ਦੇਸ਼ ਭਰ ਵਿਚ ਟ੍ਰੈਫਿਕ ਤੇ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਕਈ ਨਵੀਆਂ ਕਾਢਾਂ ਕੱਢੀਆਂ ਜਾ ਰਹੀਆਂ ਹਨ। ਅਜਿਹੀ ਹੀ ਇਕ ਕਾਢ ਹੈ ਇਲੈਕਟ੍ਰਿਕ ਫਲਾਇੰਗ ਟੈਕਸੀ। ਇਹ ਨਾ ਸਿਰਫ ਪ੍ਰਦੂਸ਼ਣ ਨੂੰ ਖਤਮ ਕਰੇਗੀ ਸਗੋਂ ਹੈਲੀਕਾਪਟਰਾਂ ਨਾਲ ਹੋਣ ਵਾਲੇ ਆਵਾਜ਼ ਦੇ ਪ੍ਰਦੂਸ਼ਣ ਨੂੰ ਵੀ ਖਤਮ ਕਰੇਗੀ। ਅਜਿਹਾ ਹੀ ਇਕ ਪ੍ਰਾਜੈਕਟ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਨਵੀਂ ਦਿੱਲੀ ਨੂੰ ਸੌਂਪਿਆ ਗਿਆ ਹੈ। ਇਸ ਨੂੰ ਡਿਜ਼ਾਈਨ ਦੀ ਪ੍ਰਵਾਨਗੀ ਲਈ ਭੇਜ ਦਿੱਤਾ ਗਿਆ ਹੈ ਜਿਸ ਦੀ ਜਾਣਕਾਰੀ DGCA ਤੇ POA ਦੇ ਇਕ ਅਧਿਕਾਰੀ ਨੇ ਦਿੱਤੀ ਹੈ। ਜਲਦ ਹੀ ਇਸ ਪ੍ਰਾਜੈਕਟ ਲਈ ਯੂਨਿਟਾਂ ਦੀ ਸਥਾਪਨਾ ਦਾ ਕੰਮ ਸ਼ੁਰੂ ਹੋ ਜਾਵੇਗਾ।
ਦੇਸ਼ ਦੀ ਪਹਿਲੀ ਇਲੈਕਟ੍ਰਿਕ ਫਲਾਇੰਗ ਟੈਕਸੀ ਸਰਵਿਸ ਜਲਦ ਹੀ ਸ਼ੁਰੂ ਹੋਣ ਵਾਲੀ ਹੈ ਜਿਸ ਨਾਲ ਘੰਟਿਆਂ ਦਾ ਸਫਰ ਕੁਝ ਹੀ ਮਿੰਟਾਂ ਵਿਚ ਤੈਅ ਹੋ ਜਾਵੇਗਾ। ਮੋਹਾਲੀ ਵਿਚ ਦੇਸ਼ ਦੀ ਪਹਿਲੀ ਇਲੈਕਟ੍ਰਿਕ ਫਲਾਇੰਗ ਟੈਕਸੀ ਬਣੇਗੀ। ਇਹ ਪ੍ਰਾਜੈਕਟ ਸਟਾਰਟਅੱਪ ਇੰਡੀਆ ਤਹਿਤ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਮੀਟਿੰਗਾਂ ਪੰਜਾਬ ਸਰਕਾਰ ਨਾਲ ਕੀਤੀਆਂ ਜਾ ਰਹੀਆਂ ਹਨ। ਮੋਹਾਲੀ ਵਿਚ ਇਸ ਏਅਰ ਟੈਕਸੀ ਦੇ ਨਿਰਮਾਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।ਜੇਕਰ ਪ੍ਰਾਜੈਕਟ ਪੂਰਾ ਹੋ ਜਾਂਦਾ ਹੈ ਤਾਂ ਦੇਸ਼ ਵਿਚ ਇਹ ਪਹਿਲੀ ਨਿਰਮਿਤ ਏਅਰ ਟੈਕਸੀ ਹੋਵੇਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਮਸ਼ਹੂਰ ‘ਹੀਰਾ ਪਨੀਰ ਵਾਲਾ’ ਨੇ ਚੋਣ ਲੜਨ ਦਾ ਕੀਤਾ ਐਲਾਨ, ਆਜ਼ਾਦ ਉਮੀਦਵਾਰ ਵਜੋਂ ਉਤਰਨਗੇ ਮੈਦਾਨ ‘ਚ
ਇਸ ਇਲੈਕਟ੍ਰਿਕ ਟੈਕਸੀ ਦੀ ਲੰਬਾਈ ਸਾਢੇ 7 ਮੀਟਰ ਹੋਵੇਗੀ। ਇਸ ਨੂੰ ਕਮਰਸ਼ੀਅਲ ਬਿਲਡਿੰਗ ‘ਤੇ ਵੀ ਪਾਰਕ ਕੀਤਾ ਜਾ ਸਕਦਾ ਹੈ। ਇਸ ਦੀ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਦੀ ਲੋਡ ਸਮਰੱਥਾ 700 ਕਿਲੋਗ੍ਰਾਮ ਹੋਵੇਗੀ। ਈ-ਵ੍ਹੀਲਰ ਦਾ ਵਜ਼ਨ 1400 ਕਿਲੋਗ੍ਰਾਮ ਹੈ। ਇਕ ਵਾਰ ਚਾਰਜ ਕਰਨ ‘ਤੇ ਡੇਢ ਘੰਟੇ ਦਾ ਸਫਰ ਤੈਅ ਕਰੇਗੀ। ਇਹ ਏਅਰ ਟੈਕਸੀ 6500 ਮੀਟਰ ਦੀ ਉਚਾਈ ਚੱਲੇਗੀ । ਹੈਲੀਕਾਪਟਰ ਤੇ ਏਅਰ ਟੈਕਸੀ ਵਿਚ ਫਰਕ ਇਹ ਹੋਵੇਗਾ ਕਿ ਜਿਥੇ ਹੈਲੀਕਾਪਟਰ ਆਵਾਜ਼ ਪ੍ਰਦੂਸ਼ਣ 90 ਤੋਂ 100 ਡੈਸੀਮਲ ਕਰਦਾ ਹੈ। ਉਥੇ ਏਅਰ ਟੈਕਸੀ ਦਾ ਆਵਾਜ਼ ਪੋਲਿਊਸ਼ਨ 55 ਤੋਂ 60 ਡੈਸੀਮਲ ਤੱਕ ਹੋਵੇਗਾ। ਹੈਲੀਕਾਪਟਰ ਜਿਥੇ ਬਿਨਾਂ ਪਾਇਲਟ ਤੋਂ ਨਹੀਂ ਚੱਲਦਾ ਹੈ। ਇਹ ਆਟੋ ਪਾਇਲਟ ਦੇ ਕੇ ਉਡਾਣ ਭਰੇਗਾ। ਐਮਰਜੈਂਸੀ ਲਈ ਪੈਰਾਸ਼ੂਟ ਦਾ ਪ੍ਰਬੰਧ ਕੀਤਾ ਗਿਆ ਹੈ।