ਪੰਜਾਬ ਵਿੱਚ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਲਾਗੂ ਹੋਣ ਤੋਂ ਬਾਅਦ ਕੁਝ ਵਿਧਾਇਕ ਇਸ ਸਕੀਮ ਦਾ ਵਿਰੋਧ ਕਰ ਰਹੇ ਹਨ । ਇਸ ਸਕੀਮ ਦਾ ਵਿਰੋਧ ਕਰਨ ਵਾਲਿਆਂ ਨੂੰ CM ਭਗਵੰਤ ਮਾਨ ਵੱਲੋਂ ਕਰਾਰਾ ਜਵਾਬ ਦਿੱਤਾ ਗਿਆ ਹੈ । CM ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕੋਈ ਕਾਰਡ ਭੇਜ ਕੇ ਨਹੀਂ ਸੱਦਿਆ ਸੀ ਕਿ MLA ਬਣੋ, ਕੋਈ ਹੋਰ ਕੰਮ ਕਰ ਲਓ । ਮਾਨ ਨੇ ਕਿਹਾ ਕਿ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਦੇ ਫ਼ੈਸਲੇ ਨਾਲ ਪੂਰੇ ਦੇਸ਼ ਵਿੱਚ ਡਿਬੇਟ ਚੱਲ ਰਹੀ ਹੈ। ਪੰਜਾਬ ਵਿੱਚ 8 ਤੋਂ 9 ਪੈਨਸ਼ਨਾਂ ਲਈਆਂ ਜਾ ਰਹੀਆਂ ਸਨ । ਫੈਮਿਲੀ ਨੂੰ ਵੀ ਪੈਂਸ਼ਨ ਮਿਲ ਰਹੀ ਹੈ। ਇਲਾਜ, ਰੇਲ ਅਤੇ ਹਵਾਈ ਜਹਾਜ਼ ਦੀ ਯਾਤਰਾ ਮੁਫ਼ਤ ਮਿਲ ਰਹੀ ਹੈ। ਇਸ ਲਈ ਸਰਕਾਰੀ ਖਜਾਨੇ ਨੂੰ ਜੋ ਜੰਜੀਰਾਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਖੋਲ੍ਹਣਾ ਹੈ। ਇਸਦੇ ਬਾਅਦ ਇਸਨੂੰ ਜਨਤਾ ਲਈ ਖੋਲ੍ਹਣਾ ਹੈ।
ਮਾਨ ਨੇ ਕਿਹਾ ਕਿ ਕੁਝ ਕਾਂਗਰਸੀ ਕਹਿ ਰਹੇ ਹਨ ਕਿ ਦਿੱਲੀ ਵਿੱਚ MLA ਦੀ ਤਨਖਾਹ 2.50 ਲੱਖ ਹੈ। ਪਹਿਲਾਂ ਉਸਨੂੰ ਘਟਾਓ । ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵਿਧਾਇਕ ਦੀ ਬੇਸਿਕ ਤਨਖਾਹ 12 ਹਜ਼ਾਰ ਹੈ। ਭੱਤੇ ਪਾ ਕੇ 54 ਹਜ਼ਾਰ ਮਿਲਦਾ ਹੈ। ਜੋ MLA ਨਹੀਂ ਰਹਿੰਦੇ ਉਨ੍ਹਾਂ ਦੀ ਪੈਨਸ਼ਨ 7200 ਰੁਪਏ ਹੈ।
ਇਹ ਵੀ ਪੜ੍ਹੋ: ‘MLA ਬਣਨਾ ਸੇਵਾ ਆ, ਪੈਨਸ਼ਨ ਲੈਣਾ ਸਿਰਫ਼ ਨੌਕਰੀ ਵਾਲਿਆਂ ਦਾ ਹੱਕ’- ਪ੍ਰਕਾਸ਼ ਸਿੰਘ ਬਾਦਲ
ਦੱਸ ਦੇਈਏ ਕਿ ਲੁਧਿਆਣਾ ਦੀ ਗਿਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਹੇ ਕੁਲਦੀਪ ਵੈਦ ਨੇ ਮਾਨ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਜਤਾਇਆ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਖਰਚੇ ਪੂਰੇ ਕਰਨੇ ਮੁਸ਼ਕਿਲ ਹੋ ਜਾਣਗੇ । ਪਰਿਵਾਰ ਦੇ ਖਰਚੇ ਨਾਲ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਲੋਕਾਂ ਲਈ ਵੀ ਚਾਹ-ਪਾਣੀ ਦਾ ਬੰਦੋਬਸਤ ਕਰਨਾ ਪੈਂਦਾ ਹੈ । ਵੈਸੇ ਵੀ, ਪੈਨਸ਼ਨ ਇੱਕ ਹੀ ਵਾਰ ਮਿਲਦੀ ਹੈ। ਵੈਦ ਨੇ ਇੱਥੇ ਤੱਕ ਕਿਹਾ ਸੀ ਕਿ ਮਾਨ ਸਰਕਾਰ ਦੇ ਫ਼ੈਸਲੇ ਨਾਲ ਭ੍ਰਿਸ਼ਟਾਚਾਰ ਵਧੇਗਾ।
ਵੀਡੀਓ ਲਈ ਕਲਿੱਕ ਕਰੋ -: