ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਸਨੌਲੀ ਕਸਬੇ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ 4.49 ਲੱਖ ਰੁਪਏ ਦੀ ਸਾਈਬਰ ਧੋਖਾਧੜੀ ਹੋਈ ਹੈ। ਠੱਗਾਂ ਨੇ ਨੌਜਵਾਨ ਨੂੰ ਬੈਂਕ ਮੁਲਾਜ਼ਮ ਦੱਸ ਕੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਠੱਗਾਂ ਨੇ ਉਸ ਦੇ ਮੋਬਾਈਲ ਦੀ ਸਕਰੀਨ ਹੈਕ ਕਰ ਲਈ ਅਤੇ ਉਸ ਦਾ ਖਾਤਾ ਖਾਲੀ ਕਰ ਲਿਆ।
ਧੋਖਾਧੜੀ ਦੀ ਸ਼ਿਕਾਇਤ ਪੀੜਤ ਨੇ ਸਾਈਬਰ ਕ੍ਰਾਈਮ ਨੰਬਰ, ਬੈਂਕ ਨੂੰ ਦਿੱਤੀ। ਪਰ ਉਸਦੇ ਪੈਸੇ ਵਾਪਸ ਨਹੀਂ ਕੀਤੇ ਗਏ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾ ਦਿੱਤਾ ਸੀ। ਥਾਣਾ ਸਨੌਲੀ ਨੂੰ ਦਿੱਤੀ ਸ਼ਿਕਾਇਤ ਵਿੱਚ ਅਮਿਤ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਸਨੌਲੀ ਕਲਾਂ ਦਾ ਰਹਿਣ ਵਾਲਾ ਹੈ। 12 ਨਵੰਬਰ ਨੂੰ ਉਸ ਦੇ ਫੋਨ ‘ਤੇ ਕਾਲ ਆਈ। ਜਿਸ ਨੇ ਬੈਂਕ ਮੁਲਾਜ਼ਮ ਵਜੋਂ ਗੱਲ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਨੇ ਕ੍ਰੈਡਿਟ ਕਾਰਡ ਦੀ ਲਿਮਟ ਵਧਾਉਣ ਬਾਰੇ ਪੁੱਛਿਆ। ਇਸ ਤੋਂ ਬਾਅਦ ਦੱਸਿਆ ਕਿ ਉਹ ਐਕਸਿਸ ਬੈਂਕ ਦੀ ਹੈੱਡ ਬ੍ਰਾਂਚ ਪੁਣੇ ਨਾਲ ਗੱਲ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਅਮਿਤ ਅਨੁਸਾਰ ਕਥਿਤ ਬੈਂਕ ਕਰਮਚਾਰੀ ਉਸ ਨੂੰ 3-4 ਦਿਨਾਂ ਤੱਕ ਫੋਨ ਕਰਦੇ ਰਹੇ। ਸ਼ੱਕ ਪੈਣ ‘ਤੇ ਅਮਿਤ ਨੇ ਐਕਸਿਸ ਬੈਂਕ ਜਾ ਕੇ ਮੈਨੇਜਰ ਨਾਲ ਗੱਲ ਕੀਤੀ। ਮੈਨੇਜਰ ਨੇ ਦੱਸਿਆ ਕਿ ਇਹ ਐਕਸਿਸ ਬੈਂਕ ਕਸਟਮਰ ਕੇਅਰ ਨੰਬਰ ਨਹੀਂ ਹੈ। 15 ਨਵੰਬਰ ਸ਼ਾਮ 5:30 ਵਜੇ ਠੱਗਾਂ ਨੇ ਫਿਰ ਫੋਨ ਕੀਤਾ। ਇਸ ਵਾਰ ਗੱਲਬਾਤ ਦੌਰਾਨ ਉਨ੍ਹਾਂ ਨੇ ਉਸ ਦੇ ਮੋਬਾਈਲ ਦੀ ਸਕਰੀਨ ਹੈਕ ਕਰਕੇ ਉਸ ਦੇ ਖਾਤੇ ਵਿੱਚੋਂ 4 ਲੱਖ 49 ਹਜ਼ਾਰ 416 ਰੁਪਏ ਕਢਵਾ ਲਏ।