ਹਰਿਆਣਾ ਦੇ ਫਤਿਹਾਬਾਦ ਵਿੱਚ ਹਿਸਾਰ STF ਦੀ ਟੀਮ ਨੇ ਰਾਜਸਥਾਨ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਮੁਲਜ਼ਮ ਨੇ ਦਿੱਲੀ ਦੇ ਇੱਕ ਨਾਈਜੀਰੀਅਨ ਤੋਂ ਹੈਰੋਇਨ ਮੰਗਵਾਈ ਸੀ। ਪੁਲਸ ਨੇ ਉਸ ਕੋਲੋਂ 290 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਇਸ ਦੇ ਨਾਲ ਹੀ ਪੁਲਿਸ ਨੇ ਦੋਨਾਂ ਨਾਈਜੀਰੀਅਨ ਅਤੇ ਇੱਕ ਹੋਰ ਸਾਥੀ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਹਿਸਾਰ STF ਦੀ ਇੱਕ ਟੀਮ ਹਿਸਾਰ ਰੋਡ ਓਵਰਬ੍ਰਿਜ ਨੇੜੇ ਮੌਜੂਦ ਸੀ। ਜਿਸ ‘ਤੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬੱਸ ਸਟੈਂਡ ਨੇੜੇ ਦੋ ਨੌਜਵਾਨ ਖੜ੍ਹੇ ਹਨ ਜੋ ਹੈਰੋਇਨ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੀ ਪਛਾਣ ਹਨੂੰਮਾਨਗੜ੍ਹ ਵਾਸੀ ਗੌਰਵ ਅਤੇ ਉਸ ਦੇ ਦੋਸਤ ਜਸਵਿੰਦਰ ਵਜੋਂ ਹੋਈ।
ਵੀਡੀਓ ਲਈ ਕਲਿੱਕ ਕਰੋ -:
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
ਪੁਲੀਸ ਨੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਗੌਰਵ ਕੋਲੋਂ 265 ਗ੍ਰਾਮ ਅਤੇ ਜਸਵਿੰਦਰ ਕੋਲੋਂ 25 ਗ੍ਰਾਮ ਹੈਰੋਇਨ ਇਕ ਲਿਫਾਫੇ ਵਿਚ ਬਰਾਮਦ ਹੋਈ। ਪੁਲਿਸ ਪੁੱਛਗਿੱਛ ‘ਚ ਉਸ ਨੇ ਦੱਸਿਆ ਕਿ ਇਹ ਹੈਰੋਇਨ ਦਿੱਲੀ ਤੋਂ ਜੌਹਨ ਨਾਂਅ ਦੇ ਨਾਈਜੀਰੀਅਨ ਵੱਲੋਂ ਲਿਆਂਦੀ ਗਈ ਸੀ ਅਤੇ ਇਸ ਨੂੰ ਉਸ ਦੇ ਇੱਕ ਹੋਰ ਸਾਥੀ ਹੁਸੈਨ ਵਾਸੀ ਹਨੂੰਮਾਨਗੜ੍ਹ ਨੇ ਮੰਗਵਾਇਆ ਸੀ। ਪੁਲਿਸ ਅਨੁਸਾਰ ਉਨ੍ਹਾਂ ਦੱਸਿਆ ਕਿ ਇਹ ਤਿੰਨੋਂ ਮਿਲ ਕੇ ਇਹ ਧੰਦਾ ਕਰਦੇ ਹਨ।