ਸ੍ਰੀ ਮੁਕਤਸਰ ਸਾਹਿਬ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਦਿਲ ਦੀ ਮਰੀਜ਼ ਬਜ਼ੁਰਗ ਮਹਿਲਾ ਦੀ ਮੌਤ ਹੋ ਜਾਂਦੀ ਹੈ। ਸਸਕਾਰ ਮਗਰੋਂ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਜਦੋਂ ਬਜ਼ੁਰਗ ਦੇ ਫੁੱਲ ਚੁਗੇ ਜਾਂਦੇ ਹਨ ਤਾਂ ਫੁੱਲਾਂ ਵਿਚੋਂ ਜੋ ਨਿਕਲਦਾ ਹੈ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
ਸਸਕਾਰ ਮਗਰੋਂ ਮਾਤਾ ਜੀ ਦੇ ਫੁੱਲਾਂ ਵਿਚੋਂ ਕਈ ਤਾਰਾਂ ਤੇ ਮੈਟਲ ਵਰਗੀਆਂ ਚੀਜ਼ਾਂ ਮਿਲੀਆਂ ਹਨ। ਦੱਸ ਦੇਈਏ ਕਿ ਬਜ਼ੁਰਗ ਮਹਿਲਾ ਦਿਲ ਦੀ ਮਰੀਜ਼ ਸੀ ਤੇ ਡਾਕਟਰਾਂ ਵੱਲੋਂ ਉਸ ਦਾ ਆਪ੍ਰੇਸ਼ਨ ਕੀਤਾ ਗਿਆ ਸੀ। ਡਾਕਟਰ ਵੱਲੋਂ ਬਜ਼ੁਰਗ ਮਹਿਲਾ ਦੇ ਸਰੀਰ ਵਿਚ ਸਟੰਟ ਪਾਇਆ ਗਿਆ ਸੀ। ਹੁਣ ਪਰਿਵਾਰ ਵਾਲਿਆਂ ਵੱਲੋਂ ਡਾਕਟਰ ‘ਤੇ ਲਾਪ੍ਰਵਾਹੀ ਦੇ ਇਲਜ਼ਾਮ ਲਗਾਏ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: