Clinical trial of : ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਨਾਲ ਪੰਜਾਬ ਨੂੰ ਕੋਵਿਡ-19 ਦੇ ਮਰੀਜਾਂ ‘ਤੇ ਪਲਾਜ਼ਮਾ ਥੈਰੇਪੀ ਦੇ ਕਲੀਨਿਕਲ ਟ੍ਰਾਇਲ ਨੂੰ ਮਨਜੂਰੀ ਮਿਲ ਗਈ ਹੈ। ਕੋਰੋਨਾ ਵਾਇਰਸ ਨਾਲ ਪੀੜਤ ACP ਕੋਹਲੀ ਦੇ ਇਲਾਜ ਲਈ ਪੰਜਾਬ ਨੇ ਪਲਾਜਮਾ ਥੈਰੇਪੀ ਦੇ ਇਸਤੇਮਾਲ ਦਾ ਫੈਸਲਾ ਲਿਆ ਸੀ ਪਰ ਇਲਾਜ ਸ਼ੁਰੂ ਹੋਣ ਤੋਂਪਹਿਲਾਂ ਹੀ ਏ. ਸੀ. ਪੀ. ਕੋਹਲੀ ਦੀ ਮੌਤ ਹੋ ਗਈ ਸੀ। ਪੰਜਾਬ ਵਲੋਂ ਇਸ ਮਾਮਲੇ ਦੀ ਪੈਰਵੀ ਕੀਤੀ ਗਈ ਅਤੇ ਮਨਜੂਰੀ ਲਈ ICMR ਨੂੰ ਇਕ ਪ੍ਰਸਾਤਵ ਭੇਜਿਆ। ਪ੍ਰਸ਼ਾਸਨਿਕ ਸੁਧਾਰ ਵਿਭਾਗ ਦੀ ਵਧੀਕ ਮੁੱਖ ਸਕੱਤਰ (ਏ. ਸੀ. ਐੱਸ.) ਅਤੇ ਕੋਵਿਡ ਹੈਲਥ ਸੈਕਟਰ ਰਿਸਪਾਂਸ ਅਤੇ ਪ੍ਰੀਕਿਉਰਮੈਂਟ ਕਮੇਟੀ ਦੀ ਚੇਅਰਪਰਸਨ ਵਿਨੀ ਮਹਾਜਨ ਨੇ ਕਲੀਨਿਕਲ ਟ੍ਰਾਇਲ ਦੀ ਮਨਜੂਰੀ ਦੇ ਦਿੱਤੀ ਹੈ।
ਹੁਣ ਉਸ ਦੇ ਜਲਦ ਹੀ ਸ਼ੁਰੂ ਹੋਣ ਦੀ ਉਮੀਦ ਹੈ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਪਟਿਆਲਾ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਅੰਮ੍ਰਿਤਸਰ, ਕ੍ਰਿਸਚੀਅਨ ਮੈਡੀਕਲ ਕਾਲਜ ਤੇ ਹਸਪਾਤਲ ਲੁਧਿਆਣਾ, ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਤੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਨੇ ਪਲਾਜਮਾ ਥੈਰੇਪੀ ਦੇ ਕਲੀਨਿਕਲ ਟ੍ਰਾਇਲ ਵਿਚ ਹਿੱਸੇਦਾਰੀ ਕਰਨਗੇ।
ਵਿਨੀ ਮਹਾਜਨ ਨੇ ਦੱਸਿਆ ਕਿ ਡਾ. ਕੇ. ਕੇ. ਤਲਵਾੜ ਦੀ ਅਗਵਾਈ ਵਿਚ ਮੁੱਖ ਜਾਂਚਕਰਤਾਵਾਂ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਦੇ ਟ੍ਰਾਂਸਫਿਊਜਨ ਮੈਡੀਸਨ ਵਿਭਾਗ ਦ ਮੁਖੀ ਡਾ. ਏਕਾਜ ਜਿੰਦਲ, ਕ੍ਰਿਸਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਦੇ ਕਲੀਨਿਕਲ ਹੇਮਾਟੋਲਾਜੀ ਵਿਭਾਗ ਦੇ ਮੁਖੀ ਡਾ. ਐੱਮ. ਜੋਸਫ ਜਾਨ ਵਲੋਂ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰੋ. ਕੇ. ਕੇ. ਤਲਵਾੜ ਤੇ ਮੈਡੀਸਨ ਵਿਭਾਗ ਪੀਜੀਆਈ ਚੰਡੀਗੜ੍ਹ ਦੇ ਸਾਬਕਾ ਮੁਖੀ ਡਾ. ਨੀਲਮ ਮਾਰਵਾਹਾ ਦੀ ਅਗਵਾਈ ਵਿਚਕੋਵਿਡ ਵਿਰੁੱਧ ਜੰਗ ਦੀ ਇਸ ਕੋਸ਼ਿਸ਼ ਵਿਚ ਪੰਜਾਬ ਇਕਜੁੱਟ ਹੈ।