Former Himachal Chief Minister : ਕਾਂਗੜਾ (ਹਿਮਾਚਲ ਪ੍ਰਦੇਸ਼) : ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਸ਼ਾਂਤਾ ਕੁਮਾਰ ਦੀ ਪਤਨੀ ਦਾ ਮੰਗਲਵਾਰ ਤੜਕੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਲਗਭਗ 83 ਸਾਲ ਦੀ ਸੀ। ਸੰਤੋਸ਼ ਸ਼ੈਲਜਾ ਨੇ ਟਾਂਡਾ ਮੈਡੀਕਲ ਕਾਲਜ ਵਿੱਚ ਅੰਤਿਮ ਸਾਹ ਲਿਆ। ਕਾਂਗੜਾ ਜ਼ਿਲ੍ਹਾ ਮੁੱਖ ਮੈਡੀਕਲ ਅਫਸਰ ਗੁਰਦਰਸ਼ਨ ਗੁਪਤਾ ਦੇ ਅਨੁਸਾਰ ਸ਼ੈਲਜਾ ਨੂੰ ਚਾਰ ਦਿਨ ਪਹਿਲਾਂ ਟਾਂਡਾ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਥੇ ਉਨ੍ਹਾਂ ਦੀ ਰਿਪੋਰਟ 24 ਦਸੰਬਰ ਨੂੰ ਕੋਰੋਨਾ ਪਾਜ਼ੀਟਿਵ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਤੀ ਸ਼ਾਂਤਾ ਕੁਮਾਰ, ਪੁੱਤਰ, ਨੂੰਹ, ਦੋ ਪੋਤਰੀਆਂ, ਪੀਐਸ, ਨਿੱਜੀ ਸੁਰੱਖਿਆ ਅਧਿਕਾਰੀ ਅਤੇ ਡਰਾਈਵਰ ਦਾ 25 ਦਸੰਬਰ ਨੂੰ ਕੋਰੋਨਾ ਦਾ ਟੈਸਟ ਕੀਤਾ ਗਿਆ ਸੀ, ਜਿਨ੍ਹਾਂ ਦੀ ਰਿਪੋਰਟ ਵਿੱਚ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ।
ਭਾਜਪਾ ਦੇ ਇਕ ਬੁਲਾਰੇ ਨੇ ਅੱਜ ਸਵੇਰੇ ਕਿਹਾ, ਸੰਤੋਸ਼ ਸ਼ੈਲਜਾ ਨੇ ਮੰਗਲਵਾਰ ਸਵੇਰੇ ਸਾਢੇ ਚਾਰ ਵਜੇ ਆਪਣਾ ਆਖਰੀ ਸਾਹ ਲਿਆ। ਸ਼ਾਂਤਾ ਨੇ ਆਪਣੇ ਫੇਸਬੁੱਕ ‘ਤੇ ਇਕ ਭਾਵਨਾਤਮਕ ਪੋਸਟ ਲਿਖੀ ਸੀ ਜਿਸ ਨਾਲ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਦੋਵੇਂ ਜਲਦੀ ਹੀ ਘਰ ਪਰਤ ਆਉਣਗੇ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਕਾਂਗੜਾ ਜ਼ਿਲੇ ਦੇ ਪੂਰੇ ਪਾਲਮਪੁਰ ਕਸਬੇ ਵਿੱਚ ਸੋਗ ਦੀ ਲਹਿਰ ਹੈ। ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਉਨ੍ਹਾਂ ਦੇ ਦਿਹਾਂਤ ‘ਤੇ ਟਵੀਟ ਟਵੀਟ ਕੀਤਾ “ਸਾਡੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਦੀ ਪਤਨੀ ਸੰਤੋਸ਼ ਸ਼ੈਲਾਜਾ ਦੇ ਦਿਹਾਂਤ ਦੀ ਦੁਖਦਾਈ ਖ਼ਬਰ ਸੁਣਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਪ੍ਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਦੇਵੇ ਅਤੇ ਦੁਖੀ ਪਰਿਵਾਰਾਂ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਬਖਸ਼ੇ।”
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਂਤਾ ਕੁਮਾਰ ਨਾਲ ਫੋਨ ‘ਤੇ ਪਰਿਵਾਰ ਦੀ ਖ਼ਾਸਕਰ ਆਪਣੀ ਪਤਨੀ ਦੀ ਤੰਦਰੁਸਤੀ ਲਈ ਪੁੱਛਿਆ ਸੀ। ਦੱਸਣਯੋਗ ਹੈ ਕਿ ਸੰਤੋਸ਼ ਸ਼ੈਲਾਜਾ, ਪਹਿਲਾਂ ਸ਼ੁਰੂਆਤ ਵਿਚ ਇਕ ਅਧਿਆਪਕਾ ਵਜੋਂ ਕੰਮ ਕਰਦੀ ਸੀ ਪਰ ਬਾਅਦ ਵਿਚ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਅਤੇ ਔਰਤਾਂ ਅਤੇ ਪੱਛੜੇ ਵਰਗਾਂ ਵਿਚ ਲਿਖਣ ਅਤੇ ਸਮਾਜਿਕ ਕੰਮਾਂ ਵਰਗੇ ਕਾਰਜ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਕੁਝ ਕਿਤਾਬਾਂ ਵੀ ਲਿਖੀਆਂ ਹਨ ਜਿਸ ਵਿੱਚ ਇੱਕ “ਸੁਣ ਮੁਟਿਆਰੇ” ਵੀ ਸ਼ਾਮਲ ਹੈ। ਉਨ੍ਹਾਂ ਦਾ ਵਿਆਹ ਸ਼ਾਂਤਾ ਕੁਮਾਰ ਨਾਲ 1964 ਵਿੱਚ ਹੋਇਆ ਸੀ।