ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ 38 ਵਿੱਚ ਬਾਊਂਸਰ ਤੋਂ ਫਾਈਨਾਂਸਰ ਬਣੇ ਸੁਰਜੀਤ ਸਿੰਘ ਦੇ ਕਤਲ ਕੇਸ ਵਿੱਚ ਬੰਬੀਹਾ ਗਰੋਹ ਦੇ ਸ਼ਾਰਪ ਸ਼ੂਟਰ ਨੀਰਜ ਗੁਪਤਾ ਉਰਫ਼ ਚਸਕਾ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਲੱਕੀ ਪਟਿਆਲਾ ਉਰਫ਼ ਗੌਰਵ ਪਟਿਆਲ ਵਿਦੇਸ਼ ਤੋਂ ਬੰਬੀਹਾ ਗੈਂਗ ਚਲਾ ਰਿਹਾ ਹੈ।
ਪੁਲਿਸ ਦਾ ਕਹਿਣਾ ਹੈ ਕਿ 16 ਮਾਰਚ 2020 ਨੂੰ ਗੈਂਗਸਟਰ ਨੀਰਜ ਅਤੇ ਦੀਪਕ ਮਾਨ ਨੇ ਲੱਕੀ ਪਟਿਆਲ ਦੇ ਕਹਿਣ ‘ਤੇ ਸੈਕਟਰ 38 ‘ਚ ਸੁਰਜੀਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਦੌਰਾਨ ਸੁਰਜੀਤ ਸੈਕਟਰ 22 ਤੋਂ ਆਪਣਾ ਕੰਮ ਖਤਮ ਕਰਕੇ ਘਰ ਜਾ ਰਿਹਾ ਸੀ। ਇਸ ਘਟਨਾ ਨੂੰ ਪੂਰੀ ਵਿਉਂਤਬੰਦੀ ਅਤੇ ਰੇਕੀ ਤੋਂ ਬਾਅਦ ਅੰਜਾਮ ਦਿੱਤਾ ਗਿਆ। ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਸਨ। ਸੁਰਜੀਤ ਵੱਲ 5 ਗੋਲੀਆਂ ਚਲਾਈਆਂ ਗਈਆਂ। ਚਸਕਾ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਵਿੱਚ ਵੀ ਕੇਸ ਦਰਜ ਹਨ। ਘਟਨਾ ਦੀ ਸੂਚਨਾ ਕਿਸੇ ਨੇ ਪੁਲੀਸ ਨੂੰ ਦਿੱਤੀ, ਜਿਸ ਤੋਂ ਬਾਅਦ ਸੁਰਜੀਤ ਨੂੰ ਪੀਜੀਆਈ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਤਨੀ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਾਂਚ ਦੌਰਾਨ ਚਸਕਾ ਨੇ ਕਿਹਾ ਹੈ ਕਿ ਉਸ ਨੇ ਅਤੇ ਮਾਨ ਨੇ ਲੱਕੀ ਪਟਿਆਲ ਦੇ ਕਹਿਣ ‘ਤੇ ਸੁਰਜੀਤ ‘ਤੇ ਗੋਲੀ ਚਲਾਈ ਸੀ। ਚਸਕਾ ਨੂੰ ਪਿਛਲੇ ਸਾਲ 14 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਦੱਸ ਦੇਈਏ ਕਿ ਸੁਰਜੀਤ ਟ੍ਰਾਈਸਿਟੀ ‘ਚ ਬਾਊਂਸਰ ਮੁਹੱਈਆ ਕਰਵਾਉਂਦੇ ਸਨ ਅਤੇ ਬਾਊਂਸਰਾਂ ਦੇ ਗਰੁੱਪਾਂ ‘ਚ ਅਕਸਰ ਤਣਾਅ ਰਹਿੰਦਾ ਸੀ। ਇਸ ਦੇ ਨਾਲ ਹੀ ਸੁਰਜੀਤ ਦੀ ਇਸ ਗੱਲ ਨੂੰ ਲੈ ਕੇ ਲੜਾਈ ਵੀ ਹੋਈ ਸੀ। ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਸੁਰਜੀਤ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਦਵਿੰਦਰ ਬੰਬੀਹਾ ਸਾਲ 2016 ਵਿੱਚ ਪੁਲਿਸ ਵੱਲੋਂ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਸੁਰਜੀਤ ਦੇ ਕਤਲ ਨੂੰ ਮਈ 2017 ਵਿੱਚ ਸਾਕੇਤਦੀ (ਪੰਚਕੂਲਾ) ਵਿਖੇ ਇੱਕ ਹੋਰ ਬਾਊਂਸਰ ਅਮਿਤ ਸ਼ਰਮਾ ਦੇ ਕਤਲ ਦਾ ਬਦਲਾ ਦੱਸਿਆ ਜਾਂਦਾ ਹੈ। ਚੰਡੀਗੜ੍ਹ ਪੁਲਿਸ ਇਸ ਤੋਂ ਪਹਿਲਾਂ ਪਿਛਲੇ ਸਾਲ ਸੁਰਜੀਤ ਕਤਲ ਕੇਸ ਵਿੱਚ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਸੰਗਰੂਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਸੀ। ਪਤਾ ਲੱਗਾ ਹੈ ਕਿ ਸੁਖਪ੍ਰੀਤ ਨੇ ਪੁਲੀਸ ਰਿਮਾਂਡ ਵਿੱਚ ਸੁਰਜੀਤ ਕਤਲ ਕੇਸ ਦੀ ਸਾਜ਼ਿਸ਼ ਰਚਣ ਅਤੇ ਹਥਿਆਰਾਂ ਦੀ ਸਪਲਾਈ ਆਦਿ ਬਾਰੇ ਜਾਣਕਾਰੀ ਦਿੱਤੀ ਸੀ। ਉਸ ਨੂੰ ਇਸ ਕਤਲ ਕੇਸ ਵਿੱਚ ਮੁਲਜ਼ਮ ਬਣਾਇਆ ਗਿਆ ਸੀ। ਉਸ ਖ਼ਿਲਾਫ਼ ਕਤਲ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।