Cop develops facial paralyse : ਪੰਜਾਬ ਵਿੱਚ ਕੋਰੋਨਾ ਟੀਕਾਕਰਨ ਦੇ ਮਾੜੇ ਪ੍ਰਭਾਵ ਦਾ ਦੂਸਰਾ ਮਾਮਲ ਸਾਹਮਣੇ ਆਇਆ ਹੈ, ਜਿਥੇ ਪਟਿਆਲਾ ਜ਼ਿਲ੍ਹੇ ਵਿੱਚ ਇਕ ਪੁਲਿਸ ਮੁਲਾਜ਼ਮ ਨੇ ਬੀਤੇ ਦਿਨ ਕੋਵਿਡ ਟੀਕਾ ਲਗਵਾਉਣ ਤੋਂ ਬਾਅਦ ਚਿਹਰੇ ਦੇ ਅਧਰੰਗ ਹੋਣ ਦੀ ਸ਼ਿਕਾਇਤ ਕੀਤੀ। ਹਾਲਾਂਕਿ ਪੁਲਿਸ ਮੁਲਾਜ਼ਮ ਖ਼ਤਰੇ ਤੋਂ ਬਾਹਰ ਹੈ। ਇਕ ਮੈਡੀਕਲ ਟੀਮ ਦੁਆਰਾ ਉਸਦੀ ਨਿਗਰਾਨੀ ਕੀਤੀ ਜਾ ਰਹੀ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ 50 ਸਾਲਾ ਫਰੰਟਲਾਈਨ ਕਰਮਚਾਰੀ ਸਰਕਾਰੀ ਮਾਤਾ ਕੌਸ਼ਲਿਆ ਹਸਪਤਾਲ ਵਿੱਚ ਟੀਕੇ ਦੀ ਪਹਿਲੀ ਡੋਜ਼ ਲਗਵਾਉਣ ਆਇਆ ਸੀ। ਜਿਵੇਂ ਹੀ ਉਸਨੂੰ ਟੀਕਾ ਲੱਗਾ ਤਾਂ ਉਸ ਦੇ ਚਿਹਰੇ ‘ਤੇ ਅਧਰੰਗ ਦੇ ਸੰਕੇਤ ਸਾਹਮਣੇ ਆਉਣ ਲੱਗੇ। ਕੀਤਾ. ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਸਨੂੰ ਸੋਜਿਸ਼ ਘਟਾਉਣ ਤੇ ਇਲਾਜ ਲਈ ਸਟੀਰੌਇਡ ਦਿੱਤੇ ਗਏ ਸਨ ਅਤੇ ਇੱਕ ਮੈਡੀਕਲ ਟੀਮ ਦੁਆਰਾ ਇਸਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ, ਸਿਹਤ ਵਿਭਾਗ ਦੇ ਇੱਕ ਕਰਮਚਾਰੀ ਨੇ ਮੰਗਲਵਾਰ ਨੂੰ ਵੀ ਮਾਮੂਲੀ ਮਾੜੇ ਪ੍ਰਭਾਵਾਂ ਦੀ ਰਿਪੋਰਟ ਕੀਤੀ ਸੀ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਇਹ ਉਸਦੇ ਚੱਲ ਰਹੇ ਸਿਹਤ ਦੇ ਮਸਲਿਆਂ ਕਾਰਨ ਹੋਇਆ ਹੈ। ਉਸਨੂੰ ਪਿਛਲੇ ਹਫਤੇ ਟੀਕਾ ਲਗਾਇਆ ਗਿਆ ਸੀ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਵੀਨੂੰ ਗੋਇਲ ਨੇ ਕਿਹਾ ਕਿ ਇਹ ਟੀਕੇ ਕਾਰਨ ਪਏ ਮਾੜੇ ਪ੍ਰਭਾਵਾਂ ਇਹ ਦਾ ਦੂਜਾ ਕੇਸ ਹੈ। ਪਟਿਆਲਾ ਦੇ ਸਿਵਲ ਸਰਜਨ ਡਾ. ਸਤਿੰਦਰ ਨੇ ਕਿਹਾ, “ਅਸੀਂ ਇਸ ਮਾਮਲੇ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ। ਅਸੀਂ ਨਿਰੰਤਰ ਉਸਦੀ ਸਿਹਤ ‘ਤੇ ਨਜ਼ਰ ਰੱਖ ਰਹੇ ਹਾਂ। ”