Corona Positive Victims : ਪੰਜਾਬ ਭਰ ਵਿਚ ਹੁਣ ਤੱਕ ਕੋਰੋਨਾ ਦੇ ਕੇਸ 1000 ਦਾ ਅੰਕੜਾ ਪਾਰ ਕਰ ਚੁੱਕੇ ਹਨ। ਅੱਜ 94 ਕੇਸ ਸਾਹਮਣੇ ਆਏ ਹਨ। ਨਵਾਂਸ਼ਹਿਰ ਤੋਂ 60 ਅਤੇ ਬਠਿੰਡਾ ਤੋਂ 33 ਪਾਜੀਟਿਵ ਕੇਸ ਆਏ ਹਨ। ਇਕ ਨਵਾਂ ਮਾਮਲਾ ਮੋਹਾਲੀ ਵਿਖੇ ਵੀ ਦਰਜ ਕੀਤਾ ਗਿਆ ਹੈ। ਬੀਤੇ 24 ਘੰਟਿਆ ਵਿਚ 250 ਤੋਂ ਜਿਆਦਾ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 21 ਮਰੀਜਾਂ ਦੀ ਮੌਤ ਹੋ ਗਈ ਹੈ ਅਤੇ 112 ਮਰੀਜ਼ ਠੀਕ ਹੋ ਗਏ ਹਨ।
ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦਾ ਕੋਰੋਨਾ ਪਾਜੀਟਿਵ ਹੋਣ ਦਾ ਅੰਕੜਾ ਤੇਜੀ ਨਾਲ ਵਧ ਰਿਹਾ ਹੈ। ਹੁਣ ਤੱਕ ਪੰਜਾਬ ਵਿਚ 500 ਤੋ ਜਿਆਦਾ ਸ਼ਰਧਾਲੂ ਕੋਰੋਨਾ ਪਾਜੀਟਿਵ ਪਾਏ ਗਏ ਹਨ। ਨਾਂਦੇੜ ਸਾਹਿਬ ਤੋਂ ਆਈ ਸੰਗਤ ਦੇ ਸੈਂਪਲ ਲਗਾਤਰ ਲਏ ਜਾ ਰਹੇ ਹਨ। ਹੁਣ ਤੱਕ ਸ਼ਰਧਾਲੂ 500 ਪਾਜੀਟਿਵ ਆ ਚੁੱਕੇ ਹਨ। ਅਜੇ ਬਹੁਤ ਸਾਰੇ ਸ਼ਰਧਾਲੂਆਂ ਦੀ ਰਿਪੋਰਟ ਆਉਣੀ ਬਾਕੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰਨਾਂ ਸੂਬਿਆਂ ਤੋਂ ਹੁਣ ਤੱਕ ਸੱਤ ਹਜ਼ਾਰ ਤੋਂ ਵੱਧ ਵਿਅਕਤੀ ਪੰਜਾਬ ਆਏ ਹਨ। ਕੇਂਦਰ ਅਤੇ ਰਾਜ ਸਰਕਾਰ ਵੱਲੋਂ ਛੋਟ ਦਿੱਤੇ ਜਾਣ ਤੋਂ ਬਾਅਦ ਹੋਰ ਵਿਅਕਤੀਆਂ ਦੇ ਪੰਜਾਬ ਪਹੁੰਚਣ ਦੀ ਆਸ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੰਜਾਬ ਆਉਣ ਵਾਲੇ ਇਨ੍ਹਾਂ ਵਿਅਕਤੀਆਂ ਦੇ ਨਮੂਨੇ ਲਏ ਜਾ ਰਹੇ ਹਨ।
ਅਧਿਕਾਰੀਆਂ ਅਨੁਸਾਰ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦੇ ਲਏ ਗਏ ਨਮੂਨਿਆਂ ਦੇ ਨਤੀਜੇ ਆਉਣ ’ਤੇ ਸੂਬੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਕਰੋਨਾਵਾਇਰਸ ਨਾਲ ਹੁਣ ਤੱਕ ਇੱਕ 6 ਸਾਲਾ ਬੱਚੀ ਸਮੇਤ 20 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਕਰੋਨਾਵਾਇਰਸ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਵਿਚਾਲੇ ਇਕ ਰਾਹਤ ਭਰੀ ਖ਼ਬਰ ਇਹ ਹੈ ਕਿ ਹੁਣ ਤੱਕ ਕੁੱਲ 112 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 640 ਵਿਅਕਤੀ ਹਾਲ ਦੀ ਘੜੀ ਹਸਪਤਾਲਾਂ ਵਿੱਚ ਇਲਾਜ ਹਨ। ਪੁਲਿਸ ਵੱਲੋਂ ਅਹਿਤਿਆਤ ਵਜੋਂ ਪਿੰਡਾਂ ਤੇ ਸ਼ਹਿਰੀ ਖੇਤਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ ।