ਚੰਡੀਗੜ੍ਹ ਸ਼ਹਿਰ ਦੇ ਸੈਕਟਰ-41 ਵਿੱਚ 22 ਸਾਲਾ ਅੰਜਲੀ ਦਾ ਉਸ ਦੇ ਮਾਮੇ ਨੇ ਕਤਲ ਕਰ ਦਿੱਤਾ ਹੈ। ਹਰਿਆਣਾ ਦੇ ਝੱਜਰ ਦਾ ਰਹਿਣ ਵਾਲਾ ਮੁਲਜ਼ਮ ਮਾਮਾ ਸਤਬੀਰ ਅੰਜਲੀ ਦਾ ਚਾਕੂ ਮਾਰ ਕੇ ਕਤਲ ਕਰਕੇ ਫਰਾਰ ਹੈ।
ਜਦੋਂ ਮੁਲਜ਼ਮ ਮਾਮੇ ਦਾ ਕ੍ਰਾਈਮ ਰਿਕਾਰਡ ਚੈੱਕ ਕੀਤਾ ਗਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਪਹਿਲਾਂ ਵੀ ਦੋ ਕਤਲ ਕਰ ਚੁੱਕਾ ਹੈ। ਸਤਬੀਰ ਆਪਣੀ ਪਤਨੀ ਅਤੇ ਸੱਸ ਦੇ ਕਤਲ ਦਾ ਦੋਸ਼ੀ ਹੈ। ਉਹ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਸ਼ਨੀਵਾਰ ਸਵੇਰੇ ਉਸ ਨੇ ਅਫੇਅਰ ਹੋਣ ਦੇ ਸ਼ੱਕ ‘ਚ 22 ਸਾਲਾ ਅੰਜਲੀ ਦਾ ਕਤਲ ਕਰ ਦਿੱਤਾ। ਸੈਕਟਰ-41 ਦੇ ਸਰਕਾਰੀ ਘਰ ਵਿੱਚ ਮੁਲਜ਼ਮ ਸਤਬੀਰ ਨੇ ਭੈਣ ਦੇ ਸਾਹਮਣੇ ਭਤੀਜੀ ਅੰਜਲੀ ਦੀ ਗਰਦਨ ਅਤੇ ਛਾਤੀ ‘ਤੇ ਦੋ ਤੋਂ ਤਿੰਨ ਵਾਰ ਚਾਕੂ ਮਾਰ ਦਿੱਤੇ। ਭਤੀਜੀ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ, ਜਿਸ ਨੂੰ ਪੁਲਸ ਅਜੇ ਤੱਕ ਫੜ ਨਹੀਂ ਸਕੀ। ਪੁਲੀਸ ਨੇ 22 ਸਾਲਾ ਅੰਜਲੀ ਦੀ ਮਾਂ ਦੀ ਸ਼ਿਕਾਇਤ ‘ਤੇ 45 ਸਾਲਾ ਸਤਬੀਰ ਖ਼ਿਲਾਫ਼ ਕਤਲ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਵਿੱਚ ਚੰਡੀਗੜ੍ਹ ਸਮੇਤ ਝੱਜਰ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਅੰਜਲੀ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਸੀ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
18 ਅਗਸਤ ਦੀ ਸ਼ਾਮ ਨੂੰ ਮੁਲਜ਼ਮ ਸਤਬੀਰ ਭੈਣ ਦੇ ਘਰ ਆਇਆ ਸੀ। ਉਸ ਦੇ ਜੀਜਾ, ਜੋ ਪੰਜਾਬ ਏਜੀ ਦਫ਼ਤਰ ਵਿੱਚ ਕੰਮ ਕਰਦੇ ਸਨ, ਉਸ ਦੀ ਦਸੰਬਰ 2021 ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸਰਕਾਰੀ ਮਕਾਨ ਉਸ ਦੀ ਭੈਣ ਦੇ ਨਾਂ ‘ਤੇ ਤਬਦੀਲ ਹੋ ਗਿਆ। ਅੰਜਲੀ ਦਾ ਇੱਕ ਛੋਟਾ ਭਰਾ ਵੀ ਹੈ। ਦੋ ਦਿਨ ਪਹਿਲਾਂ ਦੋਸ਼ੀ ਸਤਬੀਰ ਨੇ ਅੰਜਲੀ ਤੇ ਲੜਕਿਆਂ ਨਾਲ ਬੇਵਜ੍ਹਾ ਘੁੰਮਣ ਅਤੇ ਕਿਸੇ ਨਾਲ ਅਫੇਅਰ ਕਰਨ ਦੇ ਦੋਸ਼ ਲਗਾਉਂਦੇ ਹੋਏ ਉਸ ਨੂੰ ਕਾਫੀ ਡਾਂਟਿਆ ਸੀ। ਦੋਸ਼ੀ ਸਤਬੀਰ ਨੇ ਸਾਲ 2007 ‘ਚ ਆਪਣੀ ਪਤਨੀ ਅਤੇ ਸੱਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। 2014 ‘ਚ ਉਹ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਇਸ ਤੋਂ ਬਾਅਦ ਉਸ ਖਿਲਾਫ ਇਕ ਹੋਰ ਮਾਮਲਾ ਵੀ ਦਰਜ ਹੈ। ਉਦੋਂ ਤੋਂ ਦੋਸ਼ੀ ਕਦੇ ਵੀ ਆਪਣੀ ਭੈਣ ਦੇ ਘਰ ਨਹੀਂ ਆਇਆ। 8 ਸਾਲ ਬਾਅਦ 4 ਦਿਨ ਪਹਿਲਾਂ ਦੋਸ਼ੀ ਭੈਣ ਦੇ ਘਰ ਆਇਆ ਸੀ।