Delhi borders sealed: ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਹੈ । ਰਾਜਧਾਨੀ ਦਿੱਲੀ ਦੀ ਸਰਹੱਦ ਨੂੰ ਹੁਣ ਅਗਲੇ ਇੱਕ ਹਫਤੇ ਲਈ ਸੀਲ ਕਰਨ ਦਾ ਫੈਸਲਾ ਲਿਆ ਗਿਆ ਹੈ । ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਫੈਸਲਾ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ । ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਦਾ ਇਹ ਫੈਸਲਾ ਉਦੋਂ ਆਇਆ ਹੈ ਜਦੋਂ ਨੋਇਡਾ-ਗਾਜ਼ੀਆਬਾਦ ਵਰਗੇ ਸ਼ਹਿਰਾਂ ਨੇ ਪਹਿਲਾਂ ਹੀ ਦਿੱਲੀ ਨਾਲ ਲੱਗਦੀ ਸਰਹੱਦ ਬੰਦ ਕਰ ਦਿੱਤੀ ਹੈ ।
ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਨੇ ਲਾਕਡਾਊਨ-5 ਨਾਲ ਸਬੰਧਿਤ ਰਿਆਇਤਾਂ ਦਾ ਐਲਾਨ ਕੀਤਾ । ਪਰ ਸਭ ਤੋਂ ਵੱਡਾ ਫੈਸਲਾ ਦਿੱਲੀ ਦੀ ਸਰਹੱਦ ਨੂੰ ਸੀਲ ਕਰਨ ਦਾ ਰਿਹਾ । ਅਰਵਿੰਦ ਕੇਜਰੀਵਾਲ ਨੇ ਇਸ ਬਾਰੇ ਜਨਤਾ ਤੋਂ ਸੁਝਾਅ ਵੀ ਮੰਗੇ ਹਨ, ਜੋ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਭੇਜੇ ਜਾ ਸਕਦੇ ਹਨ ।
ਇਸ ਤੋਂ ਦਿੱਲੀ ਸਰਕਾਰ ਵੱਲੋਂ ਸੁਝਾਅ ਲਈ ਕੁਝ ਨੰਬਰ ਜਾਰੀ ਕੀਤੇ ਗਏ ਹਨ । ਜਿਨ੍ਹਾਂ ਵਿੱਚ 8800007722,1031 , Delhicm.suggestions@gmail.com ਆਦਿ ਜਾਰੀ ਕੀਤੇ ਗਏ ਹਨ । ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਤੋਂ ਸੁਝਾਅ ਮੰਗੇ ਹਨ ਕਿ ਕੀ ਸਿਰਫ ਦਿੱਲੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੀ ਦਿੱਲੀ ਦੇ ਹਸਪਤਾਲਾਂ ਵਿੱਚ ਇਲਾਜ ਕਰਨ ਦਿੱਤਾ ਜਾਵੇ । ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਹੱਦ ਦੇ ਖੁੱਲ੍ਹਣ ਕਾਰਨ ਦੂਸਰੇ ਰਾਜਾਂ ਦੇ ਲੋਕ ਇੱਥੇ ਇਲਾਜ ਲਈ ਆਉਂਦੇ ਹਨ, ਪਰ ਹੁਣ ਕੋਰੋਨਾ ਦੇ ਕੇਸ ਵੱਧ ਰਹੇ ਹਨ, ਫਿਰ ਅਜਿਹੀ ਮੰਗ ਸਾਹਮਣੇ ਆ ਰਹੀ ਹੈ । ਹਾਲਾਂਕਿ, ਇਸ ਬਾਰੇ ਕੋਈ ਫੈਸਲਾ ਲੋਕਾਂ ਦੇ ਸੁਝਾਵਾਂ ਤੋਂ ਬਾਅਦ ਹੀ ਲਿਆ ਜਾਵੇਗਾ ।
ਦੱਸ ਦੇਈਏ ਕਿ ਕੇਜਰੀਵਾਰ ਨੇ ਐਲਾਨ ਕਰਦਿਆਂ ਕਿਹਾ ਕਿ ਲਾਕਡਾਊਨ 4 ਵਿੱਚ ਜੋ ਛੋਟ ਦਿੱਤੀ ਗਈ ਸੀ, ਉਹ ਜਾਰੀ ਰਹੇਗੀ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੈਲੂਨ ਦੀਆਂ ਦੁਕਾਨਾਂ ਖੁਲ੍ਹੀਆਂ ਰਹਿਣਗੀਆਂ, ਆਟੋ, ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਆਦਿ ਖੁਲ੍ਹੀਆਂ ਰਹਿਣਗੀਆਂ । ਜ਼ਿਕਰਯੋਗ ਹੈ ਕਿ ਲਾਕਡਾਊਨ 5 ਯਾਨੀ ਅਨਲਾਕ 1 ਦੇ ਤਹਿਤ ਗ੍ਰਹਿ ਮੰਤਰਾਲੇ ਨੇ ਇੱਕ ਰਾਜ ਤੋਂ ਦੂਜੇ ਰਾਜ ਨੂੰ ਪੂਰੀ ਛੋਟ ਦਿੱਤੀ ਗਈ ਹੈ, ਪਰ ਅੰਤਮ ਫੈਸਲਾ ਰਾਜ ਸਰਕਾਰਾਂ ਲੈ ਰਹੀਆਂ ਹਨ । ਨੋਇਡਾ, ਗਾਜ਼ੀਆਬਾਦ ਨੇ ਦਿੱਲੀ ਨਾਲ ਲੱਗਦੀ ਸਰਹੱਦ ਬੰਦ ਰੱਖੀ ਹੋਈ ਹੈ, ਜਦੋਂ ਕਿ ਗੁਰੂਗਰਾਮ ਨੇ ਇਸਨੂੰ ਲੰਬੇ ਸਮੇਂ ਬਾਅਦ ਖੋਲ੍ਹਿਆ ਹੈ । ਪਰ ਹੁਣ ਦਿੱਲੀ ਨੇ ਸਾਰੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ।