ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਬਾਲੀਵੁੱਡ ਦੇ ਬੈਸਟ ਕਪਲਸ ਵਿੱਚੋਂ ਇੱਕ ਮੰਨੇ ਜਾਂਦੇ ਹਨ। ਦੋਨਾਂ ਦੀ ਬਾਂਡਿੰਗ ਉਨ੍ਹਾਂ ਦੇ ਫੈਨਜ਼ ਨੂੰ ਬੇਹੱਦ ਪਸੰਦ ਹੈ। ਟਵਿੰਕਲ ਖੰਨਾ ਦੇ ਨਾਲ ਅਕਸ਼ੇ ਦੇ ਵਿਆਹ ਨੂੰ ਲੈ ਕੇ ਵੀ ਵੱਡੇ ਕਿੱਸੇ ਹਨ। ਆਪਣੀ ਬੇਟੀ ਟਵਿੰਕਲ ਖੰਨਾ ਸਾ ਵਿਆਹ ਅਕਸ਼ੇ ਕੁਮਾਰ ਨਾਲ ਕਰਨ ਲਈ ਪਹਿਲਾਂ ਅੱਕੀ ਦੀ ਹੋਣ ਵਾਲੀ ਸੱਸ ਡਿੰਪਲ ਕਪਾਡੀਆ ਉਨ੍ਹਾਂ ਨੂੰ ਗੇ ਸਮਝਦੀ ਸੀ। ਇਸ ਲਈ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਇੱਕ ਸ਼ਰਤ ਰੱਖੀ ਸੀ। ਸਾਲ 2016 ਵਿੱਚ ਅਕਸ਼ੇ ਤੇ ਟਵਿੰਕਲ, ਕਰਨ ਜੌਹਰ ਦੇ ਸ਼ੋਅ ਵਿੱਚ ਪਹੁੰਚੇ ਸਨ।
ਜਿੱਥੇ ਉਨ੍ਹਾਂ ਨੇ ਆਪਣੇ ਵਿਆਹ ਅਤੇ ਪਰਸਨਲ ਲਾਈਫ ਨਾਲ ਜੁੜੀਆਂ ਕਈ ਗੱਲਾਂ ਦੇ ਖੁਲਾਸੇ ਕੀਤੇ। ਸ਼ੋਅ ਵਿੱਚ ਟਵਿੰਕਲ ਨੇ ਆਪਣੇ ਵਿਆਹ ਨੂੰ ਲੈ ਕੇ ਸਭ ਤੋਂ ਵੱਡਾ ਖੁਲਾਸਾ ਇਹ ਕੀਤਾ ਸੀ ਕਿ ਉਨ੍ਹਾਂ ਦੀ ਮੰਮੀ ਅਕਸ਼ੇ ਨੂੰ ਗੇ ਸਮਝਦੀ ਸੀ। ਉਨ੍ਹਾਂ ਨੂੰ ਇਹ ਸ਼ੱਕ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਦੀ ਇੱਕ ਜਰਨਲਿਸਟ ਫਰੈਂਡ ਨੇ ਕਿਹਾ ਸੀ ਕਿ ਅਕਸ਼ੇ ਗੇ ਹਨ। ਇਸ ਤੋਂ ਬਾਅਦ ਜਦੋਂ ਸਾਡੇ ਵਿਆਹ ਦੀ ਗੱਲ ਸ਼ੁਰੂ ਹੋਈ ਤਾਂ ਉਨ੍ਹਾਂ ਨੇ ਅਕਸ਼ੇ ਦੇ ਬਾਰੇ ‘ਚ ਜਾਂਚ ਪੜਤਾਲ ਕਰਵਾਈ। ਅਕਸ਼ੇ ਤੇ ਟਵਿੰਕਲ ਖੰਨਾ ਦੀ ਦੋ ਵਾਰ ਮੰਗਣੀ ਹੋਈ ਪਰ ਟੁੱਟ ਗਈ। ਦਰਅਸਲ ਅਕਸ਼ੇ ਨੇ ਟਵਿੰਕਲ ਨੂੰ ਵਿਆਹ ਦੇ ਲਈ ਪ੍ਰਪੋਜ਼ ਕੀਤਾ ਸੀ। ਉਦੋਂ ਟਵਿੰਕਲ ਦੀ ਫਿਲਮ ਮੇਲਾ ਆਉਣ ਵਾਲੀ ਸੀ। ਟਵਿੰਕਲ ਕਾਨਫੀਡੈਂਸ ਸੀ ਕਿ ਫਿਲਮ ਸਫਲ ਹੋਵੇਗੀ। ਟਵਿੰਕਲ ਨੇ ਅਕਸ਼ੇ ਨੂੰ ਕਿਹਾ ਕਿ ਜੇਕਰ ਫ਼ਿਲਮ ਫਲਾਪ ਹੋਈ ਤਾਂ ਉਹ ਉਨ੍ਹਾਂ ਦੇ ਨਾਲ ਵਿਆਹ ਕਰ ਲਵੇਗੀ। ਮੇਲਾ ਫ਼ਿਲਮ ਫਲਾਪ ਹੋ ਗਈ ਅਤੇ ਉਨ੍ਹਾਂ ਨੇ ਅਕਸ਼ੇ ਨੂੰ ਹਾਂ ਕਹਿ ਦਿੱਤਾ ਪਰ ਇਸ ਤੋਂ ਬਾਅਦ ਵੀ ਉਹ ਅਕਸ਼ੇ ਨਾਲ ਵਿਆਹ ਨਹੀਂ ਕਰ ਸਕੀ।