ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਜ਼ਦੀਕੀ ਮੰਨੇ ਜਾਂਦੇ ਸਾਬਕਾ ਆਈਏਐਸ ਅਧਿਕਾਰੀ ਏ ਕੇ ਸ਼ਰਮਾ ਨੂੰ ਭਾਜਪਾ ਉੱਤਰ ਪ੍ਰਦੇਸ਼ ਦਾ ਉਪ-ਪ੍ਰਧਾਨ ਬਣਾਇਆ ਗਿਆ ਹੈ, ਜਿਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਕਈ ਹਫ਼ਤਿਆਂ ਤੋਂ ਇਹ ਅਟਕਲਾਂ ਚੱਲ ਰਹੀਆਂ ਸਨ ਕਿ ਐਮਐਲਸੀ ਅਤੇ ਸਾਬਕਾ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਸ਼ਰਮਾ ਨੂੰ ਯੂਪੀ ਵਿੱਚ ਮੰਤਰੀ ਬਣਾਇਆ ਜਾਵੇਗਾ। ਉਨ੍ਹਾਂ ਨੂੰ ਕੋਵਿਡ -19 ਵਿਰੁੱਧ ਲੜਾਈ ਦੀ ਨਿਗਰਾਨੀ ਕਰਨ ਲਈ ਇਸ ਸਾਲ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਲੋਕ ਸਭਾ ਹਲਕੇ ਵਾਰਾਣਸੀ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ : ਤੇਲੰਗਾਨਾ ਨੇ ਖਤਮ ਕੀਤਾ ਕੋਰੋਨਾ ਲੌਕਡਾਊਨ, ਬਣਿਆ ਤਾਲਾਬੰਦੀ ਨੂੰ ਪੂਰੀ ਤਰ੍ਹਾਂ ਹਟਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਸ਼ਨੀਵਾਰ ਨੂੰ ਪਾਰਟੀ ਦੇ ਸੂਬਾ ਅਹੁਦੇਦਾਰਾਂ ਦੀ ਘੋਸ਼ਣਾ ਕੀਤੀ ਅਤੇ ਇੱਕ ਰਾਜ ਦੇ ਉਪ-ਪ੍ਰਧਾਨ ਅਤੇ ਦੋ ਰਾਜ ਮੰਤਰੀ ਐਲਾਨ ਕੀਤੇ। ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ, ਏ.ਕੇ. ਸ਼ਰਮਾ ਮੈਂਬਰ ਵਿਧਾਇਕ ਪ੍ਰੀਸ਼ਦ (ਮੌ) ਨੂੰ ਸੂਬਾ ਉਪ ਪ੍ਰਧਾਨ ਅਤੇ ਅਰਚਨਾ ਮਿਸ਼ਰਾ (ਲਖਨਊ)ਅਤੇ ਅਮਿਤ ਬਾਲਮੀਕੀ (ਬੁਲੰਦਸ਼ਹਿਰ) ਨੂੰ ਰਾਜ ਮੰਤਰੀ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਦੇਖੋ : ਮਿਲਖਾ ਸਿੰਘ ਦੇ ਘਰ ਤੋਂ ਸਿੱਧਾ LIVE, ਸ਼ਰਧਾ ਦੇ ਫੁੱਲ ਭੇਟ ਕਾਰਨ ਵਾਲਿਆਂ ਦੀਆਂ ਲੱਗੀਆਂ ਲਾਈਨਾਂ