ਮੋਟਾਪਾ ਅੱਜਕਲ ਇੱਕ ਅਜਿਹੀ ਸਮੱਸਿਆ ਹੈ ਜੋ ਹਰ ਰੋਜ਼ ਹਰ ਕਿਸੇ ਨੂੰ ਪਰੇਸ਼ਾਨ ਕਰਦੀ ਹੈ। ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਵਧਾਵਾ ਮਿਲਦਾ ਹੈ। ਭਾਰ ਘਟਾਉਣ ਲਈ ਤੁਸੀਂ ਬਹੁਤ ਕੋਸ਼ਿਸ਼ ਕਰਦੇ ਹੋ। ਪਰ ਖਰਾਬ ਲਾਈਫਸਟਾਈਲ ਦੇ ਚਲਦੇ ਭਾਰ ਵਧ ਜਾਂਦਾ। ਭੋਜਨ ‘ਚ ਪੌਸ਼ਟਿਕ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਭਾਰ ਘੱਟ ਕਰਨ ਦੇ ਨਾਲ-ਨਾਲ ਤੁਸੀਂ ਕਿਸੇ ਬੀਮਾਰੀ ਦਾ ਸ਼ਿਕਾਰ ਨਾ ਹੋਵੋ। ਡਾਈਟਿੰਗ ਤੋਂ ਬਾਅਦ ਵੀ ਭਾਰ ‘ਚ ਕੋਈ ਫਰਕ ਨਹੀਂ ਪੈਂਦਾ। ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਜੇਕਰ ਤੁਸੀਂ ਭਾਰ ਘੱਟ ਨਹੀਂ ਕਰ ਪਾ ਰਹੇ ਹੋ। ਤਾਂ ਤੁਸੀਂ ਇਨ੍ਹਾਂ ਕੁਝ ਆਸਾਨ ਟਿਪਸ ਰਾਹੀਂ ਭਾਰ ਘਟਾ ਕਰ ਸਕਦੇ ਹੋ।
– ਭਾਰ ਘਟਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ 10-12 ਗਲਾਸ ਪਾਣੀ ਪੀਓ। ਇਸ ਨਾਲ ਤੁਹਾਡਾ ਮੇਟਾਬੋਲਿਜ਼ਮ ਵਧੀਆ ਹੁੰਦਾ ਹੈ ਅਤੇ ਭੋਜਨ ਵੀ ਆਸਾਨੀ ਨਾਲ ਪਚਦਾ ਹੈ। ਦਿਨ ਭਰ ਜ਼ਿਆਦਾ ਪਾਣੀ ਪੀਣ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਭੁੱਖ ਵੀ ਨਹੀਂ ਲੱਗਦੀ। ਖਾਣਾ ਖਾਣ ਤੋਂ 1-2 ਘੰਟੇ ਬਾਅਦ ਹੀ ਪਾਣੀ ਪੀਓ। ਇਸ ਨਾਲ ਤੁਹਾਡੀ ਸਿਹਤ ਠੀਕ ਰਹਿੰਦੀ ਹੈ।
– ਆਪਣੀ ਡੇਲੀ ਡਾਇਟ ‘ਚ ਸਲਾਦ ਸ਼ਾਮਲ ਕਰੋ। ਜੇਕਰ ਤੁਹਾਨੂੰ ਭੁੱਖ ਲੱਗ ਰਹੀ ਹੈ ਤਾਂ ਸਨੈਕਸ ਖਾਣ ਦੀ ਬਜਾਏ ਤੁਸੀਂ ਗਾਜਰ, ਖੀਰੇ, ਚੁਕੰਦਰ ਦਾ ਸੇਵਨ ਕਰ ਸਕਦੇ ਹੋ। ਛੋਲਿਆਂ ਨੂੰ ਵੀ ਤੁਸੀਂ ਆਪਣੀ ਹੈਲਥੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।
– ਜੰਕ ਫੂਡ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਬਹੁਤ ਸਾਰੇ ਲੋਕ ਸਵਾਦ ਦੇ ਕਾਰਨ ਨੂਡਲਜ਼, ਬਰਗਰ ਵਰਗੀਆਂ ਚੀਜ਼ਾਂ ਨੂੰ ਖਾਣਾ ਬੰਦ ਨਹੀਂ ਕਰ ਪਾਉਂਦੇ ਹਨ। ਪਰ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਤੋਂ ਪਰਹੇਜ਼ ਕਰੋ।
– ਕਈ ਲੋਕ ਸਵੇਰ ਦਾ ਖਾਣਾ ਟੇਬਲ ‘ਤੇ ਹੀ ਛੱਡ ਕੇ ਚਲੇ ਜਾਂਦੇ ਹਨ, ਜਿਸ ਕਾਰਨ ਤੁਹਾਡਾ ਭਾਰ ਵੀ ਵਧ ਸਕਦਾ ਹੈ। ਦੁਪਹਿਰ ਦੇ ਸਮੇਂ, ਬਹੁਤ ਸਾਰੇ ਲੋਕ ਭੋਜਨ ਤੋਂ ਪਹਿਲਾਂ ਸਨੈਕਸ ਦਾ ਸੇਵਨ ਕਰਦੇ ਹਨ। ਜਿਸ ਕਾਰਨ ਭਾਰ ਹੋਰ ਵੀ ਵੱਧ ਸਕਦਾ ਹੈ।
– ਕਈ ਲੋਕ ਖਾਣਾ ਖਾਣ ਤੋਂ ਬਾਅਦ ਜਲਦੀ ਸੌਂ ਜਾਂਦੇ ਹਨ। ਭੋਜਨ ਤੋਂ 2 ਘੰਟੇ ਬਾਅਦ ਹੀ ਸੌਣਾ ਚਾਹੀਦਾ ਹੈ ਅਤੇ ਖਾਣਾ ਖਾਣ ਤੋਂ ਬਾਅਦ ਸੈਰ ਕਰਨਾ ਨਾ ਭੁੱਲੋ।
ਇਹ ਵੀ ਪੜ੍ਹੋ : ਬੈਠੇ-ਬੈਠੇ ਹੁੰਦਾ ਹੈ ਪਿੱਠ ‘ਚ ਦਰਦ ਤਾਂ ਅਪਣਾਓ ਇਹ ਘਰੇਲੂ ਨੁਸਖੇ !
– ਭਾਰ ਘਟਾਉਣ ਲਈ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਹਰ ਰੋਜ਼ ਘਰ ‘ਚ ਥੋੜ੍ਹੀ ਜਿਹੀ ਕਸਰਤ ਕਰਨ ਵੱਲ ਧਿਆਨ ਦਿਓ। ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਨਾਲ ਹੀ ਸਰੀਰ ‘ਚ ਚੁਸਤੀ ਵੀ ਬਣੀ ਰਹਿੰਦੀ ਹੈ। ਕਸਰਤ ਕਰਨ ਤੋਂ ਪਹਿਲਾਂ ਵਾਰਮਅੱਪ ਕਰਨਾ ਜ਼ਰੂਰੀ ਹੈ। ਇਸ ਨਾਲ ਤੁਹਾਡਾ ਸਰੀਰ ਖੁੱਲ੍ਹ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: