Corona rage continues in Chandigarh : ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਮਰੀਜਾਂ ਦੀ ਗਿਣਤੀ ਬਹੁਤ ਤੇਜੀ ਨਾਲ ਵਧ ਰਹੀ ਹੈ। ਚੰਡੀਗੜ੍ਹ ਵਿਚ ਵੀ ਇਸ ਦੇ ਮਰੀਜਾਂ ਦੀ ਗਿਣਤੀ ਘਟਣ ਦਾ ਨਾਂ ਨਹੀਂ ਲੈ ਰਹੀ। ਚੰਡੀਗੜ੍ਹ ਵਿਚ ਕੋਰੋਨਾ ਦੀ ਪਕੜ ਪੱਕੀ ਹੁੰਦੀ ਜਾ ਰਹੀ ਹੈ। ਅੱਜ ਚੰਡੀਗੜ੍ਹ ਦੇ ਬਾਪੂਧਾਮ ਕਾਲੋਨੀ ਵਿਚ 3 ਨਵੇਂ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਇਕ 11 ਸਾਲ ਦਾ ਬੱਚਾ, ਇਕ 45 ਸਾਲਾ ਵਿਅਕਤੀ ਹੈ। ਇਹ ਸਾਰੇ ਇਕ ਹੀ ਪਰਿਵਾਰ ਦੇ ਮੈਂਬਰ ਹਨ। ਇਸ ਤਰ੍ਹਾਂ ਚੰਡੀਗੜ੍ਹ ਦੇ ਬਾਪੂਧਾਮ ਕਾਲੋਨੀ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 109 ਹੋ ਗਈ ਹੈ। ਚੰਡੀਗੜ੍ਹ ਦਾ ਬਾਪੂਧਾਮ ਕਾਲੋਨੀ ਕੋਰੋਨਾ ਦਾ ਗੜ੍ਹ ਬਣਦਾ ਜਾ ਰਿਹਾ ਹੈ।
ਚੰਡੀਗੜ੍ਹ ਵਿਚ ਸਿਰਫ ਬਾਪੂਧਾਮ ਕਾਲੋਨੀ ਹੀ ਅਜਿਹੀ ਹੈ ਜਿਥੇ ਕੋਰੋਨਾ ਪੀੜਤਾਂ ਦੀ ਗਿਣਤੀ 100 ਦੇ ਪਾਰ ਹੋ ਗਈ ਹੈ। 35 ਹਜਾਰ ਦੀ ਆਬਾਦੀ ਵਾਲੇ ਸੈਕਟਰ-26 ਦੇ ਬਾਪੂਧਾਮ ਕਾਲੋਨੀ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 109 ਹੋ ਗਈ ਹੈ। ਐਤਵਾਰ ਸਵੇਰੇ ਪਿਤਾ-ਪੁੱਤਰ ਸਮੇਤ 3 ਕੇਸ ਮਿਲੇ ਹਨ । ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸ਼ਹਿਰ ਵਿਚ ਸਾਹਮਣੇ 22 ਕੇਸਾਂ ਵਿਚੋਂ 21 ਬਾਪੂਧਾਮ ਕਾਲੋਨੀ ਦੇ ਹਨ। ਇਸ ਦੇ ਨਾਲ ਹੀ ਸ਼ਹਿਰ ਵਿਚ ਕੋਰੋਨਾ ਦੇ ਕੁੱਲ 173 ਮਾਮਲੇ ਹੋ ਗਏ ਹਨ। ਚੰਡੀਗੜ੍ਹ ਤੋਂ ਰਾਹਤ ਭਰੀ ਖਬਰ ਵੀ ਆਈ ਹੈ ਕਿ ਇਥੇ 3 ਮਰੀਜ਼ ਠੀਕ ਹੋ ਕੇ ਘਰ ਚਲੇ ਗਏ ਹਨ। ਇਨ੍ਹਾਂ ਵਿਚੋਂ 2 ਮੋਹਾਲੀ ਤੇ 1 ਮਰੀਜ਼ ਪੰਚਕੂਲਾ ਦਾ ਹੈ। ਇਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਸ਼ਹਿਰ ਵਿਚ ਦੋ ਲੋਕਾਂ ਦੀ ਕੋਰੋਨਾ ਨਾਲ ਮੌਤ ਵੀ ਹੋ ਚੁੱਕੀ ਹੈ। PGI ਚੰਡੀਗੜ੍ਹ ‘ਚ 18 ਮਹੀਨੇ ਦੀ ਕੋਰੋਨਾ ਪਾਜੀਟਿਵ ਬੱਚੀ ਸ਼ਨੀਵਾਰ ਨੂੰ ਡਿਸਚਾਰਜ ਕੀਤੀ ਗਈ। ਹੁਣ ਪੰਜਾਬ ਸਰਕਾਰ ਵਲੋਂ ਵਿਦੇਸ਼ਾਂ ਵਿਚ ਫਸੇ ਲੋਕਾਂ ਦੀ ਵੀ ਵਤਨ ਵਾਪਸੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਅਜਿਹੀ ਸਥਿਤੀ ਵਿਚ ਪ੍ਰਸ਼ਾਸਨ ਵਲੋਂ ਸੈਕਟਰ-10 ਦੇ ਮਾਊਟਿਵਿਊ ਹੋਟਲ ਨੂੰ ਕੁਆਰੰਟਾਈਨ ਸੈਂਟਰ ਬਣਾਇਆ ਗਿਆ ਹੈ ਪਰ ਬਵਿੱਖ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਦੇਖਦੇ ਹੋਏ ਹੋਟਲਾਂ ਵਿਚ ਵੀ ਕੁਆਰੰਟਾਈਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ ਤਾਂ ਜੋ ਘਰਾਂ ਨੂੰ ਵਾਪਸ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਟੈਸਟ ਹੋ ਸਕਣ ਅਤੇ ਉਹ ਸੁਰੱਖਿਅਤ ਆਪਣੇ ਘਰ ਜਾ ਸਕਣ।