Captain named the three tiger : ਅੰਤਰਰਾਸ਼ਟਰੀ ਟਾਈਗਰ ਦਿਵਸ ਦੇ ਮੌਕੇ ‘ਤੇ ਬੁੱਧਵਾਰ ਨੂੰ ਛੱਤਬੀੜ ਪਿੰਡ ਵਿਚ ਮਹਿੰਦਰ ਚੌਧਰੀ ਜਿਓਲਾਜੀਕਲ ਪਾਰਕ ਵਿਚ ਰਾਇਲ ਬੰਗਾਲ ਟਾਈਗਰ ਦੇ ਬੱਚਿਆਂ ਦਾ ਇੱਕ ਆਨਲਾਈਨ ਸਮਾਰੋਹ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੁਣੇ ਗਏ ਨਾਵਾਂ ਨਾਲ ਨਾਮਕਰਨ ਕੀਤਾ ਗਿਆ। ਮੇਲ ਟਾਈਗਰਸ ਦਾ ਨਾਂ ਅਮਰ ਅਤੇ ਅਰਜੁਨ ਰਖਿਆ ਗਿਆ ਹੈ, ਜਦਕਿ ਫੀਮੇਲ ਟਾਈਗਰ ਦਾ ਨਾਂ ਦਿਲਨੂਰ ਰਖਿਆ ਗਿਆ ਹੈ।
ਕੇਂਦਰੀ ਚਿੜੀਆਘਰ ਅਥਾਰਟੀ, ਨਵੀਂ ਦਿੱਲੀ ਦੀਆਂ ਹਿਦਾਇਤਾਂ ਦੇ ਮੁਤਾਬਕ ਫੀਮੇਲ ਟਾਈਗਰ ਦਾ ਨਾਂ ਉਸ ਦੀ ਮਾਂ ਦੀਆ ਦੇ ਸ਼ੁਰੂਆਤੀ ਅੱਖਰ ਤੋਂ ਹੋਣੀ ਚਾਹੀਦੀ ਹੈ, ਜਦਕਿ ਮੇਲ ਟਾਈਗਰਸ ਦੇ ਨਾਂ ਉਸ ਦੇ ਪਿਤਾ ਦੇ ਨਾਂ ਅਮਨ ਦੇ ਨਾਂ ਦੇ ਸ਼ੁਰੂਆਤੀ ਅੱਖਰ ਤੋਂ ਹੋਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿਚ ਛੱਤਬੀੜ ਚਿੜੀਆਘਰ ਵਿਚ ਚਿੱਟੇ ਰੰਗ ਦੀ ਟਾਈਗਰਜ਼ ‘ਦੀਆ‘ ਨੇ ਤਿੰਨ ਰਾਇਲ ਬੰਗਾਲ ਟਾਈਗਰਸ ਨੂੰ ਜਨਮ ਦਿੱਤਾ ਸੀ। ਦੱਸ ਦੇਈਏ ਕਿ ਛੱਤਬੀਰ ਚਿੜੀਆਘਰ ਮੁਹਾਲੀ ਦੇ ਜੰਗਲਾਂ ਦੇ ਖੇਤਰ ਵਿੱਚ 505 ਏਕੜ ਵਿੱਚ ਫੈਲਿਆ ਹੋਇਆ ਭਾਰਤ ਦਾ ਸਭ ਤੋਂ ਵੱਡਾ ਚਿੜੀਆਘਰ ਹੈ ਅਤੇ ਇਸ ਵਿੱਚ ਲਗਭਗ 1500 ਕਿਸਮਾਂ ਦਾ ਜੀਵ-ਜੰਤੂ ਹਨ, ਜਿਨ੍ਹਾਂ ਵਿੱਚ ਪੰਜ ਬਾਲਗ ਟਾਈਗਰਸ ਅਤੇ ਤਿੰਨ ਨਵੇਂ ਜੰਮੇ ਬੱਚੇ ਸ਼ਾਮਲ ਹਨ।