ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਗੱਡੀ ਅੰਡਰਪਾਸ ਦੀ ਸੀਮਾ ‘ਤੇ ਫਸੀ ਹੋਈ ਹੈ ਤੇ ਜੇਕਰ ਇਹ ਕਾਰ ਥੋੜ੍ਹੀ ਜਿਹੀ ਵੀ ਅੱਗੇ ਹੁੰਦੀ ਤਾਂ ਇਹ ਹੇਠਾਂ ਡਿੱਗ ਜਾਣੀ ਸੀ। ਹੁਣ ਸਵਾਲ ਇਹ ਉਠਦਾ ਹੈ ਕਿ ਆਖਿਰ ਕਾਰ ਇਥੇ ਕਿਵੇਂ ਪਹੁੰਚ ਗਈ।
ਦੱਸ ਦੇਈਏ ਕਿ ਦਿੱਲੀ ਤੋਂ ਆ ਰਹੇ ਸੇਵਾਮੁਕਤ ਕਰਨਲ ਦੀ ਕਾਰ ਨੋਇਡਾ-ਗ੍ਰੇਨਓ ਅੰਡਰ ਪਾਸ ਉਤੇ ਲਟਕ ਗਈ ਤੇ ਘਟਨਾ ਦੀ ਸੂਚਨਾ ਥਾਣਾ ਸਦਰ ਤੇ ਟ੍ਰੈਫਿਕ ਪੁਲਿਸ ਨੂੰ ਦਿੱਤੀ ਗਈ ਤੇ ਮੌਕੇ ਉਤੇ ਟੀਮ ਪਹੁੰਚ ਗਈ ਤੇ ਕ੍ਰੇਨ ਦੀ ਮਦਦ ਨਾਲ ਕਾਰ ਨੂੰ ਹੇਠਾਂ ਉਤਾਰ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਕਾਰ ਆਪਣੀ ਮੰਜ਼ਿਲ ਵੱਲ ਅੱਗੇ ਵੱਧ ਗਈ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਔਰਤਾਂ ਲਈ ਗਾਰੰਟੀ, ਗ਼ਰੀਬ ਮਹਿਲਾਵਾਂ ਨੂੰ 1 ਲੱਖ ਰੁਪਏ ਦੇਣ ਦਾ ਐਲਾਨ
ਸੈਕਟਰ-39 ਥਾਣਾ ਇੰਚਾਰਜ ਨੇ ਦੱਸਿਆ ਕਿ ਸੋਮਵਾਰ ਸ਼ਾਮ 5 ਵਜੇ ਦਿੱਲੀ ਤੋਂ ਆ ਰਹੀ ਕਾਰ ਹਾਜੀਪੁਰ ਅੰਡਰਪਾਸ ‘ਤੇ ਚਾਰਦੀਵਾਰੀ ਉਤੇ ਲਟਕ ਗਈ ਸੀ। ਹਾਦਸੇ ਵਿਚ ਕਾਰ ਵਿਚ ਸਵਾਰ ਕਿਸੇ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ । ਹਾਦਸਾ ਇਸ ਲਈ ਵਾਪਰਿਆ ਸੀ ਕਿਉਂਕਿ ਸੇਵਾਮੁਕਤ ਕਰਨਲ ਨੂੰ ਅਚਾਨਕ ਨੀਂਦ ਆ ਗਈ ਸੀ। ਝਪਕੀ ਲੱਗ ਗਈ ਸੀ। ਜੇਕਰ ਕਾਰ ਥੱਲੇ ਡਿੱਗ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ। ਕਾਰ ਦਾ ਕਾਫੀ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਨਹੀਂ ਹੋਇਆ।