ਅੰਤ ਵਿੱਚ, ਇੱਕ ਲੰਬੇ ਇੰਤਜ਼ਾਰ ਦੇ ਬਾਅਦ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE (ਸੀਬੀਐਸਈ) ਨੇ 12 ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਆਪਣੇ ਨਤੀਜੇ ਸਰਕਾਰੀ ਵੈਬਸਾਈਟ cbseresults.nic.in, cbse.gov.in ‘ਤੇ ਦੇਖ ਸਕਦੇ ਹਨ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE ) ਸੀਬੀਐਸਈ 12 ਵੀਂ ਦੇ ਨਤੀਜੇ 2021 ਅੱਜ ਯਾਨੀ 30 ਜੁਲਾਈ ਨੂੰ ਸਰਕਾਰੀ ਵੈਬਸਾਈਟ ‘ਤੇ ਐਲਾਨ ਦਿੱਤੇ ਗਏ ਹਨ।
ਵੈਬਸਾਈਟ ਤੋਂ ਇਲਾਵਾ, ਨਤੀਜਾ UMANG ਜਾਂ ਡਿਜੀਲੋਕਰ ਵਰਗੇ ਮੋਬਾਈਲ ਐਪ ‘ਤੇ ਚੈੱਕ ਕੀਤਾ ਜਾ ਸਕਦਾ ਹੈ। ਸੀਬੀਐਸਈ 12 ਵੀਂ ਦੇ ਨਤੀਜੇ 2021: ਜਾਂਚ ਕਰਨ ਲਈ ਵੈਬਸਾਈਟਾਂ ਦੀ ਸੂਚੀ ਅੱਗੇ ਲਿਖੇ ਅਨੁਸਾਰ ਹੈ –
results.gov.in
cbseresults.nic.in
digilocker.gov.in, DigiLocker app
UMANG app
cbse.gov.in
ਵੈਬਸਾਈਟਾਂ ਤੇ ਸੀਬੀਐਸਈ 12 ਵੀਂ ਦੇ ਨਤੀਜੇ 2021 ਦੀ ਜਾਂਚ ਕਿਵੇਂ ਕਰ ਸਕਦੇ ਹੋ ਜਾਣੋ – 1: ਉੱਪਰ ਦੱਸੀ ਗਈ ਕਿਸੇ ਵੀ ਵੈਬਸਾਈਟ ਤੇ ਜਾਓ, 2: ਸੀਬੀਐਸਈ ਕਲਾਸ 12 ਦੇ ਨਤੀਜਿਆਂ ਦੇ ਲਿੰਕ ਤੇ ਕਲਿਕ ਕਰੋ, 3: ਆਪਣੀ ਸੀਬੀਐਸਈ ਪ੍ਰੀਖਿਆ ਕਲਾਸ 12 2021 ਵੇਰਵੇ ਦਰਜ ਕਰੋ, 4: ਡਿਟੇਲ ਸਬਮਿਟ ਕਰੋ ਅਤੇ ਨਤੀਜਾ ਚੈੱਕ ਕਰੋ।