Dharmendra Hema Malini Anniversary: ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਜੋੜੀ ਬੀ ਟਾਊਨ ਦੀ ਪਸੰਦੀਦਾ ਜੋੜੀਆਂ ਵਿੱਚੋਂ ਇੱਕ ਹੈ। ਸਾਰੇ ਜਾਣਦੇ ਹਨ ਕਿ 84 ਸਾਲ ਦੇ ਐਕਟਰ ਨੇ ਹੇਮਾ ਮਾਲੀ ਨਾਲ ਦੂਜਾ ਵਿਆਹ ਕੀਤਾ ਸੀ। ਦੱਸ ਦਈਏ ਕਿ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਅੱਜ ਵੈਡਿੰਗ ਐਨੀਵਰਸਰੀ ਹੈ। ਇਸ ਖਾਸ ਮੌਕੇ ਤੇ ਧੀ ਈਸ਼ਾ ਦਿਓਲ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਦੋਵਾਂ ਨੂੰ ਵਧਾਈ ਦਿੱਤੀ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਈਸ਼ਾ ਦਿਓਲ ਨੇ ਲਿਖਿਆ ਕਿ “ਹੈਪੀ ਵੈਡਿੰਗ ਐਨੀਵਰਸਿਰੀ ਮੇਰੇ ਪਿਆਰੇ ਮਾਤਾ ਪਿਤਾ ।
ਆਈ ਲਵ ਯੂ ਸੋ ਮਚ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਤੁਹਾਡਾ ਇਹ ਸਾਥ ਹਮੇਸ਼ਾ ਹੀ ਬਣਿਆ ਰਹੇ ਅਤੇ ਇਸੇ ਤਰ੍ਹਾਂ ਤੁਸੀਂ ਇਸ ਸਾਥ ਦਾ ਅਨੰਦ ਮਾਣਦੇ ਰਹੋ” ।ਬਾਲੀਵੁੱਡ ਵਿੱਚ ਆਉਣ ਤੋਂ ਬਾਅਦ ਧਰਮਿੰਦਰ ਦਾ ਦਿਲ ਹੇਮਾ ਮਾਲਿਨੀ ‘ਤੇ ਆ ਗਿਆ। ਉਹ ਉਨ੍ਹਾਂ ਦੇ ਨਾਲ ਪਾਗਲਾਂ ਦੀ ਤਰ੍ਹਾਂ ਪਿਆਰ ਕਰਨ ਲੱਗੇ। ਰਿਪੋਰਟ ਵਿੱਚ ਕਿਹਾ ਜਾਂਦਾ ਹੈ ਕਿ ਦੋਨਾਂ ਨੇ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ ਵਿਚ ਰਹਿਣ ਤੋਂ ਬਾਅਦ ਵਿਆਹ ਦਾ ਫੈਸਲਾ ਲਿਆ ਸੀ। ਪਰ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਅਤੇ ਬੱਚਿਆਂ ਨੂੰ ਉਨ੍ਹਾਂ ਦਾ ਵਿਆਹ ਮਨਜ਼ੂਰ ਨਹੀਂ ਸੀ।
ਰਿਪੋਰਟ ਦੀ ਮੰਨੀਏ ਤਾਂ ਜਦੋਂ ਧਰਮਿੰਦਰ ਦੇ ਅਫੇਅਰ ਅਤੇ ਵਿਆਹ ਦੇ ਬਾਰੇ ਵਿੱਚ ਪ੍ਰਕਾਸ਼ ਕੌਰ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਅਦਾਕਾਰ ਨੂੰ ਤਲਾਕ ਦੇਣ ਤੋਂ ਸਾਫ ਤੌਰ ‘ਤੇ ਇਨਕਾਰ ਕਰ ਦਿੱਤਾ ਸੀ।ਪਹਿਲੀ ਪਤਨੀ ਦੇ ਤਲਾਕ ਨਾ ਦੇਣ ‘ਤੇ ਧਰਮਿੰਦਰ ਨੇ ਧਰਮ ਬਦਲ ਕੇ ਇਸਲਾਮ ਧਰਮ ਰਾਹੀਂ ਹੇਮਾ ਮਾਲਨੀ ਨਾਲ 1979 ਵਿੱਚ ਵਿਆਹ ਕੀਤਾ ਸੀ। ਇਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਸਨ ਪਰ ਪ੍ਰਕਾਸ਼ ਕੌਰ ਨੇ ਸਾਰੀਆਂ ਖਬਰਾਂ ਅਤੇ ਅਫਵਾਹਾਂ ਨੂੰ ਗਲਤ ਦੱਸਿਆ ਸੀ। ਧਰਮਿੰਦਰ ਹੁਣ 84 ਸਾਲ ਦੇ ਹੋ ਚੁੱਕੇ ਹਨ। ਉਹ ਫਿਲਮਾਂ ਤੋਂ ਦੂਰ ਆਪਣੇ ਫਾਰਮ ਹਾਊਸ ਵਿੱਚ ਰਹਿੰਦੇ ਹਨ ਅਤੇ ਖੇਤੀ ਕਰਦੇ ਹਨ। ਆਪਣਾ ਸਾਰਾ ਸਮਾਂ ਹੁਣ ਅਦਾਕਾਰ ਉੱਥੇ ਹੀ ਬਿਤਾਉਂਦੇ ਹਨ। ਧਰਮਿੰਦਰ ਨੇ ਹੇਮਾ ਮਾਲਨੀ ਤੋਂ ਦੋ ਬੱਚੇ ਹਨ ਦੋਨੋਂ ਬੇਟੀਆਂ ਹਨ ਈਸ਼ਾ ਦਿਓਲ ਅਤੇ ਅਹਾਨਾ ਦਿਓਲ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸੰਨੀ ਦਿਓਲ ਆਪਣੇ ਪਿਤਾ ਧਰਮਿੰਦਰ ਨੂੰ ਕਾਫੀ ਪਿਆਰ ਕਰਦੇ ਹਨ। ਅਕਸਰ ਹੀ ਇਨ੍ਹਾਂ ਨੂੰ ਇਕੱਠੇ ਦੇਖਿਆ ਜਾਂਦਾ ਹੈ।