District Magistrate announces : ਨਵਾਂਸ਼ਹਿਰ ਵਿਖੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਨਵੀਂ ਰੋਸਟਰ ਨੀਤੀ ਬਣਾਈ ਹੈ । ਇਸ ਅਧੀਨ ਨਵਾਂਸ਼ਹਿਰ ਵਿਖੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸਵੇਰੇ 7.00 ਵਜੇ ਤੋਂ ਸ਼ਾਮ 6.00 ਵਜੇ ਤਕ ਖੋਲ੍ਹੀਆਂ ਜਾਣਗੀਆਂ ਇਹ ਹੁਕਮ 25 ਮਈ ਤੋਂ ਲਾਗੂ ਕੀਤੇ ਜਾਣਗੇ। ਇਸ ਤੋਂ ਪਹਿਲਾਂ ਜਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਵਲੋਂ 17 ਮਈ ਨੂੰ ਰੋਸਟਰ ਨੀਤੀ ਵਿਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਸਨ। ਜਾਣਕਾਰੀ ਦਿੰਦਿਆਂ ਜਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਦੁੱਧ ਡੇਅਰੀ, ਮਿਲਕ ਬੂਥ ਪਲਾਂਟ, ਦਵਾਈਆਂ, ਮਠਿਆਈਆਂ ਦੀਆਂ ਦੁਕਾਨਾਂ, ਕੋਲਡ ਸਟੋਰ ਇਹ ਸਾਰਾ ਹਫਤੇ ਖੁੱਲ੍ਹਣਗੇ। ਸੋਮਵਾਰ ਤੋਂ ਸ਼ਨੀਵਾਰ ਨੂੰ ਬ੍ਰੈਡ ਬੇਕਰੀ, ਆਟਾ ਚੱਕੀਆਂ, ਐੱਲ. ਪੀ. ਜੀ. ਗੈਸ, ਪਸ਼ੂ ਫੀਡ, ਫਲ ਸਬਜ਼ੀਆਂ, ਕਰਿਆਨਾ, ਮੱਛੀ, ਮੀਟ, ਆਂਡਾ, ਦੋ ਪਹੀਆ ਅਤੇ ਚਾਰ ਪਹੀਆ ਵਾਹਨ ਨਾਲ ਸਬੰਧਤ ਦੁਕਾਨਾਂ ਅਤੇ ਆਟੋਮੋਬਾਈਲ ਏਜੰਸੀਆਂ, ਰਿਪੇਅਰ ਅਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ, ਲੋਹਾ, ਸੀਮੈਂਟ, ਸਰੀਆ, ਸੈਨੇਟਰੀ, ਐਲੂਮੀਨੀਅਮ, ਸ਼ੀਸ਼, ਖਾਦ, ਬੀਜ, ਕੀੜੇਮਾਰ ਦਵਾਈਆਂ, ਇਲੈਕਟ੍ਰਾਨਿਕਸ, ਕੰਪਿਊਟਰ ਦੇ ਨਵੇਂ ਸਾਮਾਨ ਆਦਿ ਦੀਆਂ ਦੁਕਾਨਾਂ ਖੁੱਲ੍ਹਣਗੀਆਂ।
ਇਸੇ ਤਰ੍ਹਾਂ ਮਨਿਆਰੀ, ਕੱਪੜਾ, ਰੇਡੀਮੇਡ ਕੱਪੜਾ, ਹੈਂਡਲੂਮ, ਜੁੱਤੇ, ਦਰਜੀ, ਫਰਨੀਚਰ, ਫੋਟੋਸਟੇਟ, ਬੈਗ, ਚਮੜੇ ਦੀਆਂ ਚੀਜ਼ਾਂ, ਖੇਡਾਂ ਦਾ ਸਾਮਾਨ, ਡਿਊਲਰੀ, ਭਾਂਡੇ ਦੀਆਂ ਦੁਕਾਨਾਂ, ਐਨੇਕਾਂ, ਗੈਸ ਚੁੱਲ੍ਹੇ ਰਿਪੇਅਰ, ਫੋਟੋਗ੍ਰਾਫਰ ਆਦਿ ਦੁਕਾਨਾਂ ਸੋਮਵਾਰ, ਮੰਗਲਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਖੁੱਲ੍ਹਣਗੀਆਂ। ਵਿਨੈ ਬਬਲਾਨੀ ਨੇ ਦੱਸਿਆ ਕਿ ਇਹ ਹੁਕਮ ਜਿਲ੍ਹੇ ਦੇ ਕੰਟੇਨਮੈਂਟ ਜ਼ੋਨ ਵਿਚ ਲਾਗੂ ਨਹੀਂ ਹੋਣਗੇ। ਇਸੇ ਤਰ੍ਹਾਂ ਪੈਟਰੋਲ, ਡੀਜ਼ਲ ਪੰਪਾਂ 17 ਮਈ ਨੂੰ ਹੋਏ ਹੁਕਮ ਸਬੰਧੀ ਹੀ ਖੋਲ੍ਹੇ ਜਾਣਗੇ। ਨਵੇਂ ਹੁਕਮ ਇਸ ਲਈ ਵੀ ਲਾਗੂ ਕੀਤੇ ਗਏ ਹਨ ਤਾਂ ਜੋ ਲੌਕਡਾਊਨ ਜੋ ਲਗਭਗ ਪਿਛਲੇ ਢਾਈ ਮਹੀਨੇ ਤੋਂ ਚੱਲ ਰਿਹਾ ਹੈ, ਉਸ ਨਾਲ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਕਾਫੀ ਨੁਕਸਾਨ ਹੋਇਆ ਹੈ, ਦੀ ਛੇਤੀ ਹੀ ਭਰਪਾਈ ਕੀਤੀ ਜਾ ਸਕੇ।