Youtube ਹੁਣ ਉਨ੍ਹਾਂ ਵੀਡੀਓ ਨੂੰ ਲੇਬਲ ਕਰਨ ਦੀ ਮੰਗ ਕਰ ਰਿਹਾ ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਏ ਗਏ ਹਨ। ਇਹ ਲੇਬਲ ਇਸ ਲਈ ਜ਼ਰੂਰੀ ਹੈ ਕਿਉਂਕਿ ਕਈ ਵਾਰ ਏਆਈ ਦੀ ਮਦਦ ਨਾਲ ਬਣਾਏ ਗਏ ਵੀਡੀਓ ਅਸਲੀ ਦਿਖਦੇ ਹਨ, ਜਿਸ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕਦਾ ਹੈ। ਯੂਟਿਊਬ ਚਾਹੁੰਦਾ ਹੈ ਕਿ ਤੁਸੀਂ ਇਹ ਸਾਫ-ਸਾਫ ਦੇਖ ਸਕੋ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਉਹ ਅਸਲੀ ਹਨ ਜਾਂ ਏਆਈ ਦੀ ਮਦਦ ਨਾਲ ਬਣਾਇਆ ਗਿਆ ਹੈ। ਇਸ ਲਈ ਉਹ ਵੀਡੀਓ ਬਣਾਉਣ ਵਾਲਿਆਂ ਨੂੰ ਕਹਿ ਰਿਹਾ ਹੈ ਕਿ ਉਹ ਖੁਦ ਹੀ ਆਪਣੇ ਵੀਡੀਓ ਨੂੰ ਲੇਬਲ ਕਰੇ।
YouTube ਨੇ ਇਸ ਹਫਤੇ ਨਵਾਂ ਟੂਲ ਲਾਂਚ ਕੀਤਾ ਹੈ। ਹੁਣ ਵੀਡੀਓ ਬਣਾਉਣ ਵਾਲਿਆਂ ਨੂੰ ਇਹ ਦੱਸਣਾ ਹੋਵੇਗਾ ਕਿ ਉਹ ਜੋ ਵੀਡੀਓ ਦਿਖਾ ਰਹੇ ਹਨ ਉਹ ਅਸਲੀ ਹਨ ਜਾਂ ਕੰਪਿਊਟਰ ਪ੍ਰੋਗਰਾਮ (AI) ਦੀ ਮਦਦ ਨਾਲ ਬਣਾਏ ਗਏ ਹਨ। ਇਹ ਲੇਬਲ ਸਿਰਫ ਲੰਬੇ ਵੀਡੀਓ ਲਈ ਨਹੀਂ ਸਗੋਂ ਛੋਟੇ Shorts ਲਈ ਵੀ ਜ਼ਰੂਰੀ ਹੋਣਗੇ। ਹਾਲਾਂਕਿ ਜੇਕਰ ਵੀਡੀਓ ਵਿਚ ਥੋੜ੍ਹਾ ਬਦਲਾਅ ਕੀਤਾ ਗਿਆ ਹੈ ਜਿਵੇਂ ਫਿਲਟਰ ਲਗਾਉਣਾ ਜਾਂ ਬੈਕਗਰਾਊਂਡ ਬਲਰ ਕਰਨਾ ਤਾਂ ਉਨ੍ਹਾਂ ਲਈ ਵੱਖ ਤੋਂ ਲੇਬਲ ਲਗਾਉਣ ਦੀ ਲੋੜ ਨਹੀਂ ਹੋਵੇਗੀ।
ਵੱਡੇ ਆਨਲਾਈਨ ਪਲੇਟਫਾਰਮ (Meta, YouTube, Google) ਹੁਣ ਪ੍ਰੇਸ਼ਾਨ ਹਨ ਕਿਉਂਕਿ ਲੋਕ ਏਆਈ ਦੀ ਮਦਦ ਨਾਲ ਗਲਤ ਖਬਰਾਂ ਤੇ ਫੇਕ ਨਿਊਜ਼ ਫੈਲਾ ਸਕਦੇ ਹਨ।ਸਰਕਾਰ ਦਾ ਕਹਿਣਾ ਸਾਫ ਹੈ ਕਿ ਇਨ੍ਹਾਂ ਕੰਪਨੀਆਂ ਨੂੰ ਖੁਦ ਹੀ ਅੱਗੇ ਵਧ ਕੇ ਅਜਿਹੀਆਂ ਚੀਜ਼ਾਂ ਨੂੰ ਰੋਕਣ ਦਾ ਤਰੀਕਾ ਲੱਭਣਾ ਹੋਵੇਗਾ।
ਇਹ ਵੀ ਪੜ੍ਹੋ : ਖੰਨਾ ਦੀ ਇਮੀਗ੍ਰੇਸ਼ਨ ਕੰਪਨੀ ‘ਤੇ ਲੱਗੇ ਧੋਖਾਧੜੀ ਦੇ ਇਲਜ਼ਾਮ, ਨੌਜਵਾਨਾਂ ਦੇ ਪੈਸੇ ਤੇ ਡਾਕੂਮੈਂਟਸ ਲੈ ਹੋਈ ਫਰਾਰ
ਭਾਰਤ ਤੇ ਅਮਰੀਕਾ ਵਿਚ ਇਸ ਸਾਲ ਚੋਣਾਂ ਹਨ ਤੇ ਕੰਟੈਂਟ ਕਾਰਨ ਏਆਈ ਟਾਰਗੈੱਟ ‘ਤੇ ਹੈ। ਅਜਿਹੇ ਵਿਚ ਯੂਟਿਊਬ ਨੂੰ ਚੈੱਕ ਕਰਨਾ ਹੋਵੇਗਾ ਜੋ ਏਆਈ ਜਨਰੇਟੇਡ ਵੀਡੀਓ ਪੋਸਟ ਹੋਇਆ ਹੈ, ਉਸ ਵਿਚ ਲੇਬ ਲੱਗਾ ਹੈ ਜਾਂ ਨਹੀਂ। ਯੂਟਿਊਬ ‘ਤੇ ਮੌਜੂਦ ਕੰਟੈਂਟ ਨਾਲ ਜੁੜੀਆਂ ਕੁਝ ਹੋਰ ਪ੍ਰੇਸ਼ਾਨੀਆਂ ਵੀ ਹਨ ਜਿਨ੍ਹਾਂ ਨੂੰ ਮੈਨੇਜ ਕਰਨਾ ਮੁਸ਼ਕਲ ਹੈ ਪਰ ਉਮੀਦ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜ਼ਮਾਨੇ ਵਿਚ ਇਹ ਬੇਹਤਰ ਤਰੀਕੇ ਨਾਲ ਮੈਨੇਜ ਕੀਤੀ ਜਾ ਸਕਣਗੀਆਂ।
ਵੀਡੀਓ ਲਈ ਕਲਿੱਕ ਕਰੋ -: