ਪੰਜਾਬ ਵਿਚ ਆਏ ਦਿਨ ਐਨਕਾਊਂਟਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇਕ ਮੁਕਾਬਲਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਪੁਲਿਸ ਤੇ ਲੁਟੇਰਿਆਂ ਵਿਚਾਲੇ ਹੋਇਆ ਜਿਸ ਵਿਚ 2 ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਦੋਵੇਂ ਲੁਟੇਰਿਆਂ ਨੂੰ ਗੋਲੀ ਲੱਗੀ ਹੈ ਤੇ ਦੋਵਾਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਮੰਡੀ ਗੋਬਿੰਦਗੜ੍ਹ ਵਿਖੇ 15.5 ਲੱਖ ਰੁਪਏ ਦੀ ਲੁੱਟ ਹੋਈ ਸੀ ਤੇ ਇਹ ਦੋਵੇਂ ਮੁਲਜ਼ਮ ਉਸ ਵਾਰਦਾਤ ਵਿਚ ਸ਼ਾਮਲ ਹਨ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਲੁਟੇਰੇ ਮੰਡੀ ਗੋਬਿੰਦਗੜ੍ਹ ਵਿਚ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ ਤੇ ਪੁਲਿਸ ਟੀਮ ਵੱਲੋਂ ਦੋਵੇਂ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ ਤੇ ਪੁਲਿਸ ਨੂੰ ਦੇਖਦੇ ਹੀ ਦੋਵੇਂ ਲੁਟੇਰੇ ਭੱਜਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ ਜਿਸ ਵਿਚ ਉਹ ਦੋਵੇਂ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਮੋਗਾ ‘ਚ ਪੁਲਿਸ ਤੇ ਬਦਮਾਸ਼ ਵਿਚਾਲੇ ਹੋਈ ਮੁਠਭੇੜ, ਜਵਾਬੀ ਕਾਰਵਾਈ ‘ਚ ਮੁਲਜ਼ਮ ਹੋਇਆ ਜ਼ਖਮੀ
ਦੱਸ ਦੇਈਏ ਕਿ ਮੁਠਭੇੜ ਦੌਰਾਨ ਇਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ। ਫੜੇ ਗਏ ਲੁਟੇਰਿਆਂ ਤੋਂ ਇਕ ਪਿਸਤੌਲ ਤੇ ਇਕ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
