ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਰਵਾਈ ਕਰਦਿਆਂ ਸਫ਼ਲਤਾ ਹਾਸਿਲ ਕੀਤੀ ਹੈ। ਪੁਲਿਸ ਵੱਲੋਂ ਬੌਬੀ ਕਬੂਤਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ ਗੁਰੂਗ੍ਰਾਮ ਤੋਂ ਹੋਈ ਹੈ। ਦਿੱਲੀ ਪੁਲਿਸ ਦੀ ਜਾਂਚ ਅਨੁਸਾਰ, ਬੌਬੀ ਕਬੂਤਰ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਰੇਕੀ ਕੀਤੀ ਸੀ। ਉਹ ਪਿਛਲੇ 7 ਸਾਲਾਂ ਤੋਂ ਫਰਾਰ ਚੱਲ ਰਿਹਾ ਸੀ।
ਜਾਣਕਾਰੀ ਅਨੁਸਾਰ ਮੂਸੇਵਾਲਾ ਦੇ ਕਤਲ ਲਈ ਜ਼ਿੰਮੇਵਾਰ ਸ਼ੂਟਰ ਸ਼ਾਹਰੁਖ ਦੇ ਸੰਪਰਕ ਵਿੱਚ ਸੀ। ਹਾਲਾਂਕਿ, ਸ਼ਾਹਰੁਖ ਨੇ ਬਾਅਦ ਵਿੱਚ ਮੂਸੇਵਾਲਾ ਦੇ ਏਕੇ-47 ਵਾਲੇ ਬੰਦੂਕਧਾਰੀਆਂ ਨੂੰ ਦੇਖ ਕੇ ਕਤਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ, ਲਾਰੈਂਸ ਗੈਂਗ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਪੰਜਾਬ ਅਤੇ ਹਰਿਆਣਾ ਦੇ ਸ਼ੂਟਰਾਂ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮਾਛੀਵਾੜਾ ਸਾਹਿਬ ਦੇ BPEO ਨੂੰ ਕੀਤਾ ਸਸਪੈਂਡ, 3 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
ਵੀਡੀਓ ਲਈ ਕਲਿੱਕ ਕਰੋ -:
























