Doctor’s car crashes : ਪੂਰੇ ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਚੱਲ ਰਿਹਾ ਹੈ ਪਰ ਲੌਕਡਾਊਨ ਦੌਰਾਨ ਵੀ ਸੜਕ ਦੁਰਘਟਨਾਵਾਂ ਦਾ ਹੋਣਾ ਮੰਦਭਾਗਾ ਹੈ। ਅੱਜ ਜ਼ਿਲ੍ਹਾ ਕਾਂਗੜਾ ਦੇ ਇੰਦੌਰ ਸਬ-ਡਵੀਜ਼ਨ ਅਧੀਨ ਪੈਂਦੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਡਮਟਾਲ ਵਿਖੇ ਕਾਰ ਹਾਦਸਾ ਹੋ ਗਿਆ। ਜਿਸ ਸਮੇਂ ਕਾਰ ਹਾਦਸੇ ਦਾ ਸ਼ਿਕਾਰ ਹੋਈ, ਉਸ ਸਮੇਂ ਦੁਪਹਿਰ ਦਾ ਸਮਾਂ ਸੀ। ਸੜਕ ਹਾਦਸੇ ਵਿੱਚ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕਾਰ ਵਿਚ ਡਾ. ਹਰਜੀਤ ਸਿੰਘ ਜੋ ਚੰਬਾ ਜਿਲੇ ਦਾ ਰਹਿਣ ਵਾਲਾ ਹੈ ਤੇ ਅੰਮ੍ਰਿਤਸਰ ਵਿਖੇ ਵਿੱਚ ਕੰਮ ਕਰ ਰਿਹਾ ਸੀ। ਉਹ ਆਪਣੀ ਮਾਂ ਨਾਲ ਇਸ ਕਾਰ ਵਿੱਚ ਸਵਾਰ ਹੋ ਕਿ ਘਰ ਜਾ ਰਿਹਾ ਸੀ।
ਕਾਰ ਵਿਚ ਸਵਾਰ ਜ਼ਖਮੀਆਂ ਦੀ ਪਛਾਣ ਡਾਕਟਰ ਹਰਜੀਤ ਸਿੰਘ, ਗੁਰਚਰਨ ਸਿੰਘ, ਜੋਗਿੰਦਰ ਕੌਰ ਵਾਸੀ ਸੁਲਤਾਨਪੁਰ ਚੰਬਾ ਵਜੋਂ ਹੋਈ ਹੈ। ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਪਾਸ ਬਣਵਾ ਕੇ ਚੰਬਾ ਜਾ ਰਹੇ ਸਨ। ਗੁਰਦਾਸਪੁਰ ਪੁਲਿਸ ਨੇ ਉਸ ਨੂੰ ਅੱਗੇ ਨਹੀਂ ਜਾਣ ਦਿੱਤਾ ਜਿਸ ਕਰਕੇ ਉਹ ਮੁਕੇਰੀਆ ਤੋਂ ਚੰਬਾ ਜਾ ਰਹੇ ਸਨ। ਇਸ ਦੌਰਾਨ ਦਮਟਾਲ ਰਾਂਚੀ ਮੋੜ ‘ਤੇ ਉਨ੍ਹਾਂ ਦੀ ਕਾਰ ਪਲਟ ਗਈ। ਡਮਟਾਲ ਦੇ ਰਾਂਚੀ ਮੋੜ ‘ਤੇ ਪਹੁੰਚਣ’ ਤੇ ਕਾਰ ਦੀ ਤੇਜ਼ ਰਫਤਾਰ ਕਾਰਨ ਕਾਰ ਬੇਕਾਬੂ ਹੁੰਦੇ ਹੋਏ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਜੋਗਿੰਦਰ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਸਬ-ਇੰਸਪੈਕਟਰ ਰਮੇਸ਼ ਬੈਂਸ ਪੁਲਿਸ ਟੀਮ ਸਮੇਤ ਹਾਦਸੇ ਵਾਲੀ ਥਾਂ ‘ਤੇ ਪਹੁੰਚੇ ਅਤੇ ਜ਼ਖਮੀ ਔਰਤ ਨੂੰ ਐਂਬੂਲੈਂਸ ਰਾਹੀਂ ਪਠਾਨਕੋਟ ਹਸਪਤਾਲ ਭੇਜਿਆ ਗਿਆ। ਇਸ ਹਾਦਸੇ ਵਿੱਚ ਕੁਲ ਤਿੰਨ ਲੋਕ ਜ਼ਖਮੀ ਹੋਏ ਹਨ।
ਹਾਦਸੇ ਦੀ ਸੂਚਨਾ ਮਿਲਦੇ ਹੀ ਡਮਟਾਲ ਥਾਣੇ ਦੇ ਸਬ-ਇੰਸਪੈਕਟਰ ਰਮੇਸ਼ ਬੈਂਸ ਪੁਲਿਸ ਸਮੇਤ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਪੂਰੀ ਘਟਨਾ ਦਾ ਜਾਇਜਾ ਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਹੋਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।