂਚਨਾ ਮਿਲਦੇ ਹੀ ਐੱਸਐੱਸਐੱਫ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਮਲੋਟ ਵਿਚ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਬੱਸ ਵਿਚ ਲਗਭਗ 35 ਯਾਤਰੀ ਸਨ ਤੇ ਇਹ ਬੱਸ ਅਬੋਹਰ ਤੋਂ ਮਲੋਟ ਆ ਰਹੀ ਸੀ। ਪਿੰਡ ਕਰਮਗੜ੍ਹ ਕੋਲ ਗੰਨੇ ਨਾਲ ਭਰੇ ਟਰਾਲੇ ਨੂੰ ਬਚਾਉਣ ਦੇ ਚੱਕਰ ਵਿਚ ਡਰਾਈਵਰ ਨੇ ਬੱਸ ਤੋਂ ਸੰਤੁਲਨ ਗੁਆ ਦਿੱਤਾ ਜਿਸ ਨਾਲ ਬੱਸ ਬੇਕਾਬੂ ਹੋ ਕੇ ਸੜਕ ਤੋਂ ਉਤਰ ਗਈ ਤੇ ਖੱਡ ਵਿਚ ਜਾ ਡਿੱਗੀ।
ਇਹ ਵੀ ਪੜ੍ਹੋ : ਸਾਬਕਾ PM ਡਾ. ਮਨਮੋਹਨ ਸਿੰਘ ਦੀ ਅੰਤਿਮ ਅਰਦਾਸ ‘ਚ ਪਹੁੰਚੇ CM ਮਾਨ, ਕਹੀ ਇਹ ਗੱਲ
ਹਸਪਤਾਲ ਦੇ ਐੱਸਐੱਮਓ ਡਾਕਟਰ ਸੁਨੀਲ ਬਾਂਸਲ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਬੱਸ ਹਾਦਸੇ ਦੇ ਬਾਅਦ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਵੀਡੀਓ ਲਈ ਕਲਿੱਕ ਕਰੋ -: