ਪ੍ਰਯਾਗਰਾਜ ਵਿਚ ਚੱਲ ਰਹੇ ਮਹਾਕੁੰਭ ਵਿਚ ਮੌਨੀ ਅਮਾਵਸ ਦੇ ਅਮ੍ਰਿਤ ਇਸਨਾਨ ਦੌਰਾਨ ਬੁਰੀ ਤਰ੍ਹਾਂ ਤੋਂ ਭਗਦੜ ਮਚ ਗਈ। ਇਸ ਦੀ ਵਜ੍ਹਾ ਕਾਰਨ ਭੀੜ ਦਾ ਸੰਗਮ ਘਾਟ ਵੱਲ ਪਹੁੰਚਣਾ ਸੀ ਜਿਸ ਦੀ ਵਜ੍ਹਾ ਤੋਂ ਸੰਗਮ ਘਾਟ ‘ਤੇ ਦਬਾਅ ਵਧਣ ਲੱਗਾ। ਬੇਕਾਬੂ ਭੀੜ ਨੂੰ ਦੇਖਦੇ ਹੋਏ ਹਾਦਸੇ ਦਾ ਖਦਸ਼ਾ ਕਮਿਸ਼ਨ ਵਿਜੇ ਵਿਸ਼ਵਾਸ ਪੰਤ ਨੂੰ ਸ਼ਾਇਦ ਪਹਿਲਾਂ ਹੀ ਹੋ ਗਿਆ ਸੀ। ਇਸ ਲਈ ਉਹ ਲਗਾਤਾਰ ਅਨਾਊਸਮੈਂਟ ਕਰਕੇ ਸ਼ਰਧਾਲੂਆਂ ਤੋਂ ਘਾਟਾਂ ‘ਤੇ ਨਾ ਸੌਣ ਤੇ ਜਲਦ ਇਸਨਾਨ ਕਰਕੇ ਵਾਪਸ ਜਾਣ ਦੀ ਅਪੀਲ ਕਰ ਰਹੇ ਸਨ।
ਘਾਟ ‘ਤੇ ਮੌਜੂਦ ਕਮਿਸ਼ਨਰ ਵਿਜੇ ਵਿਸ਼ਵਾਸ ਪੰਤ ਨਾ ਅਨਾਊਸਮੈਂਟ ਕਰਦੇ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਉਹ ਸ਼ਰਧਾਲੂਆਂ ਨੂੰ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਇਥੇ ਸੌਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਜੋ ਸੋਵਤ ਹੈ, ਉਹ ਖੋਵਤ ਹੈ…ਇਸ ਲਈ ਉਠੋ ਤੇ ਇਸਨਾਨ ਕਰੋ, ਸੁਰੱਖਿਅਤ ਰਹੋ। ਉਹ ਕਹਿ ਰਹੇ ਹਨ ਕਿ ਹੋਰ ਵੀ ਲੋਕ ਆਉਣਗੇ ਤਾਂ ਭਗਦੜ ਮਚਣ ਦੀ ਸੰਭਾਵਨਾ ਹੈ। ਜੋ ਲੋਕ ਪਹਿਲਾਂ ਆ ਗਏ ਹਨ ਉਨ੍ਹਾਂ ਨੂੰ ਪਹਿਲਾਂ ਇਸਨਾਨ ਕਰਕੇ ਚਲੇ ਜਾਣਾ ਚਾਹੀਦਾ ਹੈ। ਉਹ ਲਗਾਤਾਰ ਅਪੀਲ ਕਰ ਰਹੇ ਹਨ ਕਿ ਜੋ ਪਹਿਲਾਂ ਆ ਗਏ ਹਨ ਉਹ ਸੌਣ ਨਹੀਂ ਸਗੋਂ ਉਠਣ ਤੇ ਜਲਦੀ ਇਸਨਾਨ ਕਰਨ।
https://www.facebook.com/dailypostludhiana/videos/487030147778415
ਇਹ ਵੀ ਪੜ੍ਹੋ : ਡੱਲੇਵਾਲ ਦਾ ਮ.ਰ.ਨ ਵਰਤ 65ਵੇਂ ਦਿਨ ‘ਚ ਦਾਖਲ, ਕਿਸਾਨ ਅੰਦੋਲਨ ‘ਤੇ ਸੁਪਰੀਮ ਕੋਰਟ ‘ਚ ਅੱਜ ਹੋਵੇਗੀ ਸੁਣਵਾਈ
ਦੂਜੇ ਪਾਸੇ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ ਜੋ ਭਗਦੜ ਤੋਂ ਥੋੜ੍ਹੀ ਦੇਰ ਪਹਿਲਾਂ ਦਾ ਹੈ। ਇਸ ਵੀਡੀਓ ਵਿਚ ਇਸਨਾਨ ਲਈ ਪਹੁੰਚਣ ਵਾਲੇ ਲੋਕ ਬੈਰੀਕੇਡਿੰਗ ਟੱਪ ਕੇ ਭੱਜਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿਚ ਬੇਕਾਬੂ ਭੀੜ ਅੱਗੇ ਭੱਜਦੀ ਹੋਈ ਦਿਖਾਈ ਦੇ ਰਹੀ ਹੈ। ਦਰਅਸਲ ਸਹੀ ਵਿਵਸਥਾ ਲਈ ਸੜਕ ਕਿਨਾਰੇ ਬੈਰੀਕੇਡਿੰਗ ਬਣਾਏ ਗਏ ਸਨ ਤਾਂ ਕਿ ਲੋਕ ਸਿੱਧਾ ਸੜਕ ‘ਤੇ ਚੱਲ ਸਕਣ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2024/12/maxresdefault.jpg)