Chandigarh and Machhiwara : ਕੋਰੋਨਾ ਦੀ ਮਾਰ ਤੋਂ ਕੋਈ ਵੀ ਜਿਲ੍ਹਾ ਅਛੂਤਾ ਨਹੀਂ ਰਿਹਾ ਹੈ। ਇਸ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਚੰਡੀਗੜ੍ਹ ਵਿਕ ਕਰਫਿਊ ਹਟਾ ਦਿੱਤਾ ਗਿਆ ਹੈ। ਇਥੇ ਕੋਰੋਨਾ ਵਾਇਰਸ ਨਾਲ ਇੰਫੈਕਟਿਡ ਲੋਕਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਚੰਡੀਗੜ੍ਹ ਵਿਖੇ ਸਭ ਤੋਂ ਵਧ ਕੇਸ ਬਾਪੂਧਾਮ ਕਾਲੋਨੀ ਦੇ ਹਨ। ਅੱਜ ਸੋਮਵਾਰ ਸਵੇਰੇ ਹੋਰ 5 ਕੇਸਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ 43 ਸਾਲਾ ਪਿਤਾ ਅਤੇ ਉਸ ਦੇ 23, 17, 13 ਅਤੇ 15 ਸਾਲਾ ਦੇ ਬੱਚੇ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 100 ਤੋਂ ਪਾਰ ਹੋ ਗਈ ਹੈ। ਕਲ ਚੰਡੀਗੜ੍ਹ ਦੇ ਪੰਚਕੂਲਾ ਵਿਖੇ ਕੋਰੋਨਾ ਵਾਇਰਸ ਨਾਲ 82 ਸਾਲਾ ਔਰਤ ਦੀ ਮੌਤ ਵੀ ਹੋਈ ਸੀ।
ਚੰਡੀਗੜ੍ਹ ਵਿਖੇ ਕਰਫਿਊ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ। ਉਥੇ ਸਿਰਫ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤਕ ਹੀ ਲੌਕਡਾਊਨ ਰਹੇਗਾ। ਪਹਿਲਾਂ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਸੀ ਪਰ ਹੁਣ ਇਸ ਦਾ ਸਮਾਂ ਬਦਲ ਕੇ ਸਵੇਰੇ 10 ਤੋਂ ਸ਼ਾਮ 6 ਵਜੇ ਤਕ ਕਰ ਦਿੱਤਾ ਗਿਆ ਹੈ। ਹੁਣ ਉਥੇ ਦੁਕਾਨਾਂ Odd-Even ਦੇ ਹਿਸਾਬ ਨਾਲ ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਨਾਲ ਹੀ ਪ੍ਰਸ਼ਾਸਨ ਵਲੋਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਵੀ ਯਕੀਨੀ ਬਣਾਇਆ ਗਿਆ ਹੈ। ਲੋਕਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਦੀ ਸਖਤੀ ਨਾਲ ਪਾਲਣਾ ਕਰਨ ਨੂੰ ਕਿਹਾ ਗਿਆ ਹੈ।
ਇਸੇ ਤਰ੍ਹਾਂ ਮਾਛੀਵਾੜਾ ਵਿਖੇ ਵੀ ਕੋਰੋਨਾ ਦੀ ਐਂਟਰੀ ਹੋ ਚੁੱਕੀ ਹੈ। ਮਾਛੀਵਾੜਾ ਵਿਖੇ ਪਹਿਲੇ ਕੋਰੋਨਾ ਪੀੜਤ ਮਰੀਜ਼ ਦੀ ਸੂਚਨਾ ਮਿਲੀ ਹੈ। ਪੀੜਤ ਦੀ ਪਛਾਣ ਮੁਬਾਰਕਪੁਰ ਦੇ ਰਹਿਣ ਵਾਲੇ ਮਿੱਤਰ ਸਿੰਘ ਵਜੋਂ ਹੋਈ ਹੈ। ਪੀੜਤ ਵਿਅਕਤੀ ਕੰਬਾਈਨ ਦਾ ਕੰਮ ਕਰਦਾ ਹੈ। ਕੰਮ ਦੇ ਸਿਲਸਿਲੇ ਵਿਚ ਉਹ ਮੱਧਪ੍ਰਦੇਸ਼ ਚਲਾ ਗਿਆ ਸੀ ਅਤੇ ਇਸ ਤੋਂ ਬਾਅਦ ਸ੍ਰੀ ਹਜੂਰ ਸਾਹਿਬ ਗੁਰਦੁਆਰੇ ਵਿਖੇ ਚਲਾ ਗਿਆ। ਮਿੱਤਰ ਸਿੰਘ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲਾਂ ਨਾਲ ਵਾਪਸ ਆ ਗਿਆ ਸੀ। ਵਾਪਸੀ ਵਿਚ ਉਸ ਦੇ ਟੈਸਟ ਕੀਤੇ ਗਏ ਤੇ ਉਸ ਦੀ ਰਿਪੋਰਟ ਪਾਜੀਟਿਵ ਆਉਣ ਕਾਰਨ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਰੱਖਿਆ ਗਿਆ ਹੈ। ਅਜੇ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਮਿਲਿਆ ਜਿਸ ਕਾਰਨ ਮੁਬਾਰਕਪੁਰ ਪਿੰਡ ਨੂੰ ਅਜੇ ਕੋਈ ਖਤਰਾ ਨਹੀਂ ਹੈ ਪਰ ਫਿਰ ਵੀ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਰਹਿਣਾ ਪਵੇਗਾ।