ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਤੋਂ ਬਾਅਦ ਹੁਣ ਕਠੂਆ ਜ਼ਿਲ੍ਹੇ ਦੇ ਜੋੜ ਘਾਟੀ ਖੇਤਰ ਵਿੱਚ ਬੱਦਲ ਫਟਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਭਾਰੀ ਬਾਰਿਸ਼ ਅਤੇ ਪਹਾੜਾਂ ਤੋਂ ਮਲਬੇ ਨੇ ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰ ਦਿੱਤਾ ਹੈ, ਜਦੋਂ ਕਿ ਬੁਧੀ ਖੇਤਰ ਵਿੱਚ ਜੰਮੂ-ਪੰਜਾਬ ਨੂੰ ਜੋੜਨ ਵਾਲਾ ਰੇਲਵੇ ਟਰੈਕ ਵੀ ਨੁਕਸਾਨਿਆ ਗਿਆ ਹੈ। ਕਈ ਘਰ ਮਲਬੇ ਦੀ ਲਪੇਟ ਵਿੱਚ ਆ ਗਏ ਹਨ।
ਕਠੂਆ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਘਰਾਂ ਦੇ ਅੰਦਰ ਵੜ ਗਿਆ ਹੈ, ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 6 ਲੋਕ ਜ਼ਖਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਸ਼ਾਸਨ ਅਤੇ SDRF ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਪਿੰਡ ਵਾਸੀਆਂ ਅਨੁਸਾਰ, ਕਈ ਪਰਿਵਾਰਾਂ ਨੇ ਸੁਰੱਖਿਅਤ ਥਾਵਾਂ ‘ਤੇ ਸ਼ਰਨ ਲਈ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ PRTC ਤੇ PUNBUS ਦੀ ਹੜਤਾਲ ਹੋਈ ਖਤਮ, ਸਰਕਾਰ ਤੋਂ ਚਿੱਠੀ ਮਿਲਣ ਮਗਰੋਂ ਲਿਆ ਫੈਸਲਾ
ਜੰਮੂ-ਕਸ਼ਮੀਰ ਵਿੱਚ 4 ਦਿਨਾਂ ਵਿੱਚ ਦੂਜੀ ਵਾਰ ਬੱਦਲ ਫਟਣ ਦੀ ਘਟਨਾ ਦੇਖਣ ਨੂੰ ਮਿਲੀ ਹੈ। ਐਤਵਾਰ ਸਵੇਰੇ ਕਠੂਆ ਜ਼ਿਲ੍ਹੇ ਦੇ ਮਥਰੇ ਚੱਕ ਪਿੰਡ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ। ਇੱਥੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਭਾਰੀ ਬਾਰਿਸ਼ ਕਾਰਨ ਨੇੜਲੇ ਜੋੜ ਪਿੰਡ ਵਿੱਚ ਕਈ ਘਰ ਢਹਿ ਗਏ ਹਨ। ਇੱਥੇ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ। ਇੱਥੇ ਬਚਾਅ ਕਾਰਜ ਜਾਰੀ ਹਨ। 17-19 ਅਗਸਤ ਤੱਕ ਜੰਮੂ-ਕਸ਼ਮੀਰ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 11 ਜ਼ਿਲ੍ਹਿਆਂ ਜੰਮੂ, ਰਿਆਸੀ, ਊਧਮਪੁਰ, ਰਾਜੌਰੀ, ਪੁੰਛ, ਸਾਂਬਾ, ਕਠੂਆ, ਡੋਡਾ, ਕਿਸ਼ਤਵਾੜ, ਰਾਮਬਨ ਅਤੇ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਦੀ ਚੇਤਾਵਨੀ ਹੈ।
ਵੀਡੀਓ ਲਈ ਕਲਿੱਕ ਕਰੋ -:
























