ਸੰਗਰੂਰ ਸੁਨਾਮ ਰੋਡ ‘ਤੇ ਦਰਦਨਾਕ ਹਾਦਸਾ ਵਾਪਰਿਆ ਹੈ ਜਿਥੇ ਸਵਿਫਟ ਕਾਰ ਤੇ ਥਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿਚ ਗੱਡੀ ਵਿਚ ਸਵਾਰ ਮਾਂ-ਪੁੱਤ ਜ਼ਖਮੀ ਹੋ ਗਏ ਹਨ।
ਜਾਣਕਾਰੀ ਮੁਤਾਬਕ ਕਾਰ ਸਵਾਰ ਮਾਂ-ਪੁੱਤ ਖਨੌਰੀ ਤੋਂ ਤਰਨ ਤਾਰਨ ਜਾ ਰਹੇ ਸੀ ਤੇ ਥਾਰ ਸੰਗਰੂਰ ਤੋਂ ਸੁਨਾਮ ਨੂੰ ਜਾ ਰਹੀ ਸੀ ਕਿ ਰਸਤੇ ਵਿਚ ਹਾਦਸਾ ਵਾਪਰ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਗੱਡੀਆਂ ਹਨ।
ਇਹ ਵੀ ਪੜ੍ਹੋ : ਟਰੰਪ ਦਾ ਦਾਅਵਾ-‘ਮੇਰੇ ਦੋਸਤ ਮੋਦੀ ਨੂੰ 182 ਕਰੋੜ ਭੇਜੇ’, ਭਾਰਤੀ ਚੋਣਾਂ ‘ਚ ਅਮਰੀਕੀ ਫੰਡਿੰਗ ‘ਤੇ ਚੁੱਕੇ ਸਵਾਲ
ਸੁਨਾਮ ਓਵਰਬ੍ਰਿਜ ਉਤੇ ਇਹ ਹਾਦਸਾ ਵਾਪਰਿਆ ਹੈ। ਗੱਡੀਆਂ ਦੇ ਪਰਖੱਚੇ ਉਡ ਗਏ। ਗੱਡੀ ਵਿਚ ਚਾਲਕ ਤੇ ਨੌਜਵਾਨ ਸਨ ਤੇ ਥਾਰ ਚਾਲਕ ਸੰਗਰੂਰ ਤੋਂ ਸੁਨਾਮ ਵੱਲ ਜਾ ਰਿਹਾ ਸੀ। ਸਥਾਨਕ ਲੋਕਾਂ ਦੀ ਮਦਦ ਨਾਲ ਮਾਂ-ਪੁੱਤ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
