COVID-19 cases India: ਕੋਰੋਨਾ ਵਾਇਰਸ ਨੇ ਪੂਰੇ ਭਾਰਤ ਨੂੰ ਲਪੇਟੇ ਵਿੱਚ ਲੈ ਲਿਆ ਹੈ । ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹਰ ਦਿਨ ਤੇਜ਼ੀ ਨਾਲ ਵਧ ਰਹੀ ਹੈ । ਦੇਸ਼ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ । ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 7,964 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 265 ਮਰੀਜ਼ਾਂ ਦੀ ਮੌਤ ਹੋ ਗਈ ਹੈ । ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਇੱਕ ਲੱਖ 73 ਹਜ਼ਾਰ 763 ਹੋ ਗਈ ਹੈ । ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਕੋਰੋਨਾ ਦੇ 86422 ਸਰਗਰਮ ਮਾਮਲੇ ਹਨ, ਜਦਕਿ ਹੁਣ ਤੱਕ 4971 ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ 82369 ਲੋਕ ਠੀਕ ਹੋ ਚੁੱਕੇ ਹਨ ।
ਦੇਸ਼ ਵਿੱਚ ਇਸ ਵਾਇਰਸ ਦਾ ਸਭ ਤੋਂ ਵੱਧ ਅਸਰ ਮਹਾਂਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਸ਼ੁੱਕਰਵਾਰ ਨੂੰ 2682 ਨਵੇਂ ਕੇਸ ਸਾਹਮਣੇ ਆਏ । ਜਿਸ ਤੋਂ ਬਾਅਦ ਇੱਥੇ ਸੰਕਰਮਿਤ ਦੀ ਗਿਣਤੀ 62,000 ਨੂੰ ਪਾਰ ਕਰ ਗਈ ਹੈ । ਹੁਣ ਰਾਜ ਵਿੱਚ ਕੁੱਲ 62,228 ਵਿਅਕਤੀ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ । ਮਹਾਂਰਾਸ਼ਟਰ ਵਿੱਚ ਇੱਕ ਦਿਨ ਵਿੱਚ 116 ਲੋਕਾਂ ਦੀ ਮੌਤ ਹੋ ਗਈ ਹੈ । ਇਹ ਕਿਸੇ ਵਿੱਚ ਇੱਕ ਦਿਨ ਵਿੱਚ ਹੋਈਆਂ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਹੈ । ਇਸ ਨਾਲ ਰਾਜ ਵਿਚ ਮਰਨ ਵਾਲਿਆਂ ਦੀ ਗਿਣਤੀ 2000 ਨੂੰ ਪਾਰ ਕਰ ਗਈ ਹੈ । ਹੁਣ ਤੱਕ ਮਹਾਂਰਾਸ਼ਟਰ ਵਿੱਚ ਇਸ ਵਾਇਰਸ ਕਾਰਨ ਕੁੱਲ 2098 ਲੋਕਾਂ ਦੀ ਮੌਤ ਹੋ ਚੁੱਕੀ ਹੈ ।
ਦਰਅਸਲ, ਇਕੋ ਦਿਨ ਵਿੱਚ ਰਿਪੋਰਟ ਹੋਈਆਂ ਮੌਤਾਂ ਵਿੱਚੋਂ ਮਹਾਂਰਾਸ਼ਟਰ ਵਿੱਚ 85, ਗੁਜਰਾਤ ਵਿੱਚ 22, ਦਿੱਲੀ ਵਿੱਚ 13, ਤਾਮਿਲਨਾਡੂ ਵਿੱਚ 12, ਮੱਧ ਪ੍ਰਦੇਸ਼ ਵਿੱਚ 8, ਰਾਜਸਥਾਨ ਵਿੱਚ 7, ਪੱਛਮੀ ਬੰਗਾਲ ਵਿੱਚ 6, ਤੇਲੰਗਾਨਾ ਵਿੱਚ 4 ਅਤੇ ਜੰਮੂ ਤੇ ਕਸ਼ਮੀਰ, ਆਂਧਰਾ ਪ੍ਰਦੇਸ਼ ਤੇ ਹਰਿਆਣਾ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਹੁਣ ਤਕ ਹੋਈਆਂ ਮੌਤਾਂ ਵਿੱਚੋਂ 1982 ਮੌਤਾਂ ਨਾਲ ਮਹਾਂਰਾਸ਼ਟਰ ਸੂਚੀ ਵਿੱਚ ਸਿਖਰ ’ਤੇ ਹੈ । ਗੁਜਰਾਤ ਤੇ ਮੱਧ ਪ੍ਰਦੇਸ਼ ਕ੍ਰਮਵਾਰ 960 ਤੇ 321 ਮੌਤਾਂ ਨਾਲ ਦੂਜੇ ਤੇ ਤੀਜੇ ਸਥਾਨ ’ਤੇ ਹਨ । ਦਿੱਲੀ ਵਿੱਚ 316, ਪੱਛਮੀ ਬੰਗਾਲ 295, ਉੱਤਰ ਪ੍ਰਦੇਸ਼ 197, ਰਾਜਸਥਾਨ 180, ਪੰਜਾਬ 40 ਤੇ ਹਰਿਆਣਾ ਵਿੱਚ 19 ਤੇ ਹਿਮਾਚਲ ਪ੍ਰਦੇਸ਼ ਵਿੱਚ 5 ਮੌਤਾਂ ਹੋ ਚੁੱਕੀਆਂ ਹਨ ।