Delhi people suggests Kejriwal: ਨਵੀ ਦਿੱਲੀ: 17 ਮਈ ਤੋਂ ਬਾਅਦ ਦਿੱਲੀ ਵਿੱਚ ਕੀ-ਕੀ ਖੁੱਲ੍ਹਣਾ ਚਾਹੀਦਾ ਹੈ, ਇਸਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 5 ਲੱਖ ਤੋਂ ਵੱਧ ਸੁਝਾਅ ਮਿਲੇ ਹਨ। ਇਸ ਵਿਚ ਮਾਸਕ ਨਾ ਪਾਉਣ ਦੇ ਵਿਰੁੱਧ ਸਖਤ ਕਾਰਵਾਈ, ਦੁਕਾਨਾਂ ਨੂੰ ਓਡ-ਈਵਨ ਨਾਲ ਖੋਲ੍ਹਣ ਦੇ ਵਿਚਾਰ ਸ਼ਾਮਿਲ ਹਨ। ਆਪਣੇ ਸੁਝਾਵਾਂ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹ ਕੇਂਦਰ ਸਰਕਾਰ ‘ਤੇ ਨਿਰਭਰ ਕਰਦਾ ਹੈ ਕਿ ਉਹ ਦਿੱਲੀ ਨੂੰ ਕਿੰਨੀ ਛੋਟ ਦੇਵੇਗਾ ।
ਬੰਦ ਕਰਨਾ ਸੀ ਸੌਖਾ, ਖੋਲ੍ਹਣਾ ਮੁਸ਼ਕਿਲ
ਦਿੱਲੀ ਦੇ ਮੁੱਖ ਮੰਤਰੀ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ । ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਲਾਕਡਾਊਨ ਕਰਨਾ ਅਸਾਨ ਸੀ, ਪਰ ਹਰ ਚੀਜ਼ ਨੂੰ ਦੁਬਾਰਾ ਖੋਲ੍ਹਣ ਲਈ ਬਹੁਤ ਮਿਹਨਤ ਕਰਨੀ ਪਵੇਗੀ. ਉਨ੍ਹਾਂ ਅੱਗੇ ਦੱਸਿਆ ਕਿ ਦਿੱਲੀ ਵਾਲਿਆਂ ਨੇ ਉਨ੍ਹਾਂ ਨੂੰ 5 ਲੱਖ ਤੋਂ ਵੱਧ ਸੁਝਾਅ ਦਿੱਤੇ ਹਨ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰੇ ਭਾਰਤ ਵਿੱਚ ਆਪਦਾ ਪ੍ਰਬੰਧਨ ਐਕਟ ਲਾਗੂ ਹੈ, ਅਜਿਹੀ ਸਥਿਤੀ ਵਿੱਚ ਕੇਂਦਰ ਸਰਕਾਰ ਕੋਲ ਵਧੇਰੇ ਅਧਿਕਾਰ ਹਨ । ਕੇਂਦਰ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿੰਦਾ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਾਮ 4 ਵਜੇ ਦਿੱਲੀ ਦੇ ਉਪ ਰਾਜਪਾਲ ਨਾਲ ਮੀਟਿੰਗ ਹੈ, ਜਿਸ ਵਿਚ ਇਨ੍ਹਾਂ ਸਾਰੇ ਸੁਝਾਵਾਂ ‘ਤੇ ਵਿਚਾਰ ਕੀਤਾ ਜਾਵੇਗਾ । ਫਿਰ ਕੇਂਦਰ ਸਰਕਾਰ ਹੀ ਅੰਤਮ ਫੈਸਲਾ ਲਵੇਗੀ।
ਮਾਸਕ ਨਾ ਪਾਉਣ ‘ਤੇ ਕੜੀ ਕਾਰਵਾਈ ਦਾ ਸੁਝਾਅ
ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਸੁਝਾਅ ਮਿਲੇ ਹਨ ਕਿ ਸਮਾਜਿਕ ਦੂਰੀਆਂ ਦੀ ਪਾਲਣਾ ਕਰਵਾਈ ਜਾਣੀ ਚਾਹੀਦੀ ਹੈ, ਮਾਸਕ ਨਾ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲੋਕਾਂ ਨੇ ਪਾਰਕ ਵਿੱਚ ਜਾਣ ਦੀ ਆਗਿਆ ਮੰਗੀ ਹੈ, ਤਾਂ ਜੋ ਯੋਗਾ ਅਤੇ ਸੈਰ ਕੀਤੀ ਜਾ ਸਕੇ।
ਟ੍ਰਾਂਸਪੋਰਟ ‘ਤੇ ਸੁਝਾਅ
ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਟ੍ਰਾਂਸਪੋਰਟ ‘ਤੇ ਵੀ ਸੁਝਾਅ ਦਿੱਤੇ ਗਏ ਹਨ। ਜਿਨ੍ਹਾਂ ਵਿੱਚ ਉਨ੍ਹਾਂ ਦੱਸਿਆ ਕਿ ਆਟੋ ਰਿਕਸ਼ਾ, ਟੈਕਸੀਆਂ ਆਦਿ ਚਾਹੀਦੀਆਂ ਹਨ। ਕਿਹਾ ਗਿਆ ਹੈ ਕਿ ਆਟੋ ਵਿੱਚ ਇੱਕ ਸਵਾਰੀ ਅਤੇ ਟੈਕਸੀ ਵਿੱਚ ਦੋ ਸਵਾਰੀਆਂ ਨਾਲ ਚੱਲਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ. ਇਸ ਤੋਂ ਇਲਾਵਾ ਬੱਸਾਂ ਅਤੇ ਮੈਟਰੋ ਨੂੰ ਵੀ ਸ਼ਰਤਾਂ ਨਾਲ ਖੋਲ੍ਹਣ ਦੇ ਸੁਝਾਅ ਦਿੱਤੇ ਗਏ ਹਨ।