ਪੰਜਾਬ ਦੀ ਚੰਡੀਗੜ੍ਹ ਯੂਨੀਵਰਸਿਟੀ ਦੇ ਵੀਡੀਓ ਲੀਕ ਮਾਮਲੇ ‘ਚ ਪੁਲਿਸ ਨੇ ਦੋਸ਼ੀ ਵਿਦਿਆਰਥਣ ਦੇ ਮੋਬਾਈਲ ‘ਚੋਂ 12 ਵੀਡੀਓ ਬਰਾਮਦ ਕੀਤੇ ਹਨ। ਫਿਲਹਾਲ ਇਹ ਇਤਰਾਜ਼ਯੋਗ ਵੀਡੀਓ ਉਸੇ ਵਿਦਿਆਰਥਣ ਦੀ ਦੱਸੀ ਜਾ ਰਹੀ ਹੈ। ਪੁਲੀਸ ਨੇ ਮੋਬਾਈਲ ਤੋਂ ਬਾਅਦ ਲੜਕੀ ਦਾ ਲੈਪਟਾਪ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਵਿਦਿਆਰਥਣ ਨੂੰ ਸੰਨੀ ਮਹਿਤਾ ਅਤੇ ਰੰਕਜ ਵਰਮਾ ਨੇ ਬਲੈਕਮੇਲ ਕੀਤਾ ਸੀ। ਉਸ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਹੋਰ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓਜ਼ ਮੰਗਵਾਈਆਂ ਜਾ ਰਹੀਆਂ ਸਨ। ਇਸ ਦੇ ਨਾਲ ਹੀ ਦੋਸ਼ੀਆਂ ਦੇ ਦਿੱਲੀ, ਮੁੰਬਈ ਅਤੇ ਗੁਜਰਾਤ ਦੇ ਫੋਨਾਂ ਤੋਂ ਲਗਾਤਾਰ ਕਾਲਾਂ ਆ ਰਹੀਆਂ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਦੋਸ਼ੀ ਕਿਸੇ ਵੱਡੇ ਨੈੱਟਵਰਕ ਨਾਲ ਜੁੜੇ ਹੋਏ ਹਨ। ਵੀਡੀਓ ਲੀਕ ਮਾਮਲੇ ‘ਚ ਦੋਸ਼ੀ ਲੜਕੀ ਅਤੇ ਉਸ ਦੇ ਬਲੈਕਮੇਲਰ ਸੰਨੀ ਮਹਿਤਾ, ਰੰਕਜ ਵਰਮਾ ਤੋਂ ਇਲਾਵਾ ਇਕ ਹੋਰ ਦੋਸ਼ੀ ਨੂੰ ਟਰੇਸ ਕਰ ਲਿਆ ਗਿਆ ਹੈ। ਇਸ ਦਾ ਨਾਂ ਮੋਹਿਤ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਦੋਸ਼ੀ ਵਿਦਿਆਰਥਣ ਦੇ ਮੋਬਾਈਲ ਤੋਂ ਕੁਝ ਵਟਸਐਪ ਚੈਟ ਬਰਾਮਦ ਕੀਤੇ ਹਨ। ਇਸ ‘ਚ ਮੋਹਿਤ ਨਾਂ ਦਾ ਵਿਅਕਤੀ ਵਿਦਿਆਰਥੀ ਨੂੰ ਵਾਰ-ਵਾਰ ਵੀਡੀਓ ਅਤੇ ਫੋਟੋ ਡਿਲੀਟ ਕਰਨ ਲਈ ਕਹਿ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਪੁਲਿਸ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੋਬਾਇਲ ‘ਤੇ ਵੀਡੀਓ ਮੰਗਣ ‘ਤੇ ਰੰਕਜ ਅਤੇ ਸੰਨੀ ਇਸ ਨੂੰ ਕਿਸੇ ਹੋਰ ਗੈਜੇਟ ‘ਚ ਸੇਵ ਕਰਦੇ ਸਨ, ਫਿਰ ਮੋਬਾਇਲ ਤੋਂ ਡਿਲੀਟ ਕਰ ਦਿੰਦੇ ਸਨ। ਪੁਲਿਸ ਪੁੱਛਗਿੱਛ ‘ਚ ਦੋਸ਼ੀ ਵਿਦਿਆਰਥਣ ਨੇ ਦੱਸਿਆ ਕਿ ਸੰਨੀ ਮਹਿਤਾ ਉਸ ਦਾ ਬੁਆਏਫ੍ਰੈਂਡ ਹੈ। ਉਸ ਨੇ ਆਪਣੇ ਵੀਡੀਓ ਸੰਨੀ ਨੂੰ ਭੇਜੇ ਸਨ। ਸੰਨੀ ਨੇ ਉਹ ਵੀਡੀਓ ਆਪਣੇ ਦੋਸਤ ਰੰਕਜ ਵਰਮਾ ਨੂੰ ਦਿਖਾਈ। ਇਸ ਤੋਂ ਬਾਅਦ ਦੋਵਾਂ ਨੇ ਮਿਲ ਕੇ ਦੋਸ਼ੀ ਵਿਦਿਆਰਥਣ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਸ ਨੇ ਹੋਰ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਨਾ ਭੇਜੀਆਂ ਤਾਂ ਉਸ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ ਕਰ ਦਿੱਤੀਆਂ ਜਾਣਗੀਆਂ। ਵਿਦਿਆਰਥਣ ਦੇ ਇਸ ਦਾਅਵੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਸਦੀ ਕਹਾਣੀ ‘ਤੇ ਸ਼ੱਕ ਹੈ। ਪੁਲਿਸ ਨੂੰ ਲੱਗਦਾ ਹੈ ਕਿ ਦੋਸ਼ੀ ਵਿਦਿਆਰਥਣ ਵੀ ਇਸ ਨੈੱਟਵਰਕ ਦਾ ਹਿੱਸਾ ਹੋ ਸਕਦੀ ਹੈ।