delhi government launches new twitter handle: ਦਿੱਲੀ ਸਰਕਾਰ ਨੇ ਲੋਕਾਂ ਦੀ ਕੋਰੋਨਾ ਨਾਲ ਜੁੜੀਆਂ ਸਮੱਸਿਆਵਾਂ, ਪ੍ਰਸ਼ਨਾਂ ਅਤੇ ਸ਼ਿਕਾਇਤਾਂ ਦੇ ਹੱਲ ਲਈ ਇੱਕ ਨਵਾਂ ਟਵਿੱਟਰ ਹੈਂਡਲ ਲਾਂਚ ਕੀਤਾ ਹੈ। @DelhiVsCorona ਨਾਮ ਦੇ ਇਸ ਟਵਿੱਟਰ ਹੈਂਡਲ ‘ਤੇ, ਲੋਕ ਕੋਰੋਨਾ ਨਾਲ ਜੁੜੀ ਸਹੀ ਜਾਣਕਾਰੀ ਪ੍ਰਾਪਤ ਕਰ ਸਕਣਗੇ ਅਤੇ ਇਸ ਨਾਲ ਜੁੜੇ ਸਾਰੇ ਪ੍ਰਸ਼ਨਾਂ ਦੇ ਜਵਾਬ ਵੀ ਪ੍ਰਾਪਤ ਕਰ ਸਕਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਟੀਮ ਬਣਾਈ ਹੈ ਜੋ ਇਸ ਟਵਿੱਟਰ ਹੈਂਡਲ ‘ਤੇ ਨਜ਼ਰ ਰੱਖੇਗੀ। ਇਹ ਟੀਮ ਦਿੱਲੀ ਦੇ ਸਰਕਾਰੀ ਹਸਪਤਾਲਾਂ ਦੀ ਲਾਈਵ ਸਥਿਤੀ ਦੀ ਨਿਗਰਾਨੀ ਕਰੇਗੀ ਅਤੇ ਠੋਸ ਜਾਣਕਾਰੀ ਪ੍ਰਦਾਨ ਕਰੇਗੀ।
ਇਹ ਟੀਮ ਇਸ ਟਵਿੱਟਰ ਹੈਂਡਲ ਨਾਲ ਮਰੀਜ਼ਾਂ ਅਤੇ ਡਾਕਟਰਾਂ ਦੀਆਂ ਮੁਸ਼ਕਿਲਾਂ ਨੂੰ ਵੀ ਹੱਲ ਕਰੇਗੀ। ਟਵਿੱਟਰ ਉਪਭੋਗਤਾ @DelhiVsCorona ਨੂੰ ਟੈਗ ਕਰ ਟਵੀਟ ਰਾਹੀਂ ਰਾਸ਼ਨ, ਚੈੱਕਅਪ, ਹਸਪਤਾਲ ਨਾਲ ਜੁੜੇ ਪ੍ਰਸ਼ਨ ਵੀ ਪੁੱਛ ਸਕਦੇ ਹਨ। ਇਹ ਟੀਮ ਜਲਦੀ ਤੋਂ ਜਲਦੀ ਸਹੀ ਜਵਾਬ ਦੇ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ।
30 Covid-19 vaccines: ਕੋਰੋਨਾ ਵਾਇਰਸ ਮਹਾਮਾਰੀ (ਕੋਵਿਡ-19) ਲਈ 30 ਤੋਂ ਵੱਧ ਟੀਕੇ ਬਣਾਉਣ ਦਾ ਕੰਮ ਵੱਖ-ਵੱਖ ਪੜਾਵਾਂ ‘ਤੇ ਚੱਲ ਰਿਹਾ ਹੈ। ਭਾਰਤ ਵਿੱਚ ਇਨ੍ਹਾਂ ਟੀਕਿਆਂ ਵਿੱਚੋਂ ਕੁੱਝ ਦੀ ਖੋਜ ਚਲ ਰਹੀ ਹੈ। ਵਿਗਿਆਨੀਆਂ ਨੇ ਇਹ ਜਾਣਕਾਰੀ ਪ੍ਰਧਾਨ ਮੰਤਰੀ ਮੋਦੀ ਨੂੰ ਕੋਰੋਨਾ ਖਿਲਾਫ ਭਾਰਤ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਮੀਟਿੰਗ ਵਿੱਚ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਟੀਕਾ ਵਿਕਸਤ ਕਰਨ ਲਈ ਕਾਇਮ ਕੀਤੀ ਕੇ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ਵਿੱਚ ਟੀਕੇ ਦੇ ਵਿਕਾਸ, ਦਵਾਈਆਂ ਦੀ ਖੋਜ, ਕਲੀਨਿਕਲ ਜਾਂਚ ਅਤੇ ਟੈਸਟਿੰਗ ਵਿੱਚ ਭਾਰਤ ਦੇ ਯਤਨਾਂ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।