ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਲਗਾਈਆਂ ਗਈਆਂ ਪਾਬੰਦੀਆਂ ਨੂੰ ਇੱਕ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ, ਹਾਲਾਂਕਿ ਕੁਝ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ।
ਹੁਣ ਦੁਕਾਨਾਂ ਨਿਰਧਾਰਤ ਸਮੇਂ ਤੋਂ ਇਕ ਘੰਟੇ ਬਾਅਦ ਬੰਦ ਹੋਣਗੀਆਂ। ਯਾਨੀ ਦੁਕਾਨਾਂ ਹੁਣ ਸਵੇਰੇ 9 ਵਜੇ ਤੋਂ ਸ਼ਾਮ 4:00 ਵਜੇ ਤੱਕ ਖੁੱਲ੍ਹਣਗੀਆਂ। ਪ੍ਰਸ਼ਾਸਨ ਨੇ ਮਾਲ, ਸਿਨੇਮਾ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਹੈ। ਨਾਲ ਹੀ ਜਿੰਮ ਅਤੇ ਸਪਾ ਅਜੇ ਨਹੀਂ ਖੁੱਲੇਗਾ। ਸਿਰਫ ਸੈਲੂਨ, ਹੇਅਰ ਕੱਟ ਵਰਗੀਆਂ ਸੇਵਾਵਾਂ ਹੀ ਖੁੱਲ੍ਹ ਸਕਣਗੀਆਂ। ਇਹ ਫ਼ੈਸਲਾ ਪੰਜਾਬ ਰਾਜ ਭਵਨ ਵਿਖੇ ਪ੍ਰਬੰਧਕ ਵੀ.ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ ਹੇਠ ਹੋਈ ਕੋਵਿਡ ਵਾਰ ਰੂਮ ਮੀਟਿੰਗ ਵਿੱਚ ਲਿਆ ਗਿਆ ਹੈ।
ਇਹ ਫੈਸਲਾ ਸੋਮਵਾਰ ਦੁਪਹਿਰ ਨੂੰ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਅਧਿਕਾਰੀਆਂ ਵੱਲੋਂ ਕੀਤੀ ਗਈ ਕੋਵਿਡ ਵਾਰ ਮੀਟਿੰਗ ਵਿੱਚ ਲਿਆ ਗਿਆ ਹੈ। ਸ਼ਹਿਰ ਵਿਚ ਦੁਕਾਨਾਂ ਖੋਲ੍ਹਣ ਦਾ ਸਮਾਂ ਵਧਾ ਦਿੱਤਾ ਗਿਆ ਹੈ। ਪਿਛਲੇ ਸਾਲ ਪ੍ਰਸ਼ਾਸਨ ਦੁਆਰਾ ਹੋਟਲ-ਰੈਸਟੋਰੈਂਟ ਨੂੰ ਕਾਫ਼ੀ ਸਮੇਂ ਲਈ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਸੀ, ਜਿਸ ਕਾਰਨ ਕਾਫੀ ਨੁਕਸਾਨ ਸਹਿਣਾ ਪਿਆ ਸੀ। ਇਸ ਵਾਰ ਹੋਮ ਡਲਿਵਰੀ ਅਤੇ ਟੇਕ ਅਵੇਅ ਲਈ ਇਹ ਖੁੱਲ੍ਹੇ ਰਹਿਣਗੇ ਪਰ ਇਸ ਨਾਲ ਨੁਕਸਾਨ ਘੱਟ ਨਹੀਂ ਹੋਇਆ। ਹੁਣ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਨ ਡਾਇਨਿੰਗ ਹੋਟਲ ਜਾਂ ਰੈਸਟੋਰੈਂਟ ਵਿਚ ਬੈਠਣ ਦੀ ਪ੍ਰਵਾਨਗੀ ਦਿੱਤੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਵੀ ਸ਼ਰਤਾਂ ਨਾਲ ਮਨਜ਼ੂਰੀ ਮਿਲ ਸਕਦੀ ਹੈ। ਪਹਿਲਾਂ ਦੀ ਤਰ੍ਹਾਂ 50 ਫੀਸਦੀ ਸਮਰੱਥਾ ਤਹਿਤ ਇਹ ਮਨਜ਼ੂਰੀ ਦੇਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : DC ਲੁਧਿਆਣਾ ਵੱਲੋਂ SSP ਹਸਪਤਾਲ ਵਿਖੇ ਟੀਕਾਕਰਨ ਮੁਹਿੰਮ ਕੀਤੀ ਗਈ ਸ਼ੁਰੂ, ਕੋਵਿਡਸ਼ੀਲਡ ਦੀਆਂ 25000 ਖੁਰਾਕਾਂ ਪਹੁੰਚੀਆਂ