Chandigarh’s Bapudham Colony is : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਪ੍ਰਕੋਪ ਮਚਾਇਆ ਹੋਇਆ ਹੈ। ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਵਿਚ ਅੱਜ 16 ਕੇਸ ਸਾਹਮਣੇ ਆਏ ਹਨ। ਬੀਤੇ ਕਲ ਇਥੇ 14 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਸਨ। ਇਨ੍ਹਾਂ 16 ਕੇਸਾਂ ਵਿਚੋਂ 3 ਦੀ ਪੁਸ਼ਟੀ ਸਵੇਰੇ ਹੋਈ ਤੇ ਮੰਗਲਵਾਰ ਦੁਪਹਿਰ ਤਕ ਹੋਰ 13 ਕੇਸਾਂ ਦੀ ਪੁਸ਼ਟੀ ਹੋਈ। ਇਨ੍ਹਾਂ ਕੇਸਾਂ ਵਿਚ 8 ਪੁਰਸ਼ ਤੇ 5 ਔਰਤਾਂ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 292 ਤਕ ਹੋ ਗਈ ਹੈ। ਇੰਨੀ ਵੱਡੀ ਗਿਣਤੀ ਵਿਚ ਕੋਰੋਨਾ ਪਾਜੀਟਿਵ ਕੇਸ ਆਉਣ ਨਾਲ ਬਾਪੂਧਾਮ ਕਾਲੋਨੀ ਕੋਰੋਨਾ ਦਾ ਗੜ੍ਹ ਬਣਦਾ ਜਾ ਰਿਹਾ ਹੈ ਤੇ ਲੋਕਾਂ ਦੇ ਮਾਹੌਲ ਵਿਚ ਡਰ ਦਾ ਮਾਹੌਲ ਬਣਦਾ ਜਾ ਰਿਹਾ ਹੈ। ਸੋਮਵਾਰ ਨੂੰ ਜਿਹੜੇ ਕੋਰੋਨਾ ਪਾਜੀਟਿਵ ਮਰੀਜ਼ ਸਾਹਮਣੇ ਆਏ ਸਨ ਉਨ੍ਹਾਂ ਵਿਚ 46 ਤੇ 48 ਸਾਲਾ ਵਿਅਕਤੀ, 23, 24, 27, 25 ਸਾਲ ਦੇ ਲੜਕੇ ਤੇ 14 ਸਾਲ ਦਾ ਲੜਕਾ ਸ਼ਾਮਲ ਹੈ।
ਪੰਜਾਬ ਵਿਚ ਸੋਮਵਾਰ ਨੂੰ ਮੋਹਾਲੀ ਜਿਹੜਾ ਕਿ ਕੋਰੋਨਾ ਮੁਕਤ ਹੋ ਗਿਆ ਸੀ, ਸਮੇਤ 7 ਜਿਲਿਆ ਵਿਚ 21 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਵਿਚ ਅੰਮ੍ਰਿਤਸਰ ਵਿਚ 10 , ਜਲੰਧਰ ਵਿਚ 6 , ਪਟਿਆਲਾ ਵਿਚ 1 , ਸਂਗਰੂਰ ਵਿਚ 1 , ਤਰਨਤਾਰਨ ਵਿਚ 1 , ਕਪੂਰਥਲਾ ਵਿਚ 1 ਅਤੇ ਐਸ ਏ ਐਸ ਨਗਰ ਵਿਚ 1 ਮਾਮਲਾ ਸਾਹਮਣੇ ਆਇਆ ਹੈ ਪੰਜਾਬ ਵਿਚ 2081 ਕੋਰੋਨਾ ਦੇ ਮਾਮਲੇ ਆਏ ਹਨ ਜਿਸ ਵਿਚ 1918 ਠੀਕ ਹੋ ਗਏ ਹਨ ਜਦੋ ਕੇ 128 ਐਕਟਿਵ ਮਾਮਲੇ ਹਨ ਤੇ ਸੂਬੇ ਵਿਚ ਹੁਣ ਤਕ 40 ਮੌਤਾਂ ਕੋਰੋਨਾ ਵਾਇਰਸ ਨਾਲ ਹੋ ਚੁੱਕੀਆਂ ਹਨ।