ਮੋਹਾਲੀ ਪੁਲਿਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸਾਂਝੀ ਮੁਹਿੰਮ ‘ਚ ਨਾਮੀ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ। ਇਹ ਗ੍ਰਿਫਤਾਰੀ ਜੀਰਕਪੁਰ-ਅੰਬਾਲਾ ਹਾਈਵੇ ‘ਤੇ ਘੱਗਰ ਪੁਲਿਸ ਕੋਲ ਹੋਈ ਜਿਥੇ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ।
ਮੁਲਜ਼ਮ ਨੇ ਪੁਲਿਸ ਹਿਰਾਸਤ ‘ਚੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਫਾਇਰਿੰਗ ਕੀਤੀ ਸੀ। ਪੁਲਿਸ ਦੀ ਜਵਾਬੀ ਗੋਲੀਬਾਰੀ ‘ਚ ਮੁਲਜ਼ਮ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਮੋਹਾਲੀ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮ ਕੋਲੋਂ ਇੱਕ .32 ਕੈਲੀਬਰ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਤਰਨ ਤਾਰਨ : ਸੁੱਤੇ ਪਰਿਵਾਰ ‘ਤੇ ਡਿੱਗੀ ਛੱਤ, ਹਾਦਸੇ ‘ਚ 3 ਬੱਚਿਆਂ ਸਣੇ 5 ਦੀ ਗਈ ਜਾਨ
ਮੁਲਜ਼ਮ ‘ਤੇ ਪਹਿਲਾਂ ਤੋਂ ਹੀ ਵਸੂਲੀ ਤੇ ਗੈਰ-ਕਾਨੂੰਨੀ ਹਥਿਆਰ ਮਾਮਲਿਆਂ ਵਿਚ ਕਈ ਕੇਸ ਦਰਜ ਹਨ। ਪੁਲਿਸ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਜਨਵਰੀ 2025 ਵਿਚ ਇਸ ਗੈਂਗ ਨੇ ਮੋਹਾਲੀ ਦੇ ਇਕ ਪ੍ਰਾਪਰੀਟ ਡੀਲਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ।
ਵੀਡੀਓ ਲਈ ਕਲਿੱਕ ਕਰੋ -:
